ਦਰਦਨਾਕ ਸੜਕ ਹਾਦਸੇ ਚ ਇਕ ਨੌਜਵਾਨ ਦੀ ਮੌਤ

0
94

ਦਰਦਨਾਕ ਸੜਕ ਹਾਦਸੇ ਚ ਇਕ ਨੌਜਵਾਨ ਦੀ ਮੌਤ

ਸ਼ੇਰਪੁਰ (ਰਵੀ ਗੁਰਮਾ) ਅੱਜ ਸਵੇਰ ਹੁੰਦੇ ਹੀ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ (25) ਪੁੱਤਰ ਜੰਗ ਸਿੰਘ ਵਾਸੀ ਨੰਗਲ ਜੋ ਕੇ ਸੇਰਪੁਰ ਵਾਲੀ ਸਾਈਡ ਤੋਂ ਕਾਤਰੋਂ ਵੱਲ ਮੋਟਰਸਾਇਕਲ (PB 13AV1797) ਤੇ ਜਾ ਰਿਹਾ ਸੀ ਤੇ ਸਾਹਮਣੇ ਤੋਂ ਆ ਰਹੀ ਧੂਰੀ ਕੰਪਨੀ ਦੀ ਬੱਸ (PB 13 T 9984 ) ਨਾਲ ਟੱਕਰ ਹੋ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਸ਼ੇਰਪੁਰ ਵਿਖੇ ਇੱਕ ਵਰਕਸ਼ਾਪ ਵਿੱਚ ਕੰਮ ਕਰਦਾ ਸੀ । ਘਟਨਾ ਸਥਾਨ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਸ ਤੇਜ਼ ਰਫਤਾਰ ਆ ਰਹੀ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.