ਅਮਰੀਕੀ ਹਮਲੇ ‘ਚ 50 ਤੋਂ ਵੱਧ ਤਾਲਿਬਾਨੀ ਕਮਾਂਡਰ ਮਾਰੇ ਗਏ

0
138

ਕਾਬਲ, 30 ਮਈ

ਅਫਗਾਨਿਸਤਾਨੀ ਦੇ ਦੱਖਣੀ ਪ੍ਰਾਂਤ ਹੇਲਮੰਦ ‘ਚ ਤਾਲਿਬਾਨੀ ਕਮਾਂਡਰਾਂ ਦੀ ਇੱਕ ਬੈਠਕ ਦੌਰਾਨ ਅਮਰੀਕੀ ਹਵਾਈ ਫੌਜ ਦੇ ਹਮਲੇ ‘ਚ 50 ਤੋਂ ਵੱਧ ਚੋਟੀ ਦੇ ਕਮਾਂਡਰ ਮਾਰੇ ਗਏ ਹਨ ਅਫਗਾਨਿਸਤਾਨ ‘ਚ ਅਮਰੀਕੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਾਰਟਿਨ ਓ ਡੋਨੇਲ ਨੇ ਅੱਜ ਦੱਸਿਆ ਕਿ ਹੇਲਮੰਦ ਪ੍ਰਾਂਤ ਦੇ ਮੂਸਾ ਕਲਾ ਜ਼ਿਲ੍ਹੇ ‘ਚ ਸਥਿਤ ਤਾਲਿਬਾਨੀ ਲੜਾਕਿਆਂ ਦੇ ਇੱਕ ਮਹੱਤਵਪੂਰਨ ਗੜ੍ਹ ‘ਚ ਅਮਰੀਕਾ ਹਮਲੇ ਨਾਲ ਇੰਨੇ ਕਮਾਂਡਰਾਂ ਦਾ ਇਕੱਠੇ ਮਾਰੇ ਜਾਣਾ ਤਾਲਿਬਾਨ ਲਈ ਬਹੁਤ ਵੱਡਾ ਝਟਕਾ ਹੈ ਅਮਰੀਕੀ ਫੌਜ ਅਨੁਸਾਰ ਬੀਤੀ 24 ਮਈ ਨੂੰ ਹੋਈ ਇਸ ਮੀਟਿੰਗ ‘ਚ ਫਰਾਹ ਸਮੇਤ ਅਫ਼ਗਾਨਿਸਤਾਨ ਦੇ ਵੱਖ-ਵੱਖ ਪ੍ਰਾਂਤਾਂ ਤੋਂ ਤਾਲਿਬਾਨੀ ਲੜਾਕੇ ਸ਼ਾਮਲ ਹੋਏ ਸਨ ਡੋਨੇਲ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਇਹ ਮੀਟਿੰਗ ਉਨ੍ਹਾਂ ਦੀ ਅਗਲੀ ਯੋਜਨਾ ਦਾ ਹਿੱਸਾ ਸੀ ਪਰ ਅਮਰੀਕੀ ਫੌਜੀਆਂ ਦੇ ਹਮਲੇ ਨਾਲ ਉਨ੍ਹਾਂ ਦੀਆਂ ਯੋਜਨਾਵਾਂ ਨਾਕਾਮ ਹੋ ਗਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

,