ਅਮਿਤਾਭ ਨੇ ਦੱਸਿਆ ਚੰਗੇ ਦੋਸਤ ਦਾ ਮਤਲਬ

0
162

ਅਮਿਤਾਭ ਨੇ ਦੱਸਿਆ ਚੰਗੇ ਦੋਸਤ ਦਾ ਮਤਲਬ

ਮੁੰਬਈ। ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਚੰਗੇ ਦੋਸਤ ਦੀ ਤੁਲਨਾ ਚਿੱਟੇ ਰੰਗ ਨਾਲ ਕੀਤੀ ਹੈ। ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਅਕਸਰ ਪ੍ਰੇਰਣਾਦਾਇਕ ਚੀਜ਼ਾਂ ਸ਼ੇਅਰ ਕਰਦੇ ਹਨ। ਇਸ ਵਾਰ ਅਮਿਤਾਭ ਨੇ ਇਕ ਚੰਗੇ ਦੋਸਤ ਦੀ ਪਰਿਭਾਸ਼ਾ ਦਿੱਤੀ ਹੈ। ਅਮਿਤਾਭ ਬੱਚਨ ਨੇ ਕਿਹਾ ਕਿ ਚੰਗੇ ਦੋਸਤ ਦੀ ਤੁਲਨਾ ਚਿੱਟੇ ਰੰਗ ਨਾਲ ਕੀਤੀ ਜਾ ਸਕਦੀ ਹੈ। ਟਵੀਟ ਵਿੱਚ ਲਿਖਿਆ, ‘‘ਚੰਗੇ ਦੋਸਤ ਚਿੱਟੇ ਰੰਗ ਵਰਗੇ ਹੁੰਦੇ ਹਨ, ਚਿੱਟੇ ਰੰਗ ਵਿੱਚ ਕੋਈ ਰੰਗ ਬਣਾਇਆ ਜਾ ਸਕਦਾ ਹੈ, ਪਰ ਦੁਨੀਆਂ ਦੇ ਸਾਰੇ ਰੰਗ ਚਿੱਟਾ ਰੰਗ ਨਹੀਂ ਬਣਾ ਸਕਦੇ’’।

ਅਮਿਤਾਭ ਜਲਦੀ ਹੀ ਫਿਲਮਾਂ ‘ਫੇਸ’, ‘ਝੁੰਡ’ ਅਤੇ ‘ਬ੍ਰਹਮਾਤਰ’ ’ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਮਿਤਾਭ ਬੱਚਨ ਦੀ ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਇਕ ਅਟਾਈਟਲਡ ਫਿਲਮ ਵੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.