ਪੰਜਾਬ

ਸੁਰਿੰਦਰਪਾਲ ਸਿਬੀਆ ਹੋਣਗੇ ਬਰਨਾਲਾ ਤੋਂ ਅਕਾਲੀ ਉਮੀਦਵਾਰ!

–ਚੋਣ ਚੱਕਰਵਿਊ ਤੋਂ ਬਚਣ ਲਈ ਟਰਾਈਡੈਂਟ ਦੇ ਚੇਅਰਮੈਨ ਰਜਿੰਦਰ ਗੁਪਤਾ ਦਾ ਪੈਂਤਰਾ
ਜੀਵਨ ਰਾਮਗੜ•
ਬਰਨਾਲਾ,  ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸ੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅੱਜ ਤੱਕ ਦਾ ਕਾਂਗਰਸੀ ਚਿਹਰਾ ਹੋਵੇਗਾ। ਇਸੇ ਤਹਿਤ ਹੀ ਸ੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿਬੀਆ ਨੂੰ ਸ਼ਾਮਲ ਕਰਨ ਸਬੰਧੀ ਸਾਰੀ ਯੋਜਨਾਬੰਦੀ ਲੱਗਭੱਗ ਤੈਅ ਹੋ ਚੁੱਕੀ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪਤਾ ਲੱਗਾ ਹੈ ਟਰਾਈਡੈਂਟ ਦੇ ਚੇਅਰਮੈਨ ਰਜਿੰਦਰ ਗੁਪਤਾ ਚੋਣ ਚੱਕਰਵਿਊ ਤੋਂ ਬਚਣ ਲਈ ਹੀ ਬਰਨਾਲਾ ਸੀਟ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿਬੀਆ ਵਾਲਾ ਪੈਂਤਰਾ ਖੇਡ ਰਹੇ ਹਨ।
ਦੱਸਣਾਂ ਬਣਦਾ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਵੱਲੋਂ ਬਰਨਾਲਾ ਸੀਟ ਸ੍ਰੀ ਰਜਿੰਦਰ ਗੁਪਤਾ ਚੇਅਰਮੈਨ ਟਰਾਈਡੈਂਟ ਦੇ ਝੋਲੀ ਪਾਈ ਹੋਈ ਹੈ। ਸ੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਥਮ ਇੱਛਾ ਇਸ ਸੀਟ ਤੋਂ ਸ੍ਰੀ ਗੁਪਤਾ ਨੂੰ ਹੀ ਲੜਾਉਣ ਦੀ ਸੀ। ਪ੍ਰੰਤੂ ਸ੍ਰੀ ਗੁਪਤਾ ਸਿੱਧੇ ਚੋਣ ਲੜਨ ਤੋਂ ਲਗਾਤਾਰ ਟਾਲ਼ਾ ਵੱਟ ਰਹੇ ਸਨ ਅਤੇ ਇਸ ਤੋਂ ਬਚਣ ਲਈ ਉਹ ਵੱਡੇ ਬਾਦਲ ਤੱਕ ਕਈ ਪਾਸਿਓਂ ਸਿਫ਼ਾਰਸ਼ਾਂ ਵੀ ਪਵਾਉਂਦੇ ਰਹੇ। ਅਖੀਰ ਇਸ ਸੀਟ ਤੋਂ ਉਮੀਦਵਾਰ ਲੱਭਣ ਲਈ ਵੀ ਸ੍ਰੋਅਦ ਵੱਲੋਂ ਰਜਿੰਦਰ ਗੁਪਤਾ ਦੀ ਹੀ ਜਿੰਮੇਵਾਰੀ ਲਗਾਈ ਗਈ। ਸਿਆਸੀ ਸੂਤਰਾਂ ਮੁਤਾਬਿਕ ਇਸ ਦੌਰਾਨ ਹੀ ਕਾਂਗਰਸ ਹਾਈਕਮਾਨ ਤੋਂ ਨਿਰਾਸ਼ ਚੱਲ ਰਹੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿਬੀਆ ਦਾ ਤਾਲਮੇਲ ਸ੍ਰੀ ਗੁਪਤਾ ਨਾਲ ਬਣ ਗਿਆ। ਸੂਤਰਾਂ ਅਨੁਸਾਰ ਸ੍ਰੀ ਸਿਬੀਆ ਦੇ ਚੋਣ ਖਰਚੇ ਦਾ ਭਾਰ ਵੀ ਟਰਾਈਡੈਂਟ ਦੇ ਸ੍ਰੀ ਗੁਪਤਾ ਹੀ ਸੰਭਾਲਣਗੇ।
ਕਾਬਿਲੇ ਜ਼ਿਕਰ ਹੈ ਕਿ ਸ੍ਰੀ ਸਿਬੀਆ 2002 ਦਾ ਵਾਹ ਬਰਨਾਲਾ ਹਲਕੇ ਨਾਲ ਉਸ ਸਮੇਂ ਪਿਆ ਸੀ ਜਦ ਕੈਪਟਨ ਦੀ ਖੱਬੀ ਬਾਂਹ ਸਮਝੇ ਜਾਂਦੇ ਅਰਵਿੰਦ ਖੰਨਾ ਸੰਗਰੂਰ ਹਲਕੇ ਤੋਂ ਕਾਂਗਰਸ ਦੀ ਟਿਕਟ ਲੈਣ ‘ਚ ਕਾਮਯਾਬ ਹੋ ਗਏ ਸਨ। ਭੱਠਲ ਦੇ ਨੇੜਲੇ ਇਸ ਆਗੂ ਨੂੰ 2002 ‘ਚ ਬਰਨਾਲਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਕੇ ਮੈਦਾਨ ‘ਚ ਉਤਾਰਿਆ ਸੀ ਤੇ ਸ੍ਰੀ ਸਿਬੀਆ ਸ੍ਰੋਅਦ ਦੇ ਉਮੀਦਵਾਰ ਮਰਹੂਮ ਮਲਕੀਤ ਸਿੰਘ ਕੀਤੂ ਤੋਂ ਕਈ ਹਜ਼ਾਰ ਦੇ ਫਰਕ ਨਾਲ ਹਾਰ ਗਏ ਸਨ। ਕਈ ਵਰ•ੇ ਸ੍ਰੀ ਸਿਬੀਆ ਦਾ ਹਲਕਾ ਬਰਨਾਲਾ ‘ਚ ਇੱਕ ਗੁੱਟ ਵੀ ਕਾਇਮ ਰਿਹਾ ਪ੍ਰੰਤੂ ਹੌਲੀ ਹੌਲੀ ਸ੍ਰੀ ਸਿਬੀਆ ਦੇ ਸਥਾਨਕ ਨੇੜਲੇ ਆਗੂ ਮੌਜ਼ੂਦਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਸ਼ਰਨ ਜਾ ਪਏੇ।
ਇਸ ਪੱਤਰਕਾਰ ਵੱਲੋਂ ਜਦ ਸ੍ਰੀ ਸਿਬੀਆ ਨਾਲ ਸਪੰਰਕ ਸਾਧਿਆ ਤਾਂ ਉਨ•ਾਂ ਮੰਨਿਆ ਕਿ ਉਹ ਅੱਜ-ਭਲਕ ਤੱਕ ਹੀ ਕਾਂਗਰਸ ਛੱਡ ਕੇ ਸ੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ। ਉਨ•ਾਂ ਮੰਨਿਆ ਕਿ ਉਕਤ ਸਾਰੀਆਂ ਚਰਚਾਵਾਂ ਨਹੀਂ ਹਨ ਸਗੋਂ ਅਸਲੀਅਤ ਹੈ। ਸ੍ਰੀ ਸਿਬੀਆ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ 2 ਕੁ ਦਿਨਾਂ ਤੱਕ ਬਰਨਾਲਾ ਹਲਕੇ ‘ਚ ਆ ਜਾਣਗੇ। ਉਨ•ਾਂ ਆਪਣੇ ਬਰਨਾਲਾ ਦੇ ਪੁਰਾਣੇ ਕਾਂਗਰਸੀ ਸਾਥੀਆਂ ‘ਤੇ ਵੀ ਪੂਰਨ ਭਰੋਸਾ ਜਿਤਾਇਆ।
ਜਦੋਂ ਸ੍ਰੋਅਦ ਦੇ ਜਿਲ•ਾ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਸ੍ਰੀ ਸਿਬੀਆ ਦੇ ਸ੍ਰੋਅਦ ‘ਚ ਸ਼ਮੂਲੀਅਤ ਸਬੰਧੀ ਅਜੇ ਉਨ•ਾਂ ਨੂੰ ਕੋਈ ਸੂਚਨਾ ਨਹੀਂ ਹੈ। ਉਨ•ਾਂ ਕਿਹਾ ਕਿ ਹਲਕਾ ਬਰਨਾਲਾ ‘ਚ ਹਾਈਕਮਾਨ ਜਿਸ ਨੂੰ ਵੀ ਉਮੀਦਵਾਰ ਵਜੋਂ ਉਤਾਰੇਗੀ ਉਹ ਸਿਰਮੱਥੇ ਹੈ।
ਹੁਣ ਦੇਖਣਾਂ ਇਹ ਹੈ ਕਿ ਸ੍ਰੀ ਸਿਬੀਆ ਜੇਕਰ ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਬਰਨਾਲਾ ਹਲਕੇ ‘ਚ ਉਤਰਦੇ ਹਨ ਕੀ ਸਮੁੱਚੇ ਅਕਾਲੀ ਦਲ ਨੂੰ ਚੱਲਣ ‘ਚ ਸਫ਼ਲ ਹੋਣਗੇ ਜਾਂ ਫਿਰ ਕੰਤੇ ਦੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨਾਲ ਧਰਮ ਯੁੱਧ ਦਾ ਸਾਹਮਣਾਂ ਕਰਨਗੇ।
ਕੀਤੂ ਦੇ ਪੁੱਤਰ ਕੰਤੇ ਦੀ ਸਿਆਸੀ ਧਮਕੀ
ਮਰਹੂਮ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਸਿੰਘ ਕੰਤਾ ਉਪ ਚੇਅਰਮੈਨ ਪੇਡਾ ਨਾਲ ਜਦੋਂ ਉਕਤ ਸਬੰਧੀ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਅਜੇ ਤੱਕ ਸ੍ਰੀ ਸਿਬੀਆ ਦੇ ਅਕਾਲੀ ਪਾਰਟੀ ‘ਚ ਸ਼ਮੂਲੀਅਤ ਸਬੰਧੀ ਕੋਈ ਸੂਚਨਾ ਨਹੀਂ ਪੰ੍ਰਤੂ ਜੇਕਰ ਹਾਈਕਮਾਨ ਨੇ ਸ੍ਰੀ ਸਿਬੀਆ ਨੂੰ ਉਮੀਦਵਾਰ ਵਜੋਂ ਹਲਕਾ ਬਰਨਾਲਾ ‘ਚ ਉਤਾਰਿਆ ਤਾਂ ਉਹ ਆਪਣੇ ਨਿੱਜੀ 30-35 ਹਜ਼ਾਰ ਹਮਾਇਤੀਆਂ ਦੀ ਰਾਇ ਲੈਣਗੇ। ਰਾਇ ਅਨੁਸਾਰ ਹੀ ਉਹ ਆਪਣੇ ਹਮਾਇਤੀਆਂ ਦੇ ਹੁਕਮ ‘ਤੇ ਫੁੱਲ ਚੜਾਉਣਗੇ। ਸ੍ਰੀ ਕੰਤਾ ਨੇ ਇਹ ਵੀ ਕਿਹਾ ਕਿ ਸ੍ਰੀ ਰਜਿੰਦਰ ਕੁਮਾਰ ਗੁਪਤਾ ਟਰਾਈਡੈਂਟ ਨੇ ਵੀ ਉਨ•ਾਂ (ਕੰਤਾ) ਨੂੰ ਹੀ ਟਿਕਟ ਦਾ ਭਰੋਸਾ ਦਿਵਾਇਆ ਹੈ।

ਪ੍ਰਸਿੱਧ ਖਬਰਾਂ

To Top