[horizontal_news id="1" scroll_speed="0.10" category="breaking-news"]
Breaking News

ਸੰਜੀਵ ਤਿਆਗੀ, ਵਕੀਲ ਖੇਤਾਨ ਨੂੰ ਮਿਲੀ ਜ਼ਮਾਨਤ

ਏਜੰਸੀ
ਨਵੀਂ ਦਿੱਲੀ ਦਿੱਲੀ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਹਵਾਈ ਫੌਜ ਮੁਖੀ ਐਸ. ਪੀ. ਤਿਆਗੀ ਦੇ ਰਿਸ਼ਤੇਦਾਰ ਸੰਜੀਵ ਤਿਆਗੀ ਤੇ ਵਕੀਲ ਗੌਤਮ ਖੇਤਾਨ ਨੂੰ ਵੀਵੀਆਈ ਹੈਲੀਕਾਪਟਰ ਘਪਲੇ ‘ਚ ਇਹ ਕਹਿੰਦਿਆਂ ਜ਼ਮਾਨਤ ਦੇ ਦਿੱਤੀ ਕਿ ਉਨ੍ਹਾਂ ਨੂੰ ਹਿਰਾਸਤ ‘ਚ ਰੱਖਣ ਨਾਲ ਕੋਈ ਮਕਸਦ ਪੂਰਾ ਨਹੀਂ ਹੋਵੇਗਾ ਵਿਸ਼ੇਸ਼ ਸੀਬੀਆਈ ਜੱਜ ਅਰਵਿੰਦ ਕੁਮਾਰ ਨੇ ਕੁਝ ਸ਼ਰਤਾਂ ਨਾਲ ਦੋਵਾਂ ਦੋਸ਼ੀਆਂ ਨੂੰ ਦੋ-ਦੋ ਲੱਖ ਰੁਪਏ ਦੇ ਨਿੱਜੀ ਮੁਚੱਲਕੇ ਤੇ ਇੰਨੀ ਹੀ ਜ਼ਮਾਨਤ ਰਾਸ਼ੀ ‘ਤੇ ਰਾਹਤ ਦਿੱਤੀ ਅਦਾਲਤ ਨੇ ਦੋਵਾਂ ਨੂੰ ਸਬੂਤਾਂ ਨਾਲ ਛੇੜਛਾੜ ਨਾ ਕਰਨ ਤੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਦਾ  ਆਦੇਸ਼
ਦਿੱਤਾ 2007 ‘ਚ ਸੇਵਾ ਮੁਕਤ ਹੋਏ ਤਿਆਗੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਸੰਜੀਵ ਤੇ ਖੇਤਾਨ ਨੂੰ ਮਾਮਲੇ ‘ਚ ਸੀਬੀਆਈ ਨੇ 9 ਦਸੰਬਰ, 2016 ਨੂੰ ਗ੍ਰਿਫ਼ਤਾਰ ਕੀਤਾ ਸੀ ਮਾਮਲਾ ਯੂਪੀਏ-2 ਸਰਕਾਰ ਦੇ ਸ਼ਾਸਨਕਾਲ ‘ਚ ਬ੍ਰਿਟੇਨ ਦੀ ਕੰਪਨੀ ਅਗਸਤਾਵੇਸਟਲੈਂਡ ਤੋਂ 12 ਵੀਵੀਆਈਪੀ ਹੈਲੀਕਾਪਟਰਾਂ ਦੀ ਖਰੀਦ ਨਾਲ ਸਬੰਧੀ ਹੈ

ਪ੍ਰਸਿੱਧ ਖਬਰਾਂ

To Top