Breaking News

ਤੀਜੇ ਦਿਨ 21 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ

ਸੱਚ ਕਹੂੰ ਨਿਊਜ਼ ਚੰਡੀਗੜ੍ਹ,
ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ 21 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਅੱਜ ਦਾਖਲ ਕੀਤੀਆਂ 21 ਨਾਮਜ਼ਦਗੀਆਂ ਨੂੰ ਮਿਲਾ ਕੇ ਹੁਣ ਤੱਕ ਕੁੱਲ 51 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ 11 ਤੇ 12 ਜਨਵਰੀ ਨੂੰ ਦੋ ਦਿਨਾਂ ਵਿੱਚ ਕੁੱਲ 30 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਸਨ। ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਸ਼ਹਿਰੀ ਤੋਂ ਸਤੀਸ਼ ਕੁਮਾਰ (ਆਜ਼ਾਦ), ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ (ਆਜ਼ਾਦ) ਤੇ ਜਸਵੰਤ ਸਿੰਘ (ਆਈਐਨਡੀਪੀ), ਅਬੋਹਰ ਤੋਂ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ (ਦੋਵੇਂ ਆਜ਼ਾਦ), ਸਰਦੂਲਗੜ੍ਹ ਤੋਂ ਜਸਵੀਰ ਸਿੰਘ (ਬੀਐੱਸਪੀ), ਗਿੱਲ (ਲੁਧਿਆਣਾ) ਤੋਂ ਦਰਸ਼ਨ ਸਿੰਘ ਸ਼ਿਵਾਲਿਕ ਤੇ ਸ੍ਰੀਮਤੀ ਪਰਮਜੀਤ ਕੌਰ (ਦੋਵੇਂ ਐੱਸਏਡੀ), ਗਿੱਦੜਬਾਹਾ ਤੋਂ ਸ੍ਰੀਮਤੀ ਅੰਮ੍ਰਿਤਾ ਸਿੰਘ (ਕਵਰਿੰਗ ਉਮੀਦਵਾਰ) (ਆਈਐੱਨਸੀ), ਮੁਕਤਸਰ ਤੋਂ ਰਾਜੇਸ਼ ਗਰਗ (ਅਪਣਾ ਪੰਜਾਬ ਪਾਰਟੀ), ਅੰਮ੍ਰਿਤਸਰ ਪੂਰਬੀ ਤੋਂ ਤਰਸੇਮ ਸਿੰਘ (ਬੀਐੱਸਪੀ), ਭੁਲੱਥ ਤੋਂ ਸੁਖਪਾਲ ਸਿੰਘ ਤੇ ਮਹਿਤਾਬ ਸਿੰਘ (ਦੋਵੇਂ ਆਮ ਆਦਮੀ ਪਾਰਟੀ), ਫਰੀਦਕੋਟ ਤੋਂ ਸ੍ਰੀਮਤੀ ਰਵਿੰਦਰ ਪਾਲ ਕੌਰ (ਡੈਮੋਕ੍ਰੇਟਿਕ ਸਮਾਜ ਪਾਰਟੀ), ਜ਼ੀਰਾ ਤੋਂ ਕੁਲਬੀਰ ਸਿੰਘ ਤੇ ਇੰਦਰਜੀਤ ਸਿੰਘ (ਕਵਰਿੰਗ ਉਮੀਦਵਾਰ) (ਦੋਵੇਂ ਆਈਐੱਨਸੀ), ਫਿਰੋਜ਼ਪੁਰ ਸਿਟੀ ਤੋਂ ਰਾਕੇਸ਼ ਕੁਮਾਰ (ਬੀਐੱਸਪੀ), ਫਿਰੋਜ਼ਪੁਰ ਦਿਹਾਤੀ ਤੋਂ ਜੋਗਿੰਦਰ ਸਿੰਘ ਜਿੰਦੂ (ਐੱਸਏਡੀ) ਤੇ ਸਨੌਰ ਤੋਂ ਗੁਰਪ੍ਰੀਤ ਸਿੰਘ (ਭਾਰਤੀ ਲੋਕਤੰਤਰ ਪਾਰਟੀ) ਨੇ ਆਪਣੇ ਕਾਗਜ਼ ਦਾਖਲ ਕੀਤੇ।

ਪ੍ਰਸਿੱਧ ਖਬਰਾਂ

To Top