ਕੈਨੇਡਾ ਵਿਖੇ ਕਾਰ ਤੇ ਟਰੱਕ ਹਾਦਸੇ ਵਿੱਚ ਸੰਗਰੂਰ ਜ਼ਿਲੇ ਦੇ ਭਨਭੌਰਾ ਵਾਸੀ ਨੌਜਵਾਨ ਦੀ ਮੌਤ

0
2

ਕੈਨੇਡਾ ਵਿਖੇ ਕਾਰ ਤੇ ਟਰੱਕ ਹਾਦਸੇ ਵਿੱਚ ਸੰਗਰੂਰ ਜ਼ਿਲੇ ਦੇ ਭਨਭੌਰਾ ਵਾਸੀ ਨੌਜਵਾਨ ਦੀ ਮੌਤ

ਕੈਨੇਡਾ (ਜੀਵਨ ਰਾਮਗੜ੍ਹ)। ਲੰਘੀ 30 ਦਸੰਬਰ ਨੂੰ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਹਾਈਵੇ ਨੰਬਰ 17 ‘ਤੇ ਵਾਪਰੇ ਸੜਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਮਨਦੀਪ ਸਿੰਘ ਸੋਹੀ ਵਾਸੀ ਪਿੰਡ ਭਨਭੌਰਾ ( ਸੰਗਰੂਰ ) ਆਪਣੇ ਇੱਕ ਸਾਥੀ ਨਾਲ ਬਰੈਂਮਪਟਨ (ਉਨਟਾਰੀਓ) ਸ਼ਹਿਰ ਤੋਂ ਐਡਮੰਟਨ (ਅਲਬਰਟਾ) ਵਿਖੇ ਮੂਵ ਹੋਣ ਲਈ ਕਾਰ ਚ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਨਿੱਪੀਗਨ ਅਤੇ ਥੰਡਰ ਬੇਅ ਸ਼ਹਿਰ ਵਿਚਕਾਰ ਪੁੱਜੇ ਤਾਂ ਅੱਗੇ ਸੜਕ ਵਿਚਕਾਰ ਇੱਕ ਟਰੱਕ-ਟਰੇਲਰ ਬਰਫ ਪੈਣ ਕਾਰਨ ਅਚਾਨਕ ਤਿਲ੍ਹਕ ਕੇ ਸਾਹਮਣੇ ਅੱਗੇ ਆ ਗਿਆ ਅਤੇ ਨੌਜਵਾਨਾਂ ਦੀ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਮਨਦੀਪ ਸਿੰਘ ਅਤੇ ਉਸਦਾ ਸਾਥੀ ਗੰਭੀਰ ਰੂਪ ਚ ਜਖਮੀ ਹੋ ਗਏ।

ਮਨਦੀਪ ਸਿੰਘ ਨੂੰ ਬਾਅਦ ਚ ਡਾਕਟਰਾਂ ਨੇ ਮਿਰਤਕ ਕਰਾਰ ਦੇ ਦਿੱਤਾ, ਜਦਕਿ ਨਾਲ ਬੈਠਾ ਨੋਜਵਾਨ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨੌਜਵਾਨ ਮਨਦੀਪ ਸਿੰਘ ਸੋਹੀ ਨੇ ਪਿੱਛਲੇ ਹਫਤੇ ਹੀ ਆਪਣੀ ਪੜਾਈ ਪੂਰੀ ਕੀਤੀ ਸੀ ਜਿਸ ਉਪਰੰਤ ਉਹ ਅਲਬਰਟਾ ਸੂਬੇ ਦੇ ਸ਼ਹਿਰ ਐਡਮੰਟਨ ਵਿਖੇ ਮੂਵ ਹੋਣ ਲਈ ਜਾ ਰਿਹਾ ਸੀ। ਪਤਾ ਲੱਗਾ ਹੈ ਕਿ ਮਨਦੀਪ ਦੇ ਪਿਤਾ ਵੀ ਪਿਛਲੇ ਸਮੇਂ ਚ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.