ਪੰਜਾਬ

75 ਲੱਖ ਰੁਪਏ ਮੁੱਲ ਦੀ ‘ਆਈਸ ਡਰੱਗ’ ਬਰਾਮਦ

ਮਹਿਲਾ ਸਮੇਤ ਦੋ ਤਸਕਰ ਗ੍ਰਿਫ਼ਤਾਰ
ਸੱਚ ਕਹੂੰ ਨਿਊਜ਼ ਕਪੂਰਥਲਾ, 
ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਜਾਅਲੀ ਬਿੱਲਾਂ ਰਾਹੀਂ ਪੁਲਿਸ ਵਿਭਾਗ ਨੂੰ ਕਥਿਤ ਚੂਨਾ ਲਾਉਣ ਵਾਲੇ ਸਥਾਨਕ ਐੱਸਐੱਸਪੀ ਦਫ਼ਤਰ ‘ਚ ਤਾਇਨਾਤ ਲੇਖਾਕਾਰ ਸਮੇਤ 3 ਪੁਲਿਸ ਮੁਲਾਜ਼ਮਾਂ ਖਿਲਾਫ਼ ਧਾਰਾ 409/420 ਤਹਿਤ ਮਾਮਲਾ ਦਰਜ ਕੀਤਾ ਹੈ ਇਨ੍ਹਾਂ ਮੁਲਾਜ਼ਮਾਂ ‘ਤੇ ਕਥਿਤ ਤੌਰ ‘ਤੇ ਜਾਅਲੀ ਬਿੱਲਾਂ ਰਾਹੀਂ ਫਰਮਾਂ ਨੂੰ ਪੈਮੇਂਟ ਕਰਨ, ਜਾਅਲੀ ਵਾਊਚਰ ਤਿਆਰ ਕਰਕੇ ਉਨ੍ਹਾਂ ਨਾਲ ਸਟੇਸ਼ਨਰੀ ਆਦਿ ਖਰੀਦਣ ਦੇ ਮਕਸਦ ਨਾਲ ਪਹਿਲਾਂ ਪ੍ਰਾਈਵੇਟ ਤੇ ਫਿਰ ਸਰਕਾਰੀ ਖਾਤਿਆਂ ‘ਚੋਂ ਰਕਮ ਕਢਵਾ ਕੇ ਪੁਲਿਸ ਵਿਭਾਗ ਨੂੰ ਕਰੀਬ 11.40 ਲੱਖ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਹੈ
ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਨਰਵਿੰਦਰ ਜੀਤ ਸਿੰਘ ਨੇ ਐੱਸਐੱਸਪੀ ਰਜਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਐੱਸਐੱਸਪੀ ਦਫ਼ਤਰ ‘ਚ ਤਾਇਨਾਤ ਲੇਖਾਕਾਰ ਸਬ ਇੰਸਪੈਕਟਰ ਮਨਿੰਦਰ ਸਿੰਘ, ਹੈੱਡ ਕਾਂਸਟੇਬਲ ਫਕੀਰ ਸਿੰਘ ਤੇ ਹੈੱਡ ਕਾਂਸਟੇਬਲ ਅੱਛਰ ਸਿੰਘ ਨੇ ਐੱਸਐੱਸਪੀ ਦਫ਼ਤਰ ਦੀ ਲੇਖਾ ਸ਼ਾਖਾ ਬ੍ਰਾਂਚ ਦੇ ਪ੍ਰਾਈਵੇਟ ਫੰਡਾਂ ਦੀਆਂ ਕੈਸ਼ਬੁੱਕਾਂ, ਜ਼ਿਲ੍ਹਾ ਪੁਲਿਸ ਲਾਈਨ ਦੀ ਕੈਸ਼ਬੁੱਕ , ਦਫਤਰੀ ਖਰਚਾ, ਕੰੰਪਿਊਟਰ ਅਤੇ ਹੋਰ ਖਰਚੇ ਲਈ ਆਪਸੀ ਮਿਲੀਭਗਤ ਨਾਲ ਜਾਅਲੀ ਬਿੱਲ ਤਿਆਰ ਕਰਕੇ ਫਰਮਾਂ ਨੂੰ ਪੈਮੇਂਟ ਕਰਨ ਸਬੰਧੀ ਜਾਅਲੀ ਵਾਊਚਰ ਤਿਆਰ ਕਰਨ ਦੇ ਬਾਅਦ ਉਨ੍ਹਾਂ ਦਾ ਇਸਤੇਮਾਲ ਕੀਤਾ ਹੈ, ਉੱਥੇ  ਸਟੇਸ਼ਨਰੀ ਆਦਿ ਦੀ ਖਰੀਦ ਲਈ ਪਹਿਲਾਂ ਪ੍ਰਾਈਵੇਟ ਅਤੇ ਫਿਰ ਸਰਕਾਰੀ ਖਾਤਿਆਂ ‘ਚੋਂ ਦੋ ਵਾਰ ਰਕਮ ਕਢਵਾਈ ਹੈ ਜਿਸ  ਦੇ ਦੌਰਾਨ ਬਿਨਾਂ ਮਨਜ਼ੂਰੀ ਦੇ ਰਕਮ ਖਰਚ ਕਰਨ ਦੇ ਦੌਰਾਨ ਪੁਲਿਸ ਵਿਭਾਗ ਦੇ ਸਰਕਾਰੀ , ਪ੍ਰਾਈਵੇਟ ਅਤੇ ਵੈਲਫੇਅਰ ਖਾਤਿਆਂ ‘ਚੋਂ 11 ਲੱਖ 40 ਹਜ਼ਾਰ 265 ਰੁਪਏ ਦਾ ਗ਼ਬਨ ਕੀਤਾ ਹੈ
ਐੱਸਐੱਸਪੀ ਕਪੂਰਥਲਾ ਦੇ ਹੁਕਮਾਂ ਤਹਿਤ ਤਤਕਾਲੀਨ ਡੀਐੱਸਪੀ ਹੈੱਡ ਕੁਆਰਟਰ ਰੁਪਿੰਦਰ ਕੌਰ ਭੱਟੀ ਨੇ ਆਪਣੀ ਜਾਂਚ ਦੇ ਦੌਰਾਨ ਲੇਖਾਕਾਰ ਮਨਿੰਦਰ ਸਿੰਘ, ਹੈੱਡ ਕਾਂਸਟੇਬਲ ਫਕੀਰ ਸਿੰਘ ਤੇ ਅੱਛਰ ਸਿੰਘ  ‘ਤੇ 11 ਲੱਖ 40 ਹਜ਼ਾਰ 265 ਰੁਪਏੇ ਦੇ ਗ਼ਬਨ ਨੂੰ ਸਹੀ ਪਾਇਆ ਜਿਸ ਦੇ ਆਧਾਰ ‘ਤੇ ਐੱਸਐੱਸਪੀ ਕਪੂਰਥਲਾ ਦੇ ਹੁਕਮਾਂ ‘ਤੇ  ਤਿੰਨਾਂ ਪੁਲਿਸ
ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ
ਅਸ਼ੋਕ ਵਰਮਾ ਬਠਿੰਡਾ,
ਸੀਆਈਏ ਸਟਾਫ਼ ਬਠਿੰਡਾ ਨੇ ਇੱਕ ਮਹਿਲਾ ਸਮੇਤ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਰੇਵ ਪਾਰਟੀਆਂ  ਵਿੱਚ ਵਰਤਿਆਂ ਜਾਣ ਵਾਲਾ ਸਿੰਥੈਟਿਕ ਨਸ਼ਾ ਬਰਾਮਦ ਕੀਤਾ ਹੈ ਅੱਜ ਐੱਸਪੀ (ਸਥਾਨਕ) ਡਾ ਨਾਨਕ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਸੀਆਈਏ ਸਟਾਫ਼ ਤੇ ਥਾਣਾ ਮੌੜ ਪੁਲਿਸ  ਨੇ ਸਬ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਮਾਨਸਾ ਰੋਡ ‘ਤੇ ਭੈਣੀ ਚੂਹੜ ਕੋਲ ਨਾਕਾ ਲਾਇਆ ਹੋਇਆ ਸੀ ਇਸੇ ਦੌਰਾਨ ਦੋਵੇਂ ਮੁਲਜ਼ਮ Àੁੱਥੋਂ ਦੇਰ ਸ਼ਾਮ ਮਾਨਸਾ ਤਰਫੋਂ ਆ ਰਹੀ ਕਾਲੇ ਰੰਗ ਦੀ ਫੋਰਡ ਆਈਕੌਨ ਕਾਰ ‘ਤੇ ਸਵਾਰ ਹੋ ਕੇ ਲੰਘ ਰਹੇ ਸਨ ਇਸ ਮੌਕੇ ਫੋਰਡ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਪੁਲਿਸ ਨੇ ਮੁਲਜ਼ਮਾਂ  ਦੇ ਕਬਜ਼ੇ ‘ਚੋਂ ਡੇਢ ਸੌ ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ, ਜਿਸਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 75 ਲੱਖ ਰੁਪਏ ਹੈ
ਗ੍ਰਿਫ਼ਤਾਰ ਡਰੱਗ ਤਸਕਰਾਂ ਦੀ ਪਛਾਣ ਪਰਮਜੀਤ ਕੌਰ ਵਿਧਵਾ ਅਜੈਬ ਸਿੰਘ ਵਾਸੀ ਬਿਸ਼ਨ ਨਗਰ ਪਟਿਆਲਾ ਅਤੇ ਗੁਰਦੀਪ ਸ਼ਰਮਾ ਪੁੱਤਰ ਕੇਦਾਰ ਨਾਥ ਸ਼ਰਮਾ ਵਾਸੀ ਹੋਮ ਲੈਂਡ ਵਜੋਂ ਹੋਈ ਹੈ ਪੁਲਿਸ ਨੇ ਮੁਲਜ਼ਮਾਂ  ਖ਼ਿਲਾਫ਼ ਮੌੜ  ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ ਪੁਲਿਸ ਨੂੰ ਸ਼ੱਕ ਹੈ ਕਿ ਨਵੇਂ ਸਾਲ ਦੇ ਜਸ਼ਨਾਂ ਮੌਕੇ ਇਹ ਨਸ਼ੀਲਾ ਪਦਾਰਥ ਕਿਸੇ ਕਲੱਬ ਵਗੈਰਾ ‘ਚ ਸਪਲਾਈ ਕੀਤਾ ਜਾਣਾ ਸੀ ਪੁਲਿਸ ਹੁਣ ਇਹ ਆਈਸ ਡਰੱਗ ਦੇ ਸਰੋਤਾਂ ਦਾ ਪਤਾ ਲਾਉਣ ‘ਚ ਜੁਟ ਗਈ ਹੈ ਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਪਰਮਜੀਤ ਕੌਰ ਅਨਪੜ੍ਹ ਹੈ ਤੇ ਉਹ ਦਿੱਲੀ ਤੋਂ ਆਈਸ ਡਰੱਗ ਲੈਕੇ ਆਉਂਦੀ ਹੈ ਪਰਮਜੀਤ ਕੌਰ ਦੇ ਇੱਕ ਲੜਕਾ ਤੇ ਦੋ ਲੜਕੀਆਂ ਹਨ ਤੇ ਉਸ ਦੇ ਪਤੀ ਅਜੈਬ ਸਿੰਘ ਦਾ ਕਰੀਬ 18 ਸਾਲ ਪਹਿਲਾਂ ਸਕੇ ਭਰਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ
ਗੁਰਦੀਪ ਸ਼ਰਮਾਂ ਦੇ ਇੱਕ ਲੜਕੀ ਹੈ ਤੇ ਯੋਗਤਾ ਬੀ.ਐਸ.ਸੀ. ਹੈ ਅਤੇ ਉਹ ਠੇਕੇਦਾਰੀ ਵਗੈਰਾ ਵੀ ਕਰਦਾ ਹੈ ਦੋ ਸਾਲ ਪਹਿਲਾਂ ਪਰਮਜੀਤ ਕੌਰ ਕੋਲ ਏਦਾਂ ਦੇ ਸਿੱਕੇ ਹੋਣ ਦਾ ਪਤਾ ਲੱਗਣ ‘ਤੇ ਦੋਵਾਂ ਦੀ ਜਾਣ ਪਛਾਣ ਹੋ ਗਈ ਪਰ ਡਰੱਗ ਤਸਕਰੀ ਦਾ ਧੰਦਾ ਮੁਲਜਮਾਂ ਵੱਲੋਂ ਪਿਛਲੇ ਇੱਕ ਸਾਲ ਤੋਂ ਸ਼ੁਰੁ ਕੀਤਾ ਗਿਆ ਸੀ

ਪ੍ਰਸਿੱਧ ਖਬਰਾਂ

To Top