ਲੇਖ

ਕੈਲੰਡਰ ਹੀ ਨਹੀਂ ਤਕਦੀਰ ਵੀ ਬਦਲੋ

ਇੱਕ ਹੋਰ ਸਾਲ ਅਲਵਿਦਾ ਹੋ ਰਿਹਾ ਹੈ ਤੇ ਇੱਕ ਨਵਾਂ ਸਾਲ ਸਾਡੇ ਬੂਹੇ ‘ਤੇ ਖੜ੍ਹਾ ਹੈ ਉਮਰ ਦਾ ਇੱਕ ਸਾਲ ਗਵਾ ਕੇ ਨਵੇਂ ਸਾਲ ਦਾ ਕੀ ਸਵਾਗਤ ਕਰੀਏ! ਪਰ ਸੱਚ ਤਾਂ ਇਹ ਹੈ ਕਿ ਸਾਲ ਗੁਆਚਾ ਕਿੱਥੇ? ਅਸੀਂ ਤਾਂ ਉਸਨੂੰ ਜਿਉਂ ਲਿਆ ਹੈ ਅਤੇ ਜਿਉਂ ਕੇ ਹਰ ਪਲ ਨੂੰ ਤਜ਼ਰਬੇ ‘ਚ ਢਾਲਿਆ ਹੈ ਤਜ਼ਰਬੇ ਤੋਂ ਜ਼ਿਆਦਾ ਚੰਗਾ ਸਾਥੀ ਤੇ ਸੱਚਾਈ ਦਾ ਸਬੂਤ ਕੋਈ ਦੂਜਾ ਨਹੀਂ ਹੁੰਦਾ ਸੂਰਜ ਚੜ੍ਹਦਾ ਹੈ ਅਤੇ ਢਲ ਜਾਂਦਾ ਹੈ ਕੈਲੰਡਰ ਬਦਲ ਜਾਂਦਾ ਹੈ
ਨਵੇਂ ਸਾਲ ਦੀ ਸ਼ੁਰੂਆਤ ਸਾਨੂੰ ਅਜਿਹੇ ਚੁਰਾਹੇ ‘ਤੇ ਲਿਆ ਖੜ੍ਹਾ ਕਰਦੀ ਹੈ ਜਿੱਥੇ ਅਤੀਤ ਤੇ ਭਵਿੱਖ ਸਾਨੂੰ ਸਾਫ਼ – ਸਾਫ਼ ਦਿਖਦੇ ਹਨ ਅਤੀਤ ਦਾ ਸੁਖ- ਦੁੱਖ ,  ਉਤਾਰ-ਚੜ੍ਹਾਅ , ਨਫ਼ਾ- ਨੁਕਸਾਨ, ਚੰਗਾ-ਮਾੜਾ ਸਭ ਕੁਝ ਕਿਤੇ ਨਾ ਕਿਤੇ ਅਜਿਹੇ ਮੀਲ ਪੱਥਰ ਗੱਡ ਜਾਂਦੇ ਹਨ ਕਿ ਇਨਸਾਨ ਜੇਕਰ ਅੰਦਰੋਂ ਜਾਗਿਆ ਹੋਇਆ ਹੋਵੇ ਤਾਂ ਹਰ ਘਟਨਾ, ਸੰਦਰਭ ,  ਫ਼ੈਸਲਾ,  ਸੋਚ, ਸ਼ੈਲੀ ਸਾਡੇ ਲਈ ਨਵਾਂ ਸਬਕ ,  ਊਰਜਾ ਤੇ ਪ੍ਰੇਰਨਾ ਬਣਦੀ ਹੈ  ਪਰੰਤੂ ਅਸੀਂ ਅੰਦਰੋਂ ਜਾਗੇ ਕਿੱਥੇ ਹਾਂ? ਭ੍ਰਿਸ਼ਟਾਚਾਰ ਤੇ ਕਾਲੇ ਧਨ ਤੋਂ ਨਿਜਾਤ ਪਾਉਣ ਲਈ ਲਾਗੂ ਕੀਤੀ ਗਈ ਨੋਟਬੰਦੀ  ਦੇ ਬਾਵਜ਼ੂਦ ਅਸੀਂ ਨਵੇਂ ਸਾਲ  ਦੇ ਸਵਾਗਤ ‘ਚ ਅਰਬਾਂ ਰੁਪਏ ਉਡਾ ਦੇਵਾਂਗੇ ਇੱਕ ਵਾਰ ਫਿਰ ਦੇਸ਼  ਦੇ ਆਮ ਮਿਹਨਤਕਸ਼ ਲੋਕਾਂ ਲਈ ਤਾਂ ਆਉਣ ਵਾਲਾ ਨਵਾਂ ਸਾਲ ਹਰ ਵਾਰ ਦੀ ਤਰ੍ਹਾਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਪਹਾੜ ਵਾਂਗ ਖੜ੍ਹਾ ਹੈ
ਆਮ ਲੋਕਾਂ ਤੇ ਗਰੀਬਾਂ ਦੇ ਦੁੱਖਾਂ ਤੇ ਹੰਝੂਆਂ  ਦੇ ਸਮੁੰਦਰ ‘ਚ ਬਣੇ ਅਮੀਰੀ ਦੇ ਟਾਪੂਆਂ ‘ਤੇ ਰਹਿਣ ਵਾਲਿਆਂ ਦਾ  ਪ੍ਰਬੰਧ ਤਾਂ ਇਸ ਵਿਵਸਥਾ ‘ਚ ਪਹਿਲਾਂ ਤੋਂ ਸੁਰੱਖਿਅਤ ਹੈ ,  ਉਹ ਤਾਂ ਜਸ਼ਨ ਮਨਾਉਣਗੇ ਹੀ ਪਰ ਚੰਗੇ ਦਿਨਾਂ  ਦੇ ਉਡੀਕ ‘ਚ ਸਾਲ-ਦਰ-ਸਾਲ ਸ਼ੋਸ਼ਣ, ਝੱਲ ਰਹੀ ਦੇਸ਼ ਦੀ ਆਮ ਜਨਤਾ ਅਖੀਰ ਕਿਸ ਗੱਲ ਦਾ ਜਸ਼ਨ ਮਨਾਵੇ ?  ਕਿਉਂ ਜਸ਼ਨ ਮਨਾਵੇ ?  ਮੇਰਾ ਦੇਸ਼ ਮਹਾਨ  ਦੀ ਬਜਾਇ ਮੇਰਾ ਦੇਸ਼ ਪ੍ਰੇਸ਼ਾਨ ਹੀ ਨਜ਼ਰ ਆਉਂਦਾ ਹੈ   ਗਲਤ ਫਹਮੀਆਂ ਪੈਦਾ  ਨਹੀਂ ਹੋਣੀਆਂ ਚਾਹੀਦੀਆਂ,  ਕਿਉਂਕਿ ਇਸ ਭੂਮਿਕਾ ‘ਤੇ ਵਿਰੋਧੀ ਵਿਚਾਰ ਜਨਮ ਲੈਂਦੇ ਹਨ
ਅੱਜ ਵੀ ਲੰਮੇ-ਚੌੜੇ ਵਾਦਿਆਂ ਅਤੇ ਤਰ੍ਹਾਂ-ਤਰ੍ਹਾਂ ਦੇ  ਐਲਾਨਾਂ ਦੇ ਬਾਵਜੂਦ ਦੇਸ਼  ਦੇ ਲੱਗਭਗ ਅੱਧੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ ਜਾਂ ਫਿਰ ਨਿਗੂਣੀਆਂ ਤਨਖਾਹਾਂ ‘ਤੇ ਆਪਣੀ ਮਿਹਨਤ ਅਤੇ ਹੁਨਰ ਨੂੰ ਵੇਚਣ ਲਈ ਮਜ਼ਬੂਰ ਹਨ   ਮਹਾਂਸ਼ਕਤੀ ਬਨਣ ਦਾ ਦਾਅਵਾ ਕਰਨ ਵਾਲੇ ਇਸ ਦੇਸ਼ ਦੀਆਂ ਔਰਤਾਂ- ਮਾਸੂਮ ਬੱਚੀਆਂ ਆਏ ਦਿਨ ਦੁਰਾਚਾਰ, ਛੇੜਛਾੜ ਅਤੇ ਮਾਨਸਿਕ ਸ਼ੋਸ਼ਣ ਦੀ ਸ਼ਿਕਾਰ ਹੋ ਰਹੀਆਂ ਹਨ  ਲੱਗਭਗ 50 ਫੀਸਦੀ ਔਰਤਾਂ ਖੂਨ ਦੀ ਕਮੀ ਅਤੇ 46 ਫੀਸਦੀ ਬੱਚੇ ਕੁਪੋਸ਼ਣ  ਦੇ ਸ਼ਿਕਾਰ ਹਨ  ਭੁੱਖ ਅਤੇ ਕੁਪੋਸ਼ਣ ਦੇ ਕਾਰਨ ਲੱਗਭੱਗ 7000 ਬੱਚੇ ਰੋਜ਼ਾਨਾ ਮੌਤ ਦੇ ਮੂੰਹ ਵਿੱਚ ਸਮਾ ਜਾਂਦੇ ਹਨ ਬਜਟ ਦਾ 90 ਫੀਸਦੀ ਅਸਿੱਧੇ ਰੂਪ ‘ਚ ਟੈਕਸਾਂ ਦੁਆਰਾ ਆਮ ਜਨਤਾ ਤੋਂ ਵਸੂਲਿਆ ਜਾਂਦਾ ਹੈ  ਪਰੰਤੂ ਆਜ਼ਾਦੀ  ਦੇ 70 ਸਾਲਾਂ ਬਾਅਦ ਵੀ ਸਿਹਤ ,  ਸਿੱਖਿਆ ,  ਘਰ ,  ਪਾਣੀ ,  ਬਿਜਲੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵੀ ਆਮ ਜਨਤਾ ਵਾਂਝੀ ਹੈ ਸੂਬਾਵਾਦ ,  ਕੌਮੀਅਤ ਅਤੇ ਰਾਜਨੀਤੀ  ਦੇ ਨਾਂਅ ‘ਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਘਟੀਆ ਖੇਡ ਲੰਘੇ ਸਾਲ ਵਿੱਚ ਨੀਚਤਾ ਦੀਆਂ ਸਭ ਹੱਦਾਂ ਬੰਨੇ ਲੰਘ ਗਈ  ਇਸ ਲਈ ਜਸ਼ਨ ਮਨਾਉਣ ਦਾ ਨਹੀਂ ,  ਸੰਕਲਪ  ਲੈਣ ਅਤੇ ਪ੍ਰਣ ਕਰਨ ਦਾ ਮੌਕਾ ਹੈ ਕਿ ਭਵਿੱਖ ਵਿੱਚ ਅਜਿਹਾ ਕੁਝ ਨਹੀਂ ਕਰਾਂਗੇ ਜੋ ਸਾਡੇ,  ਉਦੇਸ਼ਾਂ ,  ਉਮੀਦਾਂ ,  ਉਮੰਗਾਂ ਅਤੇ ਆਦਰਸ਼ਾਂ ‘ਤੇ ਅਸਫਲਤਾ ਦਾ ਸਵਾਲੀਆ ਨਿਸ਼ਾਨ ਲਾ ਦੇਵੇ
ਨਵਾਂ ਸਾਲ ਹਰ ਵਾਰ ਨਵੇਂ ਸੁਨੇਹੇ,  ਨਵੇਂ ਸਬੰਧ ,  ਨਵੇਂ ਸਵਾਲ ਲੈ ਕੇ ਆਉਂਦਾ ਹੈ ਕਿ ਗੁਜ਼ਰੇ ਸਾਲ ਵਿੱਚ ਅਸੀਂ ਕੀ ਗੁਆਇਆ ,  ਕੀ ਹਾਸਲ ਕੀਤਾ ਹੈ? ਪਰ ਜ਼ਿੰਦਗੀ ਦੀ ਵੀ ਕੈਸੀ ਵਿਡੰਬਨਾ ਹੈ ਕਿ  ਤਿੰਨ ਸੌ ਪੈਂਹਠ ਦਿਨਾਂ  ਬਾਅਦ ਵੀ ਅਸੀਂ ਆਪਣੇ ਆਪ ਨੂੰ ਜਾਣ ਨਹੀਂ ਸਕੇ ਕਿ ਉਦੇਸ਼ ਪ੍ਰਾਪਤੀ ‘ਚ ਅਸੀਂ ਕਿੱਥੇ ਖੜ੍ਹੇ ਹਾਂ?  ਤਾਂ ਮਨ ਕਹਿੰਦਾ ਹੈ ਕਿ ਦਸੰਬਰ ਦੀ ਆਖਰੀ ਦਿਨਾਂ ‘ਚ ਹੀ  ਇਹ ਸਵਾਲ ਕਿਉਂ ਉੱਠੇ?  ਕੀ ਹਰ ਸਵੇਰੇ ਤੇ ਸ਼ਾਮ ਦਾ ਹਿਸਾਬ ਨਹੀਂ ਮਿਲਾਇਆ ਜਾ ਸਕਦਾ ਕਿ ਅਸੀਂ ਕੀ ਗਲਤ ਕੀਤਾ ਤੇ ਕੀ ਠੀਕ ਕੀਤਾ?  ਉਦੇਸ਼  ਦੇ ਆਈਨੇ ‘ਚ ਪ੍ਰਤੀਬਿੰਬਾਂ  ਨੂੰ ਸਾਫ਼ ਰੱਖਿਆ ਜਾਵੇ ਤਾਂ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਹੁੰਦੀ
ਸਾਡੇ ਲੋਕਤੰਤਰ ‘ਤੇ ਪੂੰਜੀਵਾਦੀ ਲੋਕਤੰਤਰ ਹੋਣ ਦਾ ਤਮਗਾ ਲੱਗਾ ਹੈ ਤੇ ਸੱਚਾਈ ਵੀ ਇਹੀ ਹੈ ਕਿ ਸਾਰੀਆਂ ਸਰਕਾਰਾਂ ਦਰਅਸਲ ਇਨ੍ਹਾਂ ਦੇਸੀ-ਵਿਦੇਸ਼ੀ ਲੁਟੇਰਿਆਂ ਦੀ ਮੈਨੇਜਿੰਗ ਕਮੇਟੀ  ਦੇ ਰੂਪ ‘ਚ ਕੰਮ ਕਰਦੀਆਂ ਹਨ   ਭਾਵੇਂ ਜਿਸ ਪਾਰਟੀ ਦੀ ਸਰਕਾਰ ਸੱਤਾ ‘ਚ ਆ ਜਾਵੇ ,  ਧਨਾਢਾਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ   ਸਾਰੀਆਂ ਸਿਆਸੀ ਪਾਰਟੀਆਂ ਦੇ  ਚੋਣ ਦਾ ਖਰਚ ਵੱਡੇ – ਵੱਡੇ ਸਰਮਾਏਦਾਰ  ਚੁੱਕਦੇ ਹਨ  ਦੇਸ਼  ਦੇ ਸੰਸਦ ਮੈਂਬਰਾਂ ‘ਤੇ ਪੰਜ ਸਾਲਾਂ ‘ਚ ਲੱਗਭਗ 16 ਅਰਬ 38 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ , ਸੰਸਦ ਦੀ ਇੱਕ ਮਿੰਟ ਦੀ ਕਾਰਵਾਈ ‘ਤੇ ਢਾਈ ਲੱਖ ਰੁਪਏ ਦਾ ਖਰਚ ਆਮ ਜਨਤਾ ਆਪਣਾ ਢਿੱਡ ਕੱਟਕੇ ਚੁਕਾਉਂਦੀ ਹੈ ਅਤੇ ਉੱਥੇ ਹੁੰਦਾ ਕੀ ਹੈ? ਨੋਟਬੰਦੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦਾ ਸਰਦ ਰੁੱਤ ਦਾ ਇੱਕ ਪੂਰਾ  ਸੈਸ਼ਨ ਬਿਨਾਂ ਕਿਸੇ ਕਾਰਵਾਈ  ਦੇ ਰੌਲੇ- ਰੱਪੇ ਦੀ ਭੇਂਟ ਚੜ੍ਹ ਗਿਆ ਕਿਸਨੂੰ ਇਸਦਾ ਅਹਿਸਾਸ ਹੈ? ਕੌਣ ਜ਼ਿੰਮੇਦਾਰ ਹੈ ਇਸ 30 ਦਿਨਾਂ ਦੀ ਬਰਬਾਦੀ  ਦੇ ਲਈ?
ਨੌਜਵਾਨ ਅੱਜ ਵੀ ਨੌਕਰੀ ਲਈ ਲਾਈਨਾਂ ‘ਚ ਖੜ੍ਹਾ ਹੈ   ਮਿਸਾਲ ਵੀ ਸਾਹਮਣੇ ਹੈ ਚਪੜਾਸੀ ਦੀਆਂ 368 ਅਸਾਮੀਆਂ ਲਈ 23 ਲੱਖ ਤੋਂ ਵੀ ਜ਼ਿਆਦਾ ਨੌਜਵਾਨ ਬਿਨੈ ਕਰਦੇ ਹਨ ਜਿਨ੍ਹਾਂ ਵਿੱਚ ਪੀਐਚਡੀ ਅਤੇ ਐਮਬੀਏ  ਦੇ ਡਿਗਰੀਆਂ ਕਰ ਚੁੱਕੇ ਨੌਜਵਾਨ ਵੀ ਸ਼ਾਮਲ ਹਨ   ਐਮਏ ਅਤੇ ਬੀਐਸਸੀ ਕੀਤੇ ਹੋਏ ਨੌਜਵਾਨ ਲੇਬਰ ਚੌਕ ‘ਤੇ ਆਪਣੇ ਆਪ ਨੂੰ ਵੇਚਦੇ ਹੋਏ ਮਿਲ ਜਾਣਗੇ  ਸਟਾਰਟਅਪ  ਦੇ ਨਾਂਅ  ‘ਤੇ 10 ਹਜਾਰ ਕਰੋੜ  ਦੇ ਫੰਡ ਬਣਾ ਦੇਣ ਜਾਂ ਅਜਿਹੀਆਂ ਹੀ ਯੋਜਨਾਵਾਂ ਦਾ ਕੀ ਲਾਭ ਜੋ ਯੋਜਨਾ ਯੋਜਨਾ ਹੀ ਬਣੀ ਰਹਿੰਦੀ ਹੈ, ਉਹ ਲਾਗੂ ਨਹੀਂ ਹੁੰਦੀ
ਨਿਆਂ ਅਤੇ ਸਮਾਨਤਾਮੂਲਕ ਸਮਾਜ ਨਿਰਮਾਣ  ਦੇ ਨਾਹਰਿਆਂ ਦਾ ਕੀ?  ਦੇਸ਼  ਦੇ ਦਸ ਫ਼ੀਸਦੀ ਅਮੀਰ ਲੋਕਾਂ ਨੇ ਕੁੱਲ ਜਾਇਦਾਦ  ਦੇ 76.3 ਫ਼ੀਸਦੀ ਹਿੱਸੇ ‘ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਦੀ ਕਮਾਈ ਲਗਾਤਾਰ ਵਧਦੀ ਜਾ ਰਹੀ ਹੈ ਜਿਸਨੂੰ ਉਦਯੋਗ ,  ਸ਼ੇਅਰ ਮਾਰਕੀਟ ,  ਮਨੋਰੰਜਨ ਉਦਯੋਗ ਆਦਿ ਖੇਤਰਾਂ ‘ਚ ਲਾਕੇ ਮੁੱਠੀ ਭਰ ਲੋਕ ਬੇਹਿਸਾਬ ਮੁਨਾਫ਼ਾ ਬਟੋਰ ਰਹੇ ਹਨ ਇੱਕ ਪਾਸੇ ਦੇਸ਼  ਦੇ ਧਨਾਢ ਹਨ ,  ਜਿਨ੍ਹਾਂ ਦੇ 6 ਲੋਕਾਂ  ਦੇ ਪਰਿਵਾਰ ਲਈ 2700 ਕਰੋੜ ਦੀ ਲਾਗਤ ਨਾਲ ਬਣਿਆ ਮਕਾਨ ਹੈ ਅਤੇ ਦੂਜੇ ਪਾਸੇ ਪੂਰੇ ਦੇਸ਼ ਵਿੱਚ 18 ਕਰੋੜ ਲੋਕ ਝੁੱਗੀਆਂ ਵਿੱਚ ਰਹਿੰਦੇ ਹਨ ਅਤੇ 18 ਕਰੋੜ ਲੋਕ ਫੁਟਪਾਥਾਂ ‘ਤੇ ਸੌਂਦੇ ਹਨ  ਦੇਸ਼ ਦੀ ਉਤਲੀ ਤਿੰਨ ਫੀਸਦੀ ਅਤੇ ਹੇਠਲੀ  40 ਫ਼ੀਸਦੀ ਆਬਾਦੀ ਦੀ ਆਮਦਨੀ ਦੇ ਵਿਚਕਾਰ ਦਾ ਫਰਕ ਅੱਜ 60 ਗੁਣਾ ਹੋ ਚੁੱਕਿਆ ਹੈ ਸਿਰਫ ਸਰਕਾਰਾਂ  ਦੇ ਬਦਲ ਜਾਣ ਨਾਲ ਸਮੱਸਿਆਵਾਂ ਨਹੀਂ ਬਦਲਦੀਆਂ   ਅਰਾਜਕਤਾ, ਭ੍ਰਿਸ਼ਟਾਚਾਰ ਅਤੇ ਅਸਥਿਰਤਾ ਮਿਟਾਉਣ ਲਈ ਯੋਗ ਅਗਵਾਈ ਚਾਹੀਦੀ ਹੈ ਉਸਦੀ ਨੀਤੀ ਅਤੇ ਫ਼ੈਸਲੇ ‘ਚ ਨਿੱਜਤਾ ਤੋਂ ਜ਼ਿਆਦਾ ਨਿਸ਼ਠਾ ਚਾਹੀਦੀ ਹੈ   ਨਹੀਂ ਤਾਂ ਇੱਕ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੇ ਨਾਂਅ ‘ਤੇ ਨਵੇਂ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੇ ਰਹਾਂਗੇ
ਚਿਉਇੰਗਮ ਵੇਚਣ  ਦੇ ਰਸਤੇ ਤੋਂ ਹੁੰਦਾ ਹੋਇਆ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਨ ਵਾਲਾ ਬੁਫੇਟ ਆਪਣੀ ਸਾਰੀ ਕਮਾਈ ,  ਸਾਰੀ ਪੂੰਜੀ ਇੱਕ ਪਲ ਵਿੱਚ ਦਾਨ ਕਰ ਸਕਦਾ ਹੈ ਤਾਂ ਸਾਡੀ ਰਾਜਨੀਤੀ ਵਿੱਚ ਆਪਣੇ ਸਵਾਰਥਾਂ ਦਾ ਤਿਆਗ ਕਰ ਕੇ ਦੇਸ਼ ਨਿਰਮਾਣ ਕਰਨ ਵਾਲੇ ਲੋਕ ਕਿਉਂ ਨਹੀਂ ਅੱਗੇ ਆਉਂਦੇ?  ਬੁਫੇਟ  ਕੋਲ ਜਿਨ੍ਹਾਂ ਕੰਮ ਕਰਨ ਦਾ ਜਜ਼ਬਾ ਹੈ ,  ਓਨਾ ਹੀ ਉਸਨੂੰ ਸਮਾਜ ਲਈ ਦੇਣ ਦਾ ਵੀ ਭੁਟਾਨ ਦੀ ਮਿਸਾਲ ਸਾਡੇ ਸਾਹਮਣੇ ਹੈ   ਉੱਥੋਂ  ਦੇ ਲੋਕ ਖੁਸ਼ਮਿਜਾਜ਼ ਮੰਨੇ ਜਾਂਦੇ ਹਨ   ਆਖਿਰ ਕਿਉਂ ?  ਕਿਉਂਕਿ ਉਹ ਆਪਣਾ ਪੈਸਾ ਹਥਿਆਰ ਖਰੀਦਣ ‘ਤੇ ਖਰਚ ਨਹੀਂ ਕਰਦੇ  ਸਗੋਂ ਸਿੱਖਿਆ ‘ਤੇ ਇਸਨੂੰ ਖਰਚ ਕਰਦੇ ਹਨ
ਅਸੀਂ ਤਾਂ ਅਹਿੰਸਾ, ਨੈਤਿਕਤਾ ਅਤੇ ਈਮਾਨਦਾਰੀ ਦੀਆਂ ਸਿਰਫ਼ ਗੱਲਾਂ ਕਰਦੇ ਹਾਂ, ਇਨ੍ਹਾਂ ਤੋਂ ਰਾਜਨੀਤਕ ਜਾਂ ਵਿਅਕਤੀਗਤ ਲਾਹਾ ਖੱਟਦੇ ਹਾਂ ,  ਕੁੱਝ ਤਾਂ ਸ਼ੁੱਭ ਸ਼ੁਰੁਆਤ ਕਰੀਏ, ਕਿਉਂਕਿ ਗਣਿੱਤ   ਦੇ ਸਵਾਲ ਦੀ ਗਲਤ ਸ਼ੁਰੂਆਤ ਸਹੀ ਜਵਾਬ ਨਹੀਂ  ਦੇ ਸਕਦੀ , ਗਲਤ ਦਿਸ਼ਾ ਦੀ ਚੋਣ ਮੰਜ਼ਿਲ ਤੱਕ ਨਹੀਂ ਪਹੁੰਚਾਉਂਦੀ, ਦੀਵੇ ਦੀ ਰੋਸ਼ਨੀ ਹੋਵੇ ਤਾਂ ਕੀ ਹੋਇਆ,  ਉਸਨੂੰ ਦੇਖਣ ਲਈ ਵੀ ਤਾਂ ਨਜ਼ਰ ਸਹੀ ਚਾਹੀਦੀ ਹੈ ਸਮਾਂ ਮਨੁੱਖ ਦਾ ਖਾਮੋਸ਼ ਪਹਿਰੇਦਾਰ ਹੈ ਪਰ ਉਹ ਨਹੀਂ ਆਪ ਰੁਕਦਾ ਹੈ ਅਤੇ ਨਹੀਂ ਕਿਸੇ ਨੂੰ ਰੋਕਦਾ ਹੈ, ਉਹ ਖਬਰਦਾਰ ਕਰਦਾ ਹੈ ਤੇ ਵਿਖਾਈ ਨਹੀਂ ਦਿੰਦਾ   ਇਤਿਹਾਸ ਨੇ ਬਣਨ ਵਾਲੇ ਇਤਿਹਾਸ  ਦੇ ਕੰਨ ‘ਚ ਕਿਹਾ ਤੇ ਖ਼ਤਮ ਹੋ ਗਿਆ , ਨਵੇਂ ਇਤਿਹਾਸ ਨੇ ਇਤਿਹਾਸ ਤੋਂ ਸੁਣਿਆ ਤੇ ਆਪ ਇਤਿਹਾਸ ਬਣ ਗਿਆ
ਬੇਸ਼ੱਕ ਹਰ ਨਵਾਂ ਸਾਲ ਇਨ੍ਹਾਂ ਉਮੀਦਾਂ ਨਾਲ ਵੀ ਭਰਿਆ ਹੁੰਦਾ ਹੈ ਕਿ ਅਸੀਂ ਇਸ ਤਸਵੀਰ ਨੂੰ ਬਦਲਣ ਦੇ ਰਾਹ ‘ਤੇ ਅੱਗੇ ਵਧੀਏ  ਪਰ ਜੇਕਰ ਅਸੀਂ ਬਸ ਹੱਥ ‘ਤੇ ਹੱਥ ਧਰ ਕੇ ਇੰਜ ਹੀ ਬੈਠੇ ਰਹਾਂਗੇ ਅਤੇ ਆਪਣੀ ਦੁਰਦਸ਼ਾ ਲਈ ਕਦੇ ਇਸ ਕਦੇ ਉਸ ਪਾਰਟੀ ਨੂੰ ਕੋਸਦੇ ਰਹਾਂਗੇ ਜਾਂ ਉਨ੍ਹਾਂ ਦੇ ਬਹਿਕਾਵੇ ਵਿੱਚ ਆ ਕੇ ਇੱਕ-ਦੂਜੇ ਨੂੰ ਆਪਣੀ ਹਾਲਤ ਲਈ ਦੋਸ਼ੀ ਮੰਨਦੇ ਰਹਾਂਗੇ ਤਾਂ ਸੱਬ ਕੁਝ ਇੰਜ ਹੀ ਚੱਲਦਾ ਰਹੇਗਾ ਜਿਵੇਂ ਪਿਛਲੇ ਸੱਤ ਦਹਾਕਿਆਂ ਤੋਂ ਚੱਲ ਰਿਹਾ ਹੈ ਹਰ ਘਟਨਾ ਆਪ ਇੱਕ ਪ੍ਰੇਰਨਾ ਹੈ ਆਸ ਹੈ ਜਾਗਦੀਆਂ ਅੱਖਾਂ ਨਾਲ ਉਸਨੂੰ ਦੇਖਣ ਦੀ ਅਤੇ ਜ਼ਿੰਦਗੀ ‘ਚ  ਨਵੇਂ ਬਦਲਾਅ ਲਿਆਉਣ ਦੀ
ਲਲਿਤ ਗਰਗ

ਪ੍ਰਸਿੱਧ ਖਬਰਾਂ

To Top