ਫੌਜ ਦੇ ਸਾਰੇ ਸੀਨੀ. ਕਮਾਂਡਰਾਂ ਨੇ ਕੌਮੀ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

0
23

ਫੌਜ ਦੇ ਸਾਰੇ ਸੀਨੀ. ਕਮਾਂਡਰਾਂ ਨੇ ਕੌਮੀ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ। ਇੰਫੇਂਟਰੀ ਭਾਵ ਪੇਦਲ ਫੌਜ ਦੇ ਸਥਾਪਨਾ ਦਿਵਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ਼ ਤੇ ਫੌਜ ਮੁਖੀ ਤੇ ਫੌਜ ਦੇ ਸਾਰੇ ਸੀਨੀਅਰ ਕਮਾਂਡਰਾਂ ਤੇ ਕਰਨਲ ਆਫ਼ ਰੇਜੀਮੇਂਟਸ ਨੇ ਅੱਜ ਕੌਮੀ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

Army

ਇਹ ਪਹਿਲਾ ਮੌਕਾ ਹੈ ਜਦੋਂ ਇੰਫੇਨਟ੍ਰੀ ਦਿਵਸ ‘ਤੇ ਫੌਜ ਦੇ ਸਾਰੇ ਕਮਾਂਡਰਾ ਤੇ ਰੇਜੀਮੇਂਟੋ ਦੇ ਕਰਨਲਾਂ ਨੇ ਕੌਮੀ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਇਕੱਠੇ ਸ਼ਰਧਾਂਜਲੀ ਦਿੱਤੀ ਹੈ। ਦਰਅਸਲ ਫੌਜ ਦੇ ਉੱਚ ਕਮਾਂਡਰ ਤੇ ਕਰਨਲ ਆਫ਼ ਰੇਜੀਮੇਂਟਸ ਫੌਜ ਕਮਾਂਡਰਾਂ ਦੇ ਸੰਮੇਲਨ ‘ਚ ਹਿੱਸਾ ਲੈਣ ਦੇ ਲਈ ਇੱਥੇ ਆਏ ਹੋਏ ਹਨ। ਇਹ ਸੰਮੇਲਨ ਸੋਮਵਾਰ ਨੂੰ ਸ਼ੁਰੂ ਹੋਇਆ। ਅੱਜ 74ਵਾਂ ਇੰਫੇਂਟਰੀ ਦਿਵਸ ਵੀ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਸਾਰੇ ਸੀਨੀਅਰ ਕਮਾਂਡਰਾਂ ਤੇ ਕਰਨਲ ਆਫ਼ ਰੇਂਜਮੇਂਟਸ ਨੇ ਇਯ ਮੌਕੇ ‘ਤੇ ਇਕੱਠੇ ਕੌਮੀ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.