ਐਵਾਰਡ ਤੇ ਸਨਮਾਨ ਵਾਪਸ ਕਰਨ ਲਈ ਖਿਡਾਰੀਆਂ ਦਾ ਕਾਫ਼ਲਾ ਦਿੱਲੀ ਰਵਾਨਾ

0
36
Players Awards

ਐਵਾਰਡ ਤੇ ਸਨਮਾਨ ਦੇਸ਼ ਦੇ ਰਾਸ਼ਟਰਪਤੀ ਨੂੰ ਵਾਪਸ ਕਰਨ ਲਈ ਖਿਡਾਰੀਆਂ ਦਾ ਕਾਫ਼ਲਾ ਦਿੱਲੀ ਰਵਾਨਾ

ਬਠਿੰਡਾ (ਸੁਖਜੀਤ ਮਾਨ)। ਕਿਸਾਨਾਂ ਦੀ ਹਮਾਇਤ ਵਿੱਚ ਆਪਣੇ ਐਵਾਰਡ ਤੇ ਸਨਮਾਨ ਦੇਸ਼ ਦੇ ਰਾਸ਼ਟਰਪਤੀ ਨੂੰ ਵਾਪਸ ਕਰਨ ਲਈ ਖਿਡਾਰੀਆਂ ਦਾ ਕਾਫ਼ਲਾ ਜਲੰਧਰੋ ਦਿੱਲੀ ਨੂੰ ਰਵਾਨਾ ਹੁੰਦਾ ਹੋਇਆ।

ਇਸ ਕਾਫ਼ਲੇ ਵਿੱਚ ਸ਼ਾਮਲ ਪਦਮ ਸ੍ਰੀ ਤੇ ਅਰਜੁਨਾ ਐਵਾਰਡੀ ਪਹਿਲਵਾਨ ਕਰਤਾਰ ਸਿੰਘ, ਪਸਮ ਸ੍ਰੀ ਮੁੱਕੇਬਾਜ਼ ਕੌਰ ਸਿੰਘ, ਅਰਜੁਨਾ ਐਵਾਰਡੀ ਹਾਕੀ ਖਿਡਾਰਨ ਰਾਜਬੀਰ ਕੌਰ, ਅਰਜੁਨਾ ਐਵਾਰਡੀ ਮੁੱਕੇਬਾਜ਼ ਜੈਪਾਲ ਸਿੰਘ, ਅਰਜੁਨਾ ਐਵਾਰਡੀ ਕਬੱਡੀ ਖਿਡਾਰੀ ਹਰਦੀਪ ਸਿੰਘ, ਅਰਜੁਨਾ ਐਵਾਰਡੀ ਵੇਟ ਲਿਫ਼ਟਰ ਤਾਰਾ ਸਿੰਘ, ਧਿਆਨ ਚੰਦ ਐਵਾਰਡੀ ਹਾਕੀ ਓਲੰਪੀਅਨ ਗੁਰਮੇਲ ਸਿੰਘ ਸਣੇ ਕਈ ਖਿਡਾਰੀ ਸ਼ਾਮਲ ਹਨ। ਕਰਤਾਰ ਸਿੰਘ ਨੇ ਕੁਸ਼ਤੀ ਵਿੱਚ ਜਿੱਤੀਆਂ ਗੁਰਜਾਂ ਤੇ ਹੋਰਨਾਂ ਖਿਡਾਰੀਆਂ ਨੇ ਜਿੱਤੇ ਤਮਗੇ ਵੀ ਹੱਥ ਚ ਫੜੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.