ਪੰਜਾਬ

ਗੀਤ ਐਮ.ਪੀ.3 ਡਾਟ ਕਾਮ ਵੈੱਬਸਾਈਟ ਲਾਂਚ

ਚੰਡੀਗੜ੍ਹ ਵੈੱਬਸਾਈਟ ਲਾਂਚ ਮੌਕੇ ਸੰਬੋਧਨ ਕਰਦੇ ਹੋਏ ਹੰਸ ਰਾਜ ਹੰਸ ਤੇ ਹੋਰ

ਸੱਚ ਕਹੂੰ ਨਿਊਜ਼ ਚੰਡੀਗੜ੍ਹ, 
ਸਥਾਨਕ ਪ੍ਰੈੱਸ ਕਲੱਬ ਵਿਖੇ ਪਦਮ ਸ੍ਰੀ ਹੰਸ ਰਾਜ ਅਤੇ ਪ੍ਰਸਿੱਧ ਗਾਇਕ ਜੈਜੀ ਬੈਂਸ ਦੁਆਰਾ ‘ਗੀਤ ਐਮ.ਪੀ.3 ਡਾਟ ਕਾਮ ਵੈਬਸਾਈਟ ਲਾਂਚ ਕੀਤੀ ਗਈ ਇਸ ਮੌਕੇ ਬੋਲਦੇ ਹੋਏ ਸ੍ਰੀ ਹੰਸ ਨੇ ਕਿਹਾ ਕਿ ਪਾਇਰੇਸੀ ਨੇ ਸੰਗੀਤ ਜਗਤ ਅਤੇ ਫਿਲਮ ਇੰਡਸਟਰੀ ਨੂੰ ਬਹੁਤ ਵੱਡੀ ਢਾਹ ਲਾਈ ਹੈ ਉਨ੍ਹਾਂ ਕਿਹਾ ਕਿ ਪੰਜਾਬੀ ਸੰਗੀਤ ਅਤੇ ਇੰਡਸਟਰੀ ਨੂੰ ਉਪਰੋਕਤ ਵੈਬਸਾਈਟ ਤੋਂ ਭਰਪੂਰ ਹੁੰਗਾਰਾ ਮਿਲੇਗਾ ਉਨ੍ਹਾਂ ਇਸ ਮੌਕੇ ਇਸ ਵੈਬਸਾਈਟ ਨੂੰ ਲਾਂਚ ਕਰਨ ਵਾਲੇ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ
ਇਸ ਮੌਕੇ ਪ੍ਰਸਿੱਧ ਗਾਇਕ ਜੈਜੀ ਬੀ ਨੇ ਬੋਲਦੇ ਹੋਏ ਕਿਹਾ ਕਿ ਇਸ ਵੈੱਬਸਾਈਟ ਦੇ ਜ਼ਰੀਏ ਕੰਪਨੀਆਂ ਅਤੇ ਗਾਇਕਾਂ ਨੂੰ ਆਰਥਿਕ ਹੁਲਾਰਾ ਮਿਲੇਗਾ ਜਿਸ ਨਾਲ ਸੰਗੀਤ ਕੰਪਨੀਆਂ ਨਵੀਂ ਪ੍ਰਤਿਭਾ ਉਪਰ ਵੀ ਪੈਸਾ ਖਰਚ ਕਰ ਸਕਣਗੀਆਂ
ਗੀਤ ਐਮ.ਪੀ.3 ਡਾਟ ਕਾਮ ਵੈੱਬਸਾਈਟ ਦੇ ਸੀ.ਈ.ਓ ਕੇ.ਵੀ. ਢਿੱਲੋ ਅਤੇ ਪ੍ਰਤਾਪ ਢਿੱਲੋ ਨੇ ਇਸ ਵੈੱਬਸਾਈਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵੈੱਬਸਾਈਟ ਦੇ ਜਰੀਏ ਸਰੋਤੇ ਆਡੀਓ ਗੀਤ ਦਾ ਮੁਫ਼ਤ ਆਨੰਦ ਮਾਣ ਸਕਣਗੇ ਜਦੋਂ ਕਿ ਸਬੰਧਤ ਗੀਤ ਨੂੰ ਰਿਲੀਜ਼ ਕਰਨ ਵਾਲੀ ਕੰਪਨੀ ਨੂੰ ਇਸ ਵੈੱਬਸਾਈਟ ਵੱਲੋਂ ਨਿਰਧਾਰਿਤ ਰਾਸ਼ੀ ਮਿਲੇਗੀ ਅਤੇ ਇੰਟਰਨੇਟ ਰਾਹੀ ਜਾਅਲੀ ਸਾਈਟਾਂ ਤੇ ਸ਼ਿਕੰਜਾਂ ਕਸਣ ਦੀ ਕਾਨੂੰਨੀ ਲੜਾਈ ਲੜ ਕੇ ਪਾਇਰੈਸੀ ਨੂੰ ਰੋਕਿਆ ਜਾਵੇਗਾ ਉਨ੍ਹਾਂ ਕਿਹਾ ਕਿ ਸਾਡੀ ਟੀਮ ਦੇ ਦੋ ਮੈਂਬਰ ਦੀਪ ਗਰੇਵਾਲ ਅਤੇ ਗੁਰੀ ਸਿੰਘ ਵਿਦੇਸ਼ਾਂ ਵਿੱਚ ਕਾਰਜਸ਼ੀਲ ਹਨ
ਇਸ ਮੌਕੇ ਵੈੱਬਸਾਈਟ ਦੇ ਸੀ.ਟੀ.ਓ ਸਾਹਿਲ ਛਾਬੜਾ ਅਤੇ ਸੀ.ਐਫ.ਓ. ਅਰਸ਼ਦੀਪ ਸਿੰਘ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਇਸ ਟੀਮ ਵੱਲੋਂ ਹੀ ਇੱਕ ਐਪ ਲਾਂਚ ਕੀਤੀ ਜਾਵੇਗੀ ਜਿਸਦੇ ਜ਼ਰੀਏ ਵੀ ਗੀਤ ਸੁਣੇ ਜਾ ਸਕਣਗੇ

ਪ੍ਰਸਿੱਧ ਖਬਰਾਂ

To Top