ਪੰਜਾਬ

ਜਥੇਦਾਰ ਗੁਰਪਾਲ ਸਿੰਘ ਗੋਰਾ ਕਾਂਗਰਸ ‘ਚ ਸ਼ਾਮਲ

congress punjabi

ਰਾਜ ਜਿੰਦਲ  ਗਿੱਦੜਬਾਹਾ,
ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਅਨੇਕਾਂ ਵਾਰ ਜੇਲ੍ਹਾਂ ਕੱਟਣ ਵਾਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਅਤੇ ਮੌਜੂਦਾ ਸ੍ਰੋਮਣੀ ਕਮੇਟੀ ਮੈਂਬਰ ਟਕਸਾਲੀ ਅਕਾਲੀ ਆਗੂ ਜਥੇਦਾਰ ਗੁਰਪਾਲ ਸਿੰਘ ਗੋਰਾ, 5 ਅਕਾਲੀ ਸਰਪੰਚਾਂ ਅਤੇ ਲਗਭਗ 15 ਪੰਚਾਂ ਨਾਲ ਅਕਾਲੀ ਦਲ ਛੱਡ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਵਿਧਾਇਕ ਅਜੈਬ ਸਿੰਘ ਭੱਟੀ ਦੀ ਅਗਵਾਈ ‘ਚ ਕਾਂਗਰਸ ‘ਚ ਸ਼ਾਮਲ ਹੋਏ
ਜਿਕਰਯੋਗ ਹੈ ਕਿ ਅੱਜ ਸਥਾਨਕ ਵਿਰਕ ਪੈਲੇਸ ਵਿਚ ਰੱਖੀ ਮੀਟਿੰਗ ‘ਚ ਲਗਭਗ 3000 ਦੇ ਕਰੀਬ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਸ਼ਾਮਲ ਹੋਏ ਆਗੂਆਂ ਵਿਚ ਪਿੰਡ ਹਰੀਕੇ ਕਲਾਂ ਦੀ ਸਰਪੰਚ ਹਰਮੀਤ ਕੌਰ, ਪਿੰਡ ਛੱਤੇਆਣਾ ਦੀ ਸਰਪੰਚ ਕੁਲਦੀਪ ਕੌਰ, ਰਣਜੀਤ ਸਿੰਘ ਸਰਪੰਚ ਦੌਲਾ, ਦਰਸ਼ਨ ਸਿੰਘ ਸਾਬਕਾ ਸਰਪੰਚ ਕਰਾਈਵਾਲਾ, ਜਸਪਾਲ ਸਿੰਘ ਸਾਬਕਾ ਸਰਪੰਚ ਲੁਹਾਰਾ, ਕਾਲਾ ਸਿੰਘ ਸਾਬਕਾ ਸਰਪੰਚ ਨਾਨਕਸਰ ਢਾਣੀਆਂ ਸਮੇਤ ਇਨ੍ਹਾਂ ਪਿੰਡਾਂ ਦੇ 15 ਮੌਜੂਦਾ ਪੰਚਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਕ ਕਾਮਯਾਬ ਲੀਡਰ ਬਣਨ ਲਈ 4 ਨੁਕਤੇ ਹੋਣੇ ਜਰੂਰੀ ਹਨ, ਜੋ ਕਿ ਰਾਜਾ ਵੜਿੰਗ ਵਿਚ ਹਨ ਤੇ ਇਸ ਕਰਕੇ ਰਾਜਾ ਵੜਿੰਗ ਨੂੰ ਵੱਡੇ ਫਰਕ ਨਾਲ ਜਿਤਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਜਿੱਥੇ ਪਾਰਟੀ ਵਿਚ ਸ਼ਾਮਲ ਹੋਏ ਸੀਨੀਅਰ ਆਗੂਆਂ ਦਾ ਹਮੇਸਾਂ ਮਾਣ ਸਨਮਾਨ ਬਹਾਲ ਰਹੇਗਾ, Àੁੱਥੇ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ ਹਲਕਾ ਗਿੱਦੜਬਾਹਾ ਸੂਬੇ ‘ਚ ਵਿਕਾਸ ਪੱਖੋਂ ਪਹਿਲੇ ਨੰਬਰ ‘ਤੇ ਹੋਵੇਗਾ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top