Breaking News

9 ਆਈ.ਏ.ਐਸ. ਅਤੇ ਇੱਕ ਪੀ.ਸੀ.ਐਸ ਅਫਸਰ ਦੇ ਤਬਾਦਲੇ

ਸੱਚ ਕਹੂੰ ਨਿਊਜ਼ ਚੰਡੀਗੜ, 
ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਅੱਜ 9 ਆਈ.ਏ.ਐਸ. ਅਤੇ ਇਕ ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹੈ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਡੀ.ਪੀ. ਰੈਡੀ ਨੂੰ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਲਗਾਇਆ ਗਿਆ ਹੈ। ਸਤੀਸ਼ ਚੰਦਰਾ ਨੂੰ ਵਧੀਕ ਮੁੱਖ ਸਕੱਤਰ ਵਿੱਤ ਅਤੇ ਵਧੀਕ ਮੁੱਖ ਸਕੱਤਰ ਕਰ ਅਤੇ ਵਧੀਕ ਮੁੱਖ ਸਕੱਤਰ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿੰਗ ਤੋਂ ਇਲਾਵਾ ਵਧੀਕ ਪ੍ਰਮੁੱਖ ਰੈਜੀਡੈਂਡ ਕਮਿਸ਼ਨਰ, ਪੰਜਾਬ ਭਵਨ, ਨਵੀਂ ਦਿੱਲੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਕੇ. ਸ਼ਿਵਾ ਪ੍ਰਸਾਦ ਨੂੰ ਐਮ.ਡੀ., ਸ਼ੂਗਰਫੈਡ ਤੈਨਾਤ ਕਰਨ ਲਈ ਉਨਾਂ ਦੀਆਂ ਸੇਵਾਵਾਂ ਸਹਿਕਾਰਤਾ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ। ਰਜਤ ਅਗਰਵਾਲ ਨੂੰ ਵਿਸ਼ੇਸ਼ ਸਕੱਤਰ ਵਿੱਤ, ਵਰੁਣ ਰੂਜ਼ਮ ਨੂੰ ਮੁੱਖ ਪ੍ਰਸ਼ਾਸਕ, ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ, ਨਗਰ ਲਗਾਇਆ ਗਿਆ ਹੈ ਅਤੇ ਆਬਕਾਰੀ ਅਤੇ ਕਰ ਕਮਿਸ਼ਨਰ, ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮਹਿੰਦਰ ਪਾਲ ਅਰੋੜਾ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਧਰਮ ਪਾਲ ਨੂੰ ਵਿਸ਼ੇਸ਼ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ,  ਅਰੁਣ ਸੇਖੜੀ, ਆਈ.ਏ.ਐਸ ਨੂੰ ਵਧੀਕ ਰਜਿਸਟਰਾਰ, ਸਹਿਕਾਰੀ ਸੋਸਾਇਟੀਜ਼ ਅਤੇ ਅਸ਼ਵਨੀ ਕੁਮਾਰ, ਆਈ.ਏ.ਐਸ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਲਗਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਪ੍ਰਮੁੱਖ ਸਕੱਤਰ ਉਪ ਮੁੱਖ ਮੰਤਰੀ, ਪੰਜਾਬ ਅਤੇ ਡਾਇਰੈਕਟਰ, ਸਟੇਟ ਆਵਾਜਾਈ, ਪੰਜਾਬ. ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰਾਂ ਪਰਨੀਤ, ਪੀ.ਸੀ.ਐਸ ਨੂੰ ਸੰਯੁਕਤ ਸਕੱਤਰ, ਮਾਲ ਵਜੋਂ ਤਾਇਨਾਤ ਕੀਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top