ਔਰਤ ਨੂੰ ਕੁਚਲਣ ਮਗਰੋਂ ਫਰਾਰ ਹੋਏ ਟਰਾਲੇ ਨੂੰ ਘੇਰਨ ਗਏ ਦੋ ਹੋਰਾਂ ਨੂੰ ਟਰਾਲੇ ਨੇ ਦਰੜਿਆ

0
1

ਔਰਤ ਨੂੰ ਕੁਚਲਣ ਮਗਰੋਂ ਫਰਾਰ ਹੋਏ ਟਰਾਲੇ ਨੂੰ ਘੇਰਨ ਗਏ ਦੋ ਹੋਰਾਂ ਨੂੰ ਟਰਾਲੇ ਨੇ ਦਰੜਿਆ

ਪਾਤੜਾਂ (ਭੂਸ਼ਨ ਸਿੰਗਲਾ) ਜਾਖਲ ਰੋਡ ’ਤੇ ਪਿੰਡ ਮੌਲਵੀਵਾਲਾ ਅਤੇ ਹਾਮਝੇੜੀ ਦੇ ਨਜ਼ਦੀਕ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਪਾਤੜਾਂ ਭਰਭੂਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜਦਿਆਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਜਾਣਕਾਰੀ ਅਨੁਸਾਰ ਪਾਤੜਾਂ ਜਾਖਲ ਰੋਡ ’ਤੇ ਪਿੰਡ ਹਾਮਝੇੜੀ ਕੋਲ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਮ ਚਰਚਾ ਘਰ ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਵਿਚ ਪਿੰਡ ਕਲਵਾਨੂੰ ਤੋਂ ਆਪਣੇ ਰਿਸ਼ਤੇਦਾਰਾਂ ਨਾਲ ਦਵਾਈ ਲੈਣ ਜਾ ਰਹੇ ਸਨ ਕਿ ਮੋਟਰਸਾਈਕਲ ਨੂੰ ਪਿੱਛੋਂ ਟਰਾਲੇ ਨੇ ਟੱਕਰ ਮਾਰੀ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਪਿੰਡ ਕਲਵਾਣੂੰ ਦੀ ਰਹਿਣ ਵਾਲੀ ਬਿਮਲਾ ਦੇਵੀ (52) ਦੀ ਮੌਕੇ ਉਤੇ ਮੌਤ ਹੋ ਗਈ ਹਾਦਸੇ ਮਗਰੋਂ ਜਾਖਲ ਤੋਂ ਪਾਤੜਾਂ ਵੱਲ ਜਾ ਰਹੇ ਇਕ ਹੋਰ ਟਰਾਲੇ ਦੇ ਡਰਾਈਵਰ ਅਤੇ ਕੰਡਕਟਰ ਨੇ ਕੋਲੋਂ ਲੰਘਦੇ ਇੱਕ ਮੋਟਰਸਾਈਕਲ ਸਵਾਰ ਕੋਲੋਂ ਲਿਫਟ ਲੈ ਕੇ ਫਰਾਰ ਹੋਏ ਟਰਾਲੇ ਨੂੰ ਪਿੰਡ ਮੌਲਵੀਵਾਲਾ ਦੇ ਨਜ਼ਦੀਕ ਘੇਰ ਕੇ ਰੋਕ ਲਿਆ ਇਸ ਦੌਰਾਨ ਜਦੋਂ ਦੋਵੇਂ ਧਿਰਾਂ ਆਪਸ ਵਿਚ ਬਹਿਸ ਰਹੀਆਂ ਸਨ ਤਾਂ ਪਿੱਛੋਂ ਇੱਕ ਹੋਰ ਟਰਾਲਾ ਟਕਰਾ ਗਿਆ

ਜਿਸ ਨਾਲ ਅੱਗੇ ਖੜ੍ਹੇ ਤਿੰਨੋਂ ਵਿਅਕਤੀ ਲਪੇਟ ਵਿੱਚ ਆ ਗਏ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਤਿੰਨ ਜ਼ਖ਼ਮੀ ਹੋ ਗਏ ਹਾਦਸਾ ਇੰਨਾ ਭਿਆਨਕ ਸੀ ਕਿ ਇਕ ਮÇ੍ਰਤਕ ਵਿਅਕਤੀ ਦੀ ਲਾਸ਼ ਟਰਾਲੀ ਦੇ ਹੇਠਾਂ ਬੁਰੀ ਤਰ੍ਹਾਂ ਫਸਦੀ ਨੂੰ ਕੱਢਣ ਲਈ ਤਿੰਨ ਘੰਟੇ ਤੋਂ ਵੱਧ ਮੁਸ਼ੱਕਤ ਕਰਨੀ ਪਈ ਜ਼ਖ਼ਮੀਆਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ ਮÇ੍ਰਤਕ ਡਰਾਈਵਰ ਅਤੇ ਕੰਡਕਟਰ ਦੀ ਪਛਾਣ ਅਮਰੀਕ ਸਿੰਘ ਵਾਸੀ ਜਾਖਲ ਅਤੇ ਪÇ੍ਰੰਸ ਵਾਸੀ ਬੁਢਲਾਡਾ ਵਜੋਂ ਹੋਈ ਹੈ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਕੇ ਦੋ ਵੱਖ ਵੱਖ ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.