ਪੰਜਾਬ

ਟਰਾਈਡੈਂਟ ਦੇ ਵਿਹੜੇ ਹੋਏ 40 ਹਜਾਰ ਔਰਤਾਂ ਦੇ ਇਕੱਠ ਨੇ ਸਿਆਸੀ ਵਿਹੜੇ ਛੇੜੀ ਚਰਚਾ

-ਰਜਿੰਦਰ ਗੁਪਤਾ ਵੱਲੋਂ ਮਹਿਲਾਵਾਂ ਦੀ ਬੇਹਤਰੀ ਲਈ ਐਨ ਜੀ ਓ ਦਾ ਐਲਾਨ
ਪਹਿਲੀ ਜਨਵਰੀ ਤੋਂ ਟਰਾਈਡੈਂਟ ਐਨਜੀਓ ਰਾਹੀਂ ਮਹਿਲਾਵਾਂ ਦੀ ਭਲਾਈ ਲਈ ਖਰਚੇਗਾ 5 ਕਰੋੜ
 ਬਰਨਾਲਾ ਦੀ ਬੇਹਤਰੀ ‘ਚ ਕੋਈ ਕਸਰ ਨਹੀਂ ਛੱਡਾਂਗਾ-ਗੁਪਤਾ

ਜੀਵਨ ਰਾਮਗੜ• ਬਰਨਾਲਾ,
ਪੰਜਾਬੀ ਸੱਭਿਆਚਾਰ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਸਮਰਪਿਤ ‘ਸਾਂਝੀ ਮਿਲਣੀ’ ਸਮਾਗਮ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਅਰੁਣ ਮੈਮਰੀਅਲ ਕਲਚਰ ਸ਼ੈਂਟਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਹਿਰੀ, ਦਿਹਾਤੀ ਸਮੇਤ ਸਕੂਲਾਂ ਕਾਲਜਾਂ ਸਮੇਤ ਹਰ ਵਰਗ ਦੀਆਂ ਔਰਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਭਾਵੇਂਂ ਇਸ ਪ੍ਰੋਗਰਾਮ ਦਾ ਮਕਸਦ ਸੋਸ਼ਲ ਐਲਾਨਿਆ ਗਿਆ ਸੀ ਪ੍ਰੰਤੂ ਇਕੱਠ ਦੀ ਚਰਚਾ ਨੇ ਸਿਆਸਤ ਦੇ ਵਿਹੜੇ ਵੱਡੀ ਚਰਚਾ ਛੇੜ ਦਿੱਤੀ। ਟਰਾਈਡੈਂਂਟ ਵੱਲੋਂ ‘ਐਨ ਜੀ ਓ’ ਦਾ ਐਲਾਨ ਕਰਦਿਆਂ ਔਰਤਾਂ ਦੀ ਬੇਹਤਰੀ ਲਈ 1 ਜਨਵਰੀ ਤੋਂਂ 5 ਕਰੋੜ ਰੁਪਏ ਖਰਚਣ ਦਾ ਐਲਾਨ ਵੀ ਕੀਤਾ ਗਿਆ। ਟਰਾਈਡੈਂਟ ਦੇ ਦਾਅਵੇ ਅਨੁਸਾਰ ਹਲਕੇ ਭਰ ਵਿੱਚੋਂ 40 ਹਜਾਰ ਤੋਂ ਵੱਧ ਔਰਤਾਂ ਨੇਂ ਸ਼ਿਰਕਤ ਕਰਕੇ ਕੀਤੀ ਅਤੇ ਔਰਤਾਂ ਦੇ ਇਕੱਠ ਨੇ ਰਾਜਿੰਦਰ ਗੁਪਤਾ ਦੇ ਹੱਕ ਵਿੱਚ ਹੱਥ ਖੜ੍ਰੇ ਕਰਕੇ ਏਕੇ ਦਾ ਸਬੂਤ ਦਿੱਤਾ ਅਤੇ ਟਰਾਈਡੈਂਟ ਉਦਯੋਗ ਸਮੂਹ ਦੇ ਰਜਿੰਦਰ ਗੁਪਤਾ ਵੱਲੋਂ ਐਲਾਨੀ ਨਿਰੋਲ ਸਮਾਜਿਕ ਸੰਸਥਾ ਦਾ ਹਿੱਸਾ ਬਣਨ ਦਾ ਭਰੋਸਾ ਦਿਵਾਇਆ।

4 copy
ਇਸ ਮੌਕੇ ਭਰਵੇਂ ਔਰਤਾਂ ਦੇ ਭਰਵੇਂਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਮੈਂ ਕਰਜ਼ਦਾਰ ਤੇ ਰਿਣੀ ਹਾਂ ਜੋ ਏਨੀ ਵੱਡੀ ਗਿਣਤੀ ਵਿੱਚ ਔਰਤਾਂ ਨੇ ਪੁੱਜ ਕੇ ਟਰਾਈਡੈਂਟ ਦਾ ਮਾਣ ਵਧਾਇਆ ਹੈ। ਉਨ•ਾਂ ਕਿਹਾ ਤੁਹਾਡਾ ਏਕਾ ਪਰਿਵਾਰ, ਸਮਾਜ ਅਤੇ ਦੇਸ਼ ਬਦਲਣ ਦੀ ਤਾਕਤ ਹੈ। ਸ੍ਰੀ ਗੁਪਤਾ ਨੇ ਆਪਣੇ ਆਪ ਨੂੰ ਰੱਬ ਦਾ ਭੇਜਿਆ ਮੁਨਸ਼ੀ ਕਰਾਰ ਦਿੰਦਿਆਂ ਕਿਹਾ ਕਿ ਉਹ ਇਲਾਕੇ ਤੇ ਜਿਲ•ੇ ਦੀ ਬੇਹਤਰੀ ਲਈ ਹਮੇਸ਼ਾਂ ਹਾਜ਼ਰ ਹੈ। ਉਨ•ਾ ਔਰਤਾਂ ਦੇ ਭਵਿੱਖ ਦੇ ਸੁਪਨੇਂ ਸਾਕਾਰ ਕਰਨ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਐਨਜੀਓ ਦੀਆਂ ਇਕਾਈਆਂ ਬਣਾ ਕੇ 1 ਜਨਵਰੀ ਤੋਂ 5 ਕਰੋੜ ਦੀ ਰਾਸ਼ੀ ਨਾਲ ਛੋਟੇ ਰੁਜਗਾਰ ਧੰਦੇ ਸ਼ੁਰੂ ਕਰਨ ਲਈ, ਸਿੱਖਿਆ, ਲੋਨ ਸੁਵਿਧਾਵਾਂ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਵਰਤਿਆਂ ਜਾਵੇਗਾ। ਸ੍ਰੀ ਗੁਪਤਾ ਨੇ ਕਿਹਾ ਕਿ ਅਗਲੇ 90 ਦਿਨਾਂ ਵਿੱਚ ਹਲਕੇ ਦੀ ਬਦਲਦੀ ਤਸਵੀਰ ਤੁਹਾਡੇ ਸਭ ਦੇ ਸਾਹਮਣੇ ਹੋਵਗੀ ਅਤੇ ਅਗਲੇ 3 ਮਹੀਨਿਆਂ ਚ ਰੋਜਗਾਰ ਦੇ ਨਵੇਂ ਰਸਤੇ ਖੁੱਲਣਗੇ ਅਤੇ ਆਪਣੇ ਪੈਰਾਂ ਤੇ ਖੜ੍ਰੇ ਹੋਕੇ ਦੇਸ਼ ਦੀ ਤਰੱਕੀ ਵਿੱਚ ਹੱਥ ਵਟਾਵਾਂਗੇ। ਉਨ•ਾਂ ਕਿਹਾ ਕਿ ਲੜਕੀਆਂ ਦੀ ਸਿੱਖਿਆ ਅਤੇ ਬਿਹਤਰ ਭਵਿੱਖ ਉਨ•ਾਂ ਦੇ ਉਦਯੋਗ ਸਮੂਹ ਦੀ ਹਮੇਸ਼ਾ ਤਰਜ਼ੀਹ ਰਹੀ ਹੈ ।

ਅੰਤ ਵਿੱਚ ਸ਼੍ਰੀ ਗੁਪਤਾ ਨੇ ਸਮਾਗਮ ਦੌਰਾਨ ਹਲਕੇ ‘ਚੋਂ ਭਰਵੀਂ ਗਿਣਤੀ ਔਰਤਾਂ ਦੀ ਸਮੂਲੀਅਤ ਲਈ ਧੰਨਵਾਦ ਵੀ ਕੀਤਾ ਤੇ ਕਿਹਾ ਕਿ ‘ਤੁਹਾਡੇ ਇਸ ਏਕੇ ਵਿੱਚ ਪ੍ਰੀਵਾਰ, ਸਮਾਜ ਤੇ ਦੇਸ਼ ਬਦਲਣ ਦੀ ਤਾਕਤ ਹੈ, ਮੈਂ ਤੁਹਾਡੀ ਸੇਵਾ ਵਿੱਚ ਹਾਜ਼ਿਰ ਰਹਾਂਗਾ।’ ਸਮਾਗਮ ਦੌਰਾਨ ਔਰਤ ਇਕੱਠ ਦੇ ਮੰਨੋਰੰਜ਼ਨ ਲਈ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।  ਇਸ ਮੌਕੇ ਯੋਜਨਾਂ ਬੋਰਡ ਚੇਅਰਮੈਨ ਰੁਪਿੰਦਰ ਸੰਧੂ,ਗੁਰਪ੍ਰੀਤ ਸਿੰਘ ਬਣਾਂਵਾਲੀ ,ਨਗਰ ਕੋਸ਼ਲ ਪ੍ਰਧਾਨ ਸੰਜੀਵ ਸੋਰੀ,ਜਿਲ•ਾ ਜੱਥੇਦਾਰ ਪਰਮਜੀਤ ਸਿੰਘ ਖਾਲਸਾ,ਚੇਅਰਮੈਨ ਕੁਲਵੰਤ ਕੰਤਾਂ,ਸਾਬਕਾਂ ਏਡੀਸੀ ਜੋਰਾ ਸਿੰਘ ਥਿੰਦ,ਟਰਾਈਡੈਂਟ ਵੱਲੋਂ ਰੁਪਿੰਦਰ ਗੁਪਤਾ,ਮੈਡਮ ਅਜਮਤ ਸਿੱਧੂ,ਜਿਲ•ਾ ਭੱਠਾ ਐਸ਼ੋ: ਪ੍ਰਧਾਨ ਰਾਜੀਵ ਰਿੰਪੀ ਵਰਮਾਂ,ਜਤਿੰਦਰ ਜਿੰਮੀ ਸਰਕਲ ਪ੍ਰਧਾਲ,ਸੁਰਿੰਦਰ ਸਿੰਘ ਆਹਲੂਵਾਲੀਆ,ਐਮਸ਼ੀਜ਼ ਰੰਮੀ ਢਿੱਲੋਂ,ਪਰਮਜੀਤ ਸਿੰਘ ਢਿੱਲੋਂ,ਯਾਦਵਿੰਦਰ ਸ਼ੰਟੀ,ਸੁਨੀਤਾ ਰਾਣੀ,ਗੁਰਦੀਪ ਕੌਰ ਸੰਘੇੜਾ,ਸਿੰਦਰ ਪਾਲ ਕੋਰ,ਰਮਾਂ ਸਰਮਾਂ,ਦੀਪਾ ਰਾਣੀ,ਹਰਬੰਸ ਸਿੰਘ,ਹਰਭਜਨ ਭਜੀ,ਜਗਰਾਜ ਸਿੰਘ ਪੰਡੋਰੀ,ਮਨਜੀਤ ਸਿੰਘ,ਧਰਮ ਸਿੰੰਘ ਫੌਜੀ,ਇਸਤਰੀ ਅਕਾਲੀ ਦਲ ਵੱਲੋਂ ਜਿਲ•ਾ ਦਿਹਾਤੀ ਪ੍ਰਧਾਨ ਬੀਬੀ ਜਸਵਿੰਦਰ ਠੁੱਲੇਵਾਲ,ਸ਼ਹਿਰੀ ਪ੍ਰਧਾਨ ਪਰਮਿੰਦਰ ਕੌਰ ਰੰਧਾਵਾ,ਸਾਬਕਾ ਐਮਸ਼ੀ ਬੀਬੀ ਬਲਵੀਰ ਕੋਰ,ਬੀਬੀ ਪਰਮਜੀਤ ਕੌਰ ਕੱਟੂ,ਸਮੇਤ ਸ਼ਹਿਰ ਦੇ ਵੱਖ ਵੱਖ ਸੰਗਠਨਾਂ ਤੋਂ ਅੋਰਤਾਂ ਭਰਵੀਂ ਵੱਲੋਂ ਸਮੂਹਲੀਅਤ ਕੀਤੀ ਗਈ।  ਸਮਾਗਮ ਦੇ ਅੰਤ ‘ਚ ਸਿਰਕਤ ਕਰਨ ਵਾਲੀਆਂ ਔਰਤਾਂ ਨੂੰ ਟਰਾਈਡੈਂਟ ਵੱਲੋਂ ਗਿਫ਼ਟ ਵੀ ਭੇਂਟ ਕੀਤੇ ਗਏ।

ਆਸ ਤੋਂ ਜਿਆਦਾ ਹੋਏ ਇਕੱਠ ਕਾਰਨ ਲੜਖੜਾਏ ਪ੍ਰਬੰਧ
ਟਰਾਈਡੈਂਟ ਸਮਾਗਮ ‘ਚ ਔਰਤਾਂ ਦਾ ਭਰਵਾਂ ਇਕੱਠ ਯਕੀਨੀ ਬਣਾਉਣ ਹਿੱਤ ਬੱਸਾਂ ਦੇ ਮੁਕੰਮਲ ਪ੍ਰਬੰਧਾਂ ਤੋਂ ਇਲਾਵਾ ਪਿੰਡਾਂ ‘ਚ ਦਿੱਤੇ ਗਏ ਸੱਦਿਆਂ ਮੌਕੇ ਔਰਤਾਂ ਨੂੰ ਚੰਗੇ ਖਾਣ-ਪੀਣ ਦੇ ਨਾਲ-ਨਾਲ ਗਿਫ਼ਟ ਵੀ ਦਿੱਤੇ ਜਾਣ ਦੇ ਸਥਾਨਕ ਆਗੂਆਂ ਵੱਲੋਂ ਭਰੋਸੇ ਦਿੱਤੇ ਗਏ ਸਨ। ਸਿੱਟੇ ਵਜੋਂ ਇਕੱਠ ਆਸ ਤੋਂਂ ਕਿਤੇ ਜਿਆਦਾ ਹੋ ਗਿਆ ਜਿਸ ਕਾਰਨ ਪ੍ਰਬੰਧ ਲੜਖੜਾ ਗਏ। ਜਿਸ ਦੇ ਲਈ ਸਟੇਜ ਤੋਂ ਜ਼ਿਲ•ਾ ਯੋਜਨਾਂ ਬੋਰਡ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਵੱਲੋਂ ਵਾਰ-ਵਾਰ ਮੁਆਫੀ ਵੀ ਮੰਗੀ ਗਈ। ਸਭਨਾਂ ਨੂੰ ਗਿਫ਼ਟ ਮੁਹੱਈਆ ਨਾ ਕਰਵਾਏ ਜਾਣ ‘ਤੇ ਸਟੇਜ਼ ਤੋਂ ਬੋਲਦਿਆਂ ਖੁਦ ਰਜਿੰਦਰ ਗੁਪਤਾ ਨੇ ਕਿਹਾ ਕਿ ਵਾਂਝੇ ਰਹਿਆਂ ਨੂੰ ਕੱਲ ਤੱਕ ਤੋਹਫੇ ਘਰੀਂ ਪੁੱਜ ਜਾਣਗੇ।

ਪ੍ਰਸਿੱਧ ਖਬਰਾਂ

To Top