ਪੰਜਾਬ

ਸੁੱਚਾ ਸਿੰਘ ਲੰਗਾਹ ਨਹੀਂ ਲੜ ਸਕਣਗੇ ਚੋਣ

ਸੱਚ ਕਹੂੰ ਨਿਊਜ਼/ਸਤਪਾਲ ਥਿੰਦ ਚੰਡੀਗੜ੍ਹ/ਨਵੀਂ ਦਿੱਲੀ/ਫਿਰੋਜ਼ਪੁਰ,
ਵਿਧਾਨ ਸਭਾ ਚੋਣਾਂ ਦੇ ਐਨ ਨੇੜੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਦੋ ਵੱਡੇ ਝਟਕੇ ਲੱਗੇ ਹਨ ਇੱਕ ਪਾਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਹੁਣ ਪੰਜਾਬ ਵਿਧਾਨ ਸਭਾ ਚੋਣ ਨਹੀਂ ਲੜ ਸਕਣਗੇ ਤੇ ਦੂਜਾ ਫਿਰੋਜ਼ਪੁਰ ਤੋਂ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਤੇ ਪਰਿਵਾਰ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕਾਂਗਰਸ ‘ਚ ਸ਼ਾਮਲ ਹੋ ਗਏ ਹਨ
ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਹੇਠਲੀ ਅਦਾਲਤ ਤੋਂ ਮਿਲੀ ਸਜ਼ਾ ਦੇ ਫੈਸਲੇ ‘ਤੇ ਰੋਕ ਲਾਉਣ ਲਈ ਦਿੱਤੀ ਅਰਜ਼ੀ
ਰੱਦ ਕਰ ਦਿੱਤੀ ਹੈ, ਜਿਸ ਕਾਰਨ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਹੁਣ ਉਹ ਚੋਣ ਨਹੀਂ ਲੜ ਸਕਣਗੇ ਲੰਗਾਹ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ ਸੁੱਚਾ ਸਿੰਘ ਲੰਗਾਹ ਨੂੰ ਆਮਦਨ ਤੋਂ ਵੱਧ ਜਇਦਾਦ ਦੇ ਮਾਮਲੇ ‘ਚ ਮੁਹਾਲੀ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਸੀ ਹਾਲਾਂਕਿ ਲੰਗਾਹ ਨੂੰ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ ਤੇ ਹੁਣ ਉਹਨਾਂ ਨੇ ਹੇਠਲੀ ਅਦਾਲਤ
ਸੁੱਚਾ ਸਿੰਘ ਲੰਗਾਹ…
ਵੱਲੋਂ ਸੁਣਾਏ ਸਜ਼ਾ ਦੇ ਫੈਸਲੇ ‘ਤੇ ਰੋਕ ਲਾਉਣ ਦੀ ਉੱਚ ਅਦਾਲਤ ਤੋਂ ਅਰਜੀ ਦਾਇਰ ਕਰਕੇ ਮੰਗ ਕੀਤੀ ਸੀ
ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਨੇ ਅੱਜ ਕਾਂਗਰਸ ਦਾ ਹੱਥ ਫੜ ਲਿਆ,ਅੱਜ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਕਾਲੀ ਦਲ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਘੁਬਾਇਆ ਪਰਿਵਾਰ ਦਾ ਰਾਏ ਸਿੱਖਾਂ ਵਿੱਚ ਵੱਡਾ ਆਧਾਰ ਹੈ
ਦਵਿੰਦਰ ਸਿੰਘ ਤੋਂ ਬਿਨਾਂ ਉਨ੍ਹਾਂ ਦੇ ਚਾਚਾ ਮੂੰਸ਼ਾ ਘੁਬਾਇਆ (ਦਵਿੰਦਰ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਦੇ ਭਰਾ), ਰਜਤ ਨਹਿਰਾ, ਪੰਡਤ ਅਨੰਦ ਸ਼ਰਮਾ ਤੇ ਰਜਿੰਦਰ ਕੌਰ ਦੇ ਨਾਲ ਕਾਂਗਰਸ ‘ਚ ਸ਼ਾਮਿਲ ਹੋਏ।ਸ਼ੇਰ ਸਿੰਘ ਘੁਬਾਇਆ ਲੋਕ ਸਭਾ ਸਾਂਸਦ ਹਨ ਤੇ ਦਵਿੰਦਰ ਦਾ ਕਾਂਗਰਸ ‘ਚ ਸ਼ਾਮਿਲ ਹੋਣ ਦਾ ਫੈਸਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਹੀ ਹਫਤਿਆਂ ਪਹਿਲਾਂ, ਤੇ ਨਿਰਾਸ਼ ਅਕਾਲੀ ਆਗੂਆਂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੌਰਾਨ ਆਇਆ ਹੈ। ਹਾਲੇ ਦੇ ਦਿਨਾਂ ‘ਚ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਸੀਨੀਅਰ ਅਕਾਲੀ ਆਗੂਆਂ ‘ਚ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਤੋਂ ਇਲਾਵਾ, ਵਿਧਾਇਕ ਰਜਿੰਦਰ ਕੌਰ ਭਗੀਕੇ ਤੇ ਮਹੇਸ਼ ਇੰਦਰ ਸਿੰਘ ਵੀ ਰਹੇ ਹਨ।
ਜਿਕਰਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਫਿਰੋਜ਼ਪੁਰ ਦੇ ਜਲਾਲਾਬਾਦ ਤੋਂ ਵਿਧਾਇਕ ਹਨ ਇਸ ਹਲਕੇ ਤੋਂ ਪਹਿਲਾਂ ਸ਼ੇਰ ਸਿੰਘ ਘੁਬਾਇਆ ਵਿਧਾਇਕ ਸਨ, ਉਨ੍ਹਾਂ ਸੁਖਬੀਰ ਲਈ ਅਸਤੀਫਾ ਦੇ ਕੇ ਸੀਟ ਖਾਲੀ ਕੀਤੀ ਸੀ ਇਸ ਸੀਟ ‘ਤੇ ਘੁਬਾਇਆ ਦਾ ਕਾਫੀ ਦਬਦਬਾ ਹੈ ਤੇ ਅਜਿਹੇ ‘ਚ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਦਾ ਕਾਂਗਰਸ ‘ਚ ਸ਼ਾਮਲ ਹੋਣਾ ਅਕਾਲੀ ਦਲ ਲਈ ਖਤਰੇ ਦੀ ਘੰਟੀ ਹੈ

ਕਾਂਗਰਸ ਦਵਿੰਦਰ ਘੁਬਾਇਆ ਨੂੰ ਫਾਜ਼ਿਲਕਾ ਤੋਂ ਦੇ ਸਕਦੀ ਐ ਟਿਕਟ
ਸੱਤਪਾਲ ਥਿੰਦ ਫਿਰੋਜ਼ਪੁਰ
ਸਾਂਸਦ ਸ਼ੇਰ ਸਿੰਘ ਘਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਨੂੰ ਕਾਗਰਸ ਹਾਈਕਮਾਨ ਫਜਿਲਕਾ ਤੋਂ ਕਾਂਗਰਸ ਦਾ ਉਮੀਦਵਾਰ ਬਣਾ ਕੇ ਮੈਦਾਨ ਵਿੱਚ ਉਤਾਰ ਸਕਦੀ ਹੈ
ਸਿਆਸੀ ਮਾਹਿਰਾਂ ਅਨੁਸਾਰ ਲਗਭਗ ਡੇਢ ਸਾਲ ਪਹਿਲਾਂ ਜਲੰਧਰ ਦੇ ਇੱਕ ਅਖਬਾਰ ਦੇ ਦਫਤਰ ਵਿੱਚ ਕੈਪਟਨ ਅਮਰਿੰਦਰ ਸਿੰਘ , ਕਾਂਗਰਸ ਦੇ ਜਿਲ੍ਹਾ ਫਿਰੋਜਪੁਰ ਦੇ ਇਕ ਹਲਕੇ ਦੇ ਕਾਂਗਰਸੀ ਵਿਧਾਇਕ ਨੇ ਇਸ ਸਾਰੇ ਕੰਮ ਦੀ ਨੀਹ ਰੱਖੀ ਸੀ ।ਉਸ ਤੋ ਬਾਅਦ ਜਲਾਲਾਬਾਦ ਚ ਉੱਪ ਮੁੱਖ ਮੰਤਰੀ ਵੱਲੋ ਲਾਏ ਗਏ ਹਲਕਾ ਇੰਚਾਰਜ ਨਾਲ ਨਾ ਬਣਨ ਕਾਰਨ ਇਹ ਕਦਮ ਚੁੱਕਿਆ ਦੱਸਿਆ ਜਾ ਰਿਹਾ ਹੈ । ਧਰਮ ਰਾਜ ਬਰਾਦਰੀ ਦੀ ਂਨੀਤੀ ਤਹਿਤ ਕਾਂਗਰਸ ਨੇ ਭਾਵੇਂ ਇਹ ਪੱਤਾ ਖੇਡਿਆ ਹੈ ਪਰ ਫਜਿਲਕਾ ‘ਚ ਬੀਤੇ ਕੱਲ੍ਹ ਟਕਸਾਲੀ ਕਾਂਗਰਸੀਆਂ ਨੇ ਇੱਕ ਰੈਲੀ ਕਰਕੇ ਫਾਜਿਲਕਾ ਤੋ ਦਵਿੰਦਰ ਨੂੰ ਟਿਕਟ ਦਿੱਤੇ ਜਾਣ ਦਾ ਪਹਿਲਾ ਹੀ ਵਿਰੋਧ ਕਰ ਦਿੱਤਾ ਹੈ । ਬਾਕੀ ਕਾਂਗਰਸ ਦੀ ਆਉਣ ਵਾਲੀ ਉਮੀਦਵਾਰਾਂ ਦੀ ਸੂਚੀ ਵਿੱਚ ਇਹ ਗੱਲ ਸਾਹਮਣੇ ਆ ਜਾਣੀ ਹੈ ਕਿ ਦਵਿੰਦਰ ਸ਼ਰਤ ਰੱਖ ਕੇ ਕਾਗਰਸ ਚ ਸ਼ਾਮਿਲ ਹੋਏ ਹਨ ਜਾ ਬਿਨਾ ਸ਼ਰਤ। ਦਵਿੰਦਰ ਘੁਬਾਇਆ ਦੇ ਕਾਂਗਰਸ ‘ਚ ਸ਼ਾਮਲ ਹੋਣ ਸਬੰਧੀ ਜਦੋਂ ਅਕਾਲੀ ਦਲ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਤੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾ ਉਹਨਾ ਦਾ ਮੋਬਾਇਲ ਬੰਦ ਆ ਰਿਹਾ ਸੀ ।

ਪ੍ਰਸਿੱਧ ਖਬਰਾਂ

To Top