ਯੂਪੀ ‘ਚ ਸੜਕ ਹਾਦਸਾ, 6 ਮੌਤਾਂ, 10 ਜ਼ਖਮੀ

0
31
Accident UP

ਹਾਦਸੇ ‘ਚ ਛੇ ਜਾਈਰੀਨਾਂ ਦੀ ਮੌਤ

ਬਹਰਾਈਚ। ਉੱਤਰ ਪ੍ਰਦੇਸ਼ ‘ਚ ਬਹਰਾਈ ਦੇ ਜ਼ਿਲ੍ਹਾ ਪ੍ਰਯਾਗਰਾਜ ਖੇਤਰ ‘ਚ ਭਿਆਨਕ ਸੜਕ ਹਾਦਸੇ ‘ਚ ਵੈਨ ਸਵਾਰ ਛੇ ਜਾਈਰੀਨਾਂ ਦੀ ਮੌਤ ਹੋ ਗਈ ਜਦੋਂਕਿ 10 ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।

Accident UP

ਉਨ੍ਹਾਂ ਦੱਸਿਆ ਕਿ ਅੰਬੇਡਕਰ ਨਗਰ ਜ਼ਿਲ੍ਹੇ ਦੇ ਕਿਛੌਛਾ ‘ਚ ਸ਼ਰਧਾਲੂ ਜਿਆਰਤ ਕਰਨ ਗਏ ਸਨ। ਉਨ੍ਹਾਂ ਦੱਸਿਆ ਕਿ ਜਿਆਰਤ ਤੋਂ ਬਾਅਦ ਐਤਵਾਰ ਰਾਤ ਕਰੀਬ 12 ਵਜੇ ਵੈਨ ਸਵਾਰ ਲੋਕ ਵਾਪਸ ਲਖੀਮਪੁਰ ਪਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਯਾਗਪੁਰ ਇਲਾਕੇ ਬਹਰਾਈਚ ਰਾਜਮਾਰਗ ‘ਤੇ ਸ਼ਿਵਦਹਾ ਮੋੜ ਕੋਲ ਤੇਜ਼ ਰਫ਼ਤਾਰ ਟਰੱਕ ਨੇ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਪਲਟ ਗਿਆ। ਇਸ ਹਾਦਸੇ ‘ਚ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਜਦੋਂਕਿ ਦਸ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਬਹਰਾਈਚ ਮੈਡੀਕਲ ਕਾਲਜ ‘ਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿਸ ‘ਚ ਕੁਝ ਦੀ ਹਾਲਤ ਗੰਭੀਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.