Breaking News

ਨੋਟਬੰਦੀ ਨਾਲ ਮਾਲੀਆ ਵਧਿਆ : ਅਰੁਣ ਜੇਤਲੀ

ਏਜੰਸੀ ਨਵੀਂ ਦਿੱਲੀ,
ਵਿੱਤ ਮੰਤਰੀ ਅਰੁਣ ਜੇਤਲੀ ਨੇ ਨੋਟਬੰਦੀ ਤੋਂ ਬਾਅਦ ਅਪ੍ਰਤੱਖ ਟੈਕਸ ਮਾਲੀਆ ਇਕੱਠ ਕਰਨ ‘ਚ ਭਾਰੀ ਵਾਧੇ ਦਾ ਹਵਾਲਾ ਦਿੰਦਿਆਂ ਵੀਰਵਾਰ ਨੂੰ ਕਿਹਾ ਕਿ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੇ ਬੰਦ ਕੀਤੇ ਜਾਣ ਦਾ ਅਰਥਵਿਵਸਥਾ ‘ਤੇ ਕੋਈ ਉਲਟ ਪ੍ਰਭਾਵ ਨਹੀਂ ਪਵੇਗਾ
ਉਨ੍ਹਾਂ ਕਿਹਾ ਕਿ ਆਲੋਚਕਾਂ ਦਾ ਸ਼ੱਕ ਬੇਬੁਨਿਆਦ ਸਾਬਤ ਹੋ ਚੁੱਕੀ ਹੈ ਜੇਤਲੀ ਨੇ ਕਿਹਾ ਪ੍ਰੈੱਸ ਕਾਨਫਰੰਸ ‘ਚ ਚਰਚਾ ‘ਚ ਨੋਟਬੰਦੀ ਦੀ ਹਮਾਇਤ ਕਰਨ ਲਈ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਗਦੀ ਦੀ ਤੰਗੀ ਲਗਭਗ ਸਮਾਪਤ ਹੋ ਚੁੱਕੀ ਹੈ ਇਸ ਦੌਰਾਨ ਇੱਕ ਵੀ ਘਟਨਾ ਨਹੀਂ ਹੋਈ ਹੈ ਰਿਜ਼ਰਵ ਬੈਂਕ ਕੋਲ ਵਧੇਰੇ ਮਾਤਰਾ ‘ਚ ਨੋਟ ਹਨ ਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾ ਰਹੇ ਹਨ ਨੋਟਾਂ ਨੂੰ ਮੁੜ ਪ੍ਰਚਲਨ ‘ਚ ਲਿਆਂਦਾ ਜਾ ਰਿਹਾ ਹੈ ਤੇ ਬੈਂਕਾਂ ਦੀ ਕਰਜ਼ ਦੇਣ ਦੀ ਸਮਰੱਥਾ ਵਧੀ ਹੈ ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਜੀਵਨ ਬੀਮਾ, ਸੈਲਾਨੀ, ਪੈਟਰੋਲੀਅਮ ਉਪਭੋਗ ਤੇ ਮਿਊਚੁਅਲ ਫੰਡ ਨਿਵੇਸ਼ ਵਧਿਆ ਹੈ ਰਬੀ ਦੀ ਬਿਜਾਈ ਵੀ ਪਿਛਲੇ ਸਾਲ ਦੀ ਤੁਲਨਾ ‘ਚ 63 ਫੀਸਦੀ ਰਹੀ ਹੈ ਉਨ੍ਹਾਂ ਕਿਹਾ ਕਿ 19 ਦਸੰਬਰ ਤੱਕ ਪ੍ਰਤੱਖ ਮਾਲੀਆ ਇਕੱਠਾ ਕਰਨ ‘ਚ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ‘ਚ 14.4 ਫੀਸਦੀ ਦਾ ਵਾਧਾ ਹੋਇਆ ਜਦੋਂਕਿ ਇਸ ਤੋਂ ਪਿਛਲੇ ਸਾਲ ਦੀ ਸਮਾਨ ਮਿਆਦ ‘ਚ ਇਹ 8.3 ਫੀਸਦੀ ਰਹੀ ਸੀ ਇਸ ਮਿਆਦ ‘ਚ ਅਪ੍ਰਤੱਖ ਮਾਲੀਆ 26.2 ਫੀਸਦੀ, ਕੇਂਦਰੀ ਉਤਪਾਦ ਫੀਸ 43.3 ਫੀਸਦੀ ਤੇ ਸਰਹੱਦੀ ਫੀਸ ‘ਚ ਛੇ ਫੀਸਦੀ ਵਾਧਾ ਦਰਜ ਕੀਤਾ ਗਿਆ ਹੈ
ਜੇਤਲੀ ਨੇ ਕਿਹਾ ਕਿ ਆਲੋਚਕ ਗਲਤ ਸਾਬਤ ਹੋ ਚੁੱਕੇ ਹਨ ਮਾਲੀਆ ‘ਚ ਵਾਧੇ ਨਾਲ ਆਲੋਚਕਾਂ ਦਾ ਅਨੁਮਾਨ ਗਲਤ ਹੋ ਗਿਆ ਹੈ ਪਿਛਲੇ ਛੇ ਹਫ਼ਤਿਆਂ ‘ਚ ਸਥਿਤੀ ‘ਚ ਭਾਰੀ ਬਦਲਾਅ ਆਇਆ ਹੈ

ਪ੍ਰਸਿੱਧ ਖਬਰਾਂ

To Top