ਪੰਜਾਬ

ਝੱਖੜ ਵਾਲਾ ‘ਚ ਪੰਚਾਇਤ ਮੈਂਬਰ ਦਾ ਕਤਲ

murder

ਕੁਲਦੀਪ ਰਾਜ ਬਰਗਾੜੀ,
ਨੇੜਲੇ ਪਿੰਡ ਝੱਖੜਵਾਲਾ ‘ਚ ਠੇਕਾ ਸ਼ਰਾਬ ਦੇ ਕਰਿੰਦਿਆਂ ਨੇ ਕਥਿਤ ਤੌਰ ‘ਤੇ ਪਿੰਡ ਦੇ ਹੀ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦੋਂਕਿ ਇੱਕ ਹੋਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਨੌਜਵਾਨ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਦੇ ਛੋਟੇ-ਛੋਟੇ ਤਿੰਨ ਬੱਚੇ ਹਨ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਰਫ ਰਾਜਾ (36) ਪੁੱਤਰ ਰੇਸ਼ਮ ਸਿੰਘ ਵਜੋਂ ਹੋਈ ਹੈ ਅਤੇ ਉਹ ਪਿੰਡ ਦਾ ਮੌਜ਼ੂਦਾ ਪੰਚਾਇਤ ਮੈਂਬਰ ਸੀ
ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਪਤੀ ਜਸਵਿੰਦਰ ਸਿੰਘ ਉਰਫ ਰਾਜਾ ਲੇਬਰ ਦਾ ਕੰਮ ਕਰਦਾ ਸੀ ਸ਼ਾਮ ਨੂੰ ਜਦੋਂ ਉਹ ਦੇਰ ਤੱਕ ਘਰ ਨਾ ਆਇਆ ਤਾਂ ਉਸ ਨੂੰ ਦੇਖਣ ਲਈ ਉਹ ਆਪਣੇ ਭਤੀਜੇ ਦਵਿੰਦਰ ਸਿੰਘ ਨਾਲ ਦਾਣਾ ਮੰਡੀ ਵਾਲੇ ਪਾਸੇ ਪਹੁੰਚੇ ਤਾਂ ਉੱਥੇ ਠੇਕਾ ਸ਼ਰਾਬ ਦੇ ਕਰਿੰਦੇ ਉਸ ਦੇ ਪਤੀ ਜਸਵਿੰਦਰ ਸਿੰਘ ਨਾਲ ਤਕਰਾਰ ਕਰ ਰਹੇ ਸਨ ਅਤੇ ਕਰਿੰਦਿਆਂ ਨੇ ਜਸਵਿੰਦਰ ਸਿੰਘ ਅਤੇ ਮੇਰੇ ਭਤੀਜੇ ਦਵਿੰਦਰ ਸਿੰਘ ‘ਤੇ ਛੁਰੀਆਂ ਨਾਲ ਹਮਲਾ ਕਰ ਦਿੱਤਾ ਜਿਸ ‘ਚ ਜਸਵਿੰਦਰ ਸਿੰਘ ਤੇ ਦਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਜ਼ਖ਼ਮੀਆਂ ਨੂੰ ਜਦੋਂ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜਸਵਿੰਦਰ ਸਿੰਘ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਜਦੋਂਕਿ ਦਵਿੰਦਰ ਸਿੰਘ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾ ਦਿੱਤਾ।
ਇਸ ਮਾਮਲੇ ਵਿੱਚ ਥਾਣਾ ਬਾਜਾਖਾਨਾ ਪੁਲਿਸ ਨੇ ਬਲਤੇਜ ਸਿੰਘ ਠੇਕੇਦਾਰ, ਅਸ਼ਵਨੀ ਕੁਮਾਰ ਸ਼ਰਮਾ ਉਰਫ ਅਮਿਤ  ਵਾਸੀ ਫਰਦੀਕੋਟ, ਗੁਰਪ੍ਰੀਤ ਸਿੰਘ ਉਰਫ ਸੋਨੀ ਤੇ ਬਲਜੀਤ ਸਿੰਘ ਬੱਲੀ ਪੁੱਤਰ ਜਸਕਰਨ ਸਿੰਘ ਦੋਵੇਂ ਵਾਸੀ ਬਾਜਾਖਾਨਾ, ਤਾਰਾ ਸਿੰਘ ਵਾਸੀ ਰੋੜਾਂਵਾਲੀ, ਵਿਕਾਸ ਵਾਸੀ ਹਨੂੰਮਾਨਗੜ੍ਹ ਖਿਲਾਫ਼ ਧਾਰਾ 302, 307, 148, 149 ਆਈਪੀਸੀ ਅਤੇ ਐਸਸੀ ਐਕਟ ਤਹਿਤ ਪਰਚਾ ਦਰਜ ਕੀਤਾ ਹੈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਫਰਦੀਕੋਟ ਦਰਸ਼ਨ ਸਿੰਘ ਮਾਨ, ਐਸਪੀ (ਡੀ) ਗੁਰਦੀਪ ਸਿੰਘ, ਡੀ.ਐਸ.ਪੀ. ਦਰਸ਼ਨ ਸਿੰਘ ਗਿੱਲ, ਐਸਐਚਓ ਸਿਟੀ ਕੋਟਕਪੂਰਾ ਦੇ ਜਗਦੇਵ ਸਿੰਘ, ਸੀਆਈਏ ਫਰੀਦਕੋਟ ਦੇ ਇੰਚਾਰਜ਼ ਅੰਮ੍ਰਿਤਪਾਲ ਸਿੰਘ, ਐਸ.ਐਚ.ਓ. ਬਾਜਾਖਾਨਾ ਗੁਰਦੀਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ ਐੱਸਐੱਸਪੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ  ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਦਵਿੰਦਰ ਸਿੰਘ ਦਾ ਇਲਾਜ ਮੁਫ਼ਤ ਹੋਵੇਗਾ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top