ਆਦਾਕਾਰਾ ਕੰਗਣਾ ਰਣੌਤ ਦੇ ਦਾਦਾ ਦਾ ਦੇਹਾਂਤ

0
29

ਕਾਫ਼ੀ ਲੰਮੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ

ਮੁੰਬਈ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਦਾਦਾ ਬ੍ਰਹਮਚੰਦ ਰਣੌਤ ਦਾ ਸੋਮਵਾਰ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਜਾਣਕਾਰੀ ਅਨੁਸਾਰ ਬ੍ਰਹਮਚੰਦ ਰਣੌਤ ਕਾਫ਼ੀ ਲਮੇਂ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸੋਮਵਾਰ ਨੂੰ ਉਨ੍ਹਾਂ ਨੇ ਹਸਪਤਾਲ ‘ਚ ਆਖਰੀ ਸਾਹ ਲਿਆ।

ਕੰਗਣਾ ਰਣੌਤੀ ਨੇ ਆਪਣੇ ਟਵੀਟ ਕੀਤਾ ਕਿ ‘ਅੱਜ ਸ਼ਾਮ ਨੂੰ ਮੈਂ ਆਪਣੇ ਘਰ ਪਹੁੰਚੀ, ਉਨ੍ਹਾਂ ਦੇ ਦੇਹਾਂਤ ਹੋ ਗਿਆ ਚੁੱਕਾ ਸੀ। ਉਹ 90 ਸਾਲਾ ਦੇ ਸਨ ਤੇ ਹੁਣ ਵੀ ਉਨਾਂ ਦਾ ਸੈਸ ਆਫ਼ ਹੂਮਰ ਕਮਾਲ ਦਾ ਸੀ ਅਸੀਂ ਸਾਰੇ ਉਨ੍ਹਾਂ ਨੂੰ ਡੈਡੀ ਆਖਦੇ ਸਨ। ਓਮ ਸ਼ਾਂਤੀ।’
ਉਨ੍ਹਾਂ ਦਾ ਅੰਤਿਮ ਸਸਕਾਰ ਮੰਡੀ ਜ਼ਿਲ੍ਹੇ ‘ਚ ਸਥਿਤ ਪੈਤ੍ਰਕ ਪਿੰਡ ਭਾਂਬਲਾ ‘ਚ ਜਬੋਠੀਸੀਰ ਖੱਡ ਨੇੜੇ ਸਮਸ਼ਾਨਘਾਟ ‘ਚ ਕੀਤਾ ਗਿਆ। ਬ੍ਰਹਮਚੰਦ ਦੇ ਦੇਹਾਂਤ ‘ਤੇ ਫਿਲਮੀ ਜਗਤ ਦੇ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਸੋਗ ਪ੍ਰਗਟ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.