ਚੋਣ ਸਰਵੇਖਣ ‘ਚ ਅਕਾਲੀ-ਭਾਜਪਾ ਦਾ ਪੱਲੜਾ ਭਾਰੀ
By
Posted on

ਸੱਚ ਕਹੂੰ ਨਿਊਜ਼
ਨਵੀਂ ਦਿੱਲੀ, ਟੀਵੀ ਚੈੱਨਲ ਏਬੀਪੀ ਨਿਊਜ਼ ਅਤੇ ਲੋਕ ਨੀਤੀ ਸੀਐਸਡੀਐਸ ਵੱਲੋਂ ਕਰਵਾਏ ਗਏ ਇੱਕ ਸਰਵੇਖਣ ‘ਚ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸੱਤਾਧਾਰੀ ਅਕਾਲੀ-ਭਾਜਪਾ ਦਾ ਪੱਲੜਾ ਭਾਰੀ ਹੈ ਹਾਲਾਂਕਿ ਕਾਂਗਰਸ ਪੂਰੀ ਟੱਕਰ ‘ਚ ਹੈ ਆਮ ਆਦਮੀ ਪਾਰਟੀ ਤੀਜੇ ਨੰਬਰ ‘ਤੇ ਹੈ ਸਰਵੇਖਣ ਅਨੁਸਾਰ ਅਕਾਲੀ-ਭਾਜਪਾ ਗੱਠਜੋੜ ਨੂੰ 50-58, ਕਾਂਗਰਸ ਨੂੰ 41-49 ਅਤੇ ਆਮ ਆਦਮੀ ਪਾਰਟੀ ਨੂੰ 12-18 ਸੀਟਾਂ ਆਉਣ ਦਾ ਅਨੁਮਾਨ ਹੈ
