ਮਾਲਾਬਾਰ ਐਕਸਪ੍ਰੈਸ ਦੇ ਪਾਰਸਲ ਕੋਚ ’ਚ ਅੱਗ ਲੱਗੀ, ਹਾਦਸਾ ਟਲਿਆ

0
44
Malabar Express

ਮਾਲਾਬਾਰ ਐਕਸਪ੍ਰੈਸ ਦੇ ਪਾਰਸਲ ਕੋਚ ’ਚ ਅੱਗ ਲੱਗੀ, ਹਾਦਸਾ ਟਲਿਆ

ਤਿਰੂਵਨੰਤਪੁਰਮ। ਕੇਰਲ ’ਚ ਵਰਕਲਾ ਸਟੇਸ਼ਨ ਨੇਡੇ ਇਵਾਡਾ ’ਚ ਐਤਵਾਰ ਨੂੰ ਮਾਲਾਬਾਦ ਐਕਸਪ੍ਰੈਸ ਦੇ ਪਾਰਸਲ ਕੋਚ ’ਚ ਅੱਗ ਲੱਗ ਗਈ ਪਰ ਯਾਤਰੀਆਂ ਦੀ ਚੌਕਸੀ ਨਾਲ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।

Malabar Express

ਸੂਤਰਾਂ ਅਨੁਸਾਰ ਪਾਰਸਲ ਕੋਚ ’ਚ ਅੱਗ ਲੱਗਣ ਤੇ ਧੂੰਆਂ ਨਿਕਲਣ ਦਾ ਪਤਾ ਚੱਲਦੇ ਹੀ ਦੂਜੇ ਕੋਚ ਦੇ ਯਾਤਰੀਆਂ ਨੇ ਤੁਰੰਤ ਚੈਨ ਖਿੱਚ ਰੇਲ ਨੂੰ ਰੋਕ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੇਂਸਿਕ ਮਾਹਿਰਾਂ ਨੂੰ ਸੱਦਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.