Breaking News

‘ਹਾਰਟ ਆਫ਼ ਏਸ਼ੀਆ’ ਕਾਨਫਰੰਸ ਸ਼ੁਰੂ, ਪਾਕਿ ‘ਤੇ ਹੋਵੇਗਾ ਨਿਸ਼ਾਨਾ

ਸ੍ਰੀ ਅੰਮ੍ਰਿਤਸਰ ਸਾਹਿਬ। ਪੰਜਾਬ ‘ਚ ਹਾਰਟ ਆਫ਼ ਏਸ਼ੀਆ ਕਾਨਫਰੰਸ ਸ਼ੁਰੂ ਹੋ ਚੁੱਕੀ ਹੈ। ਕਾਨਫਰੰਸ ਦੇ ਮੁੱਖ ਤੌਰ ‘ਤੇ ਅੱਤਵਾਦ, ਕੱਟੜਵਾਦ ਤੇ ਚਰਮਪੰਥਵਾਦ ਦੇ ਖ਼ਤਰੇ ‘ਤੇ ਵਿਚਾਰ ਕੀਤਾ ਜਾਵੇਗਾ। ਭਾਰਤ, ਚੀਨ, ਰੂਸ, ਇਰਾਨ ਤੇ ਪਾਕਿਸਤਾਨ ਸਮੇਤ 14 ਦੇਸ਼ਾਂ ਦੇ ਸੀਨੀਅਰ ਅਧਿਕਾਰੀ ਇਸ ‘ਚ ਹਿੱਸਾ ਲੈ ਰਹੇ ਹਨ, ਅਤੇ ਨਾਲ ਹੀ 17 ਸਹਿਯੋਗੀ ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਿਰਕਤ ਕਰ ਰਹੇ ਹਨ। ਕੁੱਲ ਮਿਲਾ ਕੇ ਲਗਭਗ 40 ਦੇਸ਼ਾਂ ਤੇ ਯੂਰਪੀ ਯੂਨੀਅਨ ਵਰਗੇ ਵੱਡੇ ਗਰੁੱਪ ਦੀ ਹਿੱਸੇਦਾਰੀ ਤੋਂ ਹੀ ਜਾਹਿਰ ਹੈ ਕਿ ਇਹ ਕਾਨਫਰੰਸ ਕਾਫੀ ਅਹਿਮ ਹੈ। ਕਾਨਫਰੰਸ ‘ਚ ਤਾਲਿਬਾਨ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਤੇ ਰਾਸ਼ਟਰਪਤੀ ਅਸ਼ਰਫ਼ ਗਨੀ ਵੀ ਹਿੱਸਾ ਲੈ ਰਹੇ ਹਨ। ਕਾਨਫਰੰਸ ‘ਚ ਇਸ ਗੱਲ ‘ਤੇ ਵੀ ਚਰਚਾ ਹੋਵੇਗੀ ਕਿ ਕਿਵੇਂ ਅਫ਼ਗਾਨਿਸਤਾਨ ‘ਚ ਸ਼ਾਂਤੀ ਬਹਾਲੀ ਪ੍ਰਕਿਰਿਆ ਨੂੰ ਨਵੇਂ ਸਿਰਿਓਂ ਸ਼ੁਰੂ ਕੀਤਾ ਜਾਵੇ।

ਪ੍ਰਸਿੱਧ ਖਬਰਾਂ

To Top