Breaking News

ਭਾਰਤ ਨੇ 4-0 ਨਾਲ ਕੀਤਾ ਅੰਗਰੇਜ਼ਾਂ ਦਾ ਸਫ਼ਾਇਆ

ਚੇਨੱਈ। ਲੈਫਟ ਆਰਮ ਸਪਿੱਨਰ ਰਵੀਂਦਰ ਜਡੇਜਾ ਦੇ ਕੈਰੀਅਰ ਦੇ ਸਰਵੋਤਮ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ ਪੰਜਵੇਂ ਤੇ ਆਖ਼ਰੀ ਕ੍ਰਿਕਟ ਟੈਸਟ ਦੇ ਆਖ਼ਰੀ ਦਿਨ ਮਗਲਵਾਰ ਨੂੰ ਪਾਰੀ ਤੇ 75 ਦੌੜਾਂ ਨਾਲ ਰੌਂਦ ਕੇ ਅੰਗਰੇਜ਼ਾਂ ਦਾ ਸੀਰੀਜ਼ ‘ਚ 4-0 ਨਾਲ ਸਫਾਇਆ ਕਰ ਦਿੱਤਾ।
ਭਾਰਤੀ ਬੱਲੇਬਾਜਾਂ ਦੇ ਪਹਿਲੀ ਪਾਰੀ ਦੇ ਰਿਕਾਰਡ 759 ਦੌੜਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਜਡੇਜਾ ਨੇ ਅੰਤਿਮ ਦਿਨ ਕਰਿਸ਼ਮਾਈ ਗੇਂਦਬਾਜੀ ਕਰਦਿਆਂ 25 ਓਵਰਾਂ ‘ਚ 48 ਦੌੜਾਂ ‘ਤੇ 7 ਵਿਕਟਾਂ ਲੈ ਕੇ ਇੰਗਲੈਂਡ ਨੂੰ ਦੂਜੀ ਪਾਰੀ ‘ਚ 88 ਓਵਰ ‘ਚ 207ਦੌੜਾਂ ‘ਤੇ ਸਮੇਟ ਦਿੱਤਾ।
ਭਾਰਤ ਨੇ ਇਸ ਤਰ੍ਹਾਂ ਮੁੰਬਈ ਟੈਸਟ ਤੋਂ ਬਾਅਦ ਚੇਨੱਈ ਟੈਸਟ ਨੂੰ ਵੀ ਪਾਰੀ ਦੇ ਅੰਤਰ ਨਾਲ ਜਿੱਤ ਲਿਆ।

ਪ੍ਰਸਿੱਧ ਖਬਰਾਂ

To Top