ਹਥਿਆਰਬੰਦ ਬਦਮਾਸ਼ਾਂ ਨੇ ਕੀਤਾ 32 ਲੋਕਾਂ ਦਾ ਕਤਲ

0
633

ਹਾਦਸੇ ਤੋਂ ਬਾਅਦ ਕਈ ਲੋਕ ਘਰ ਛੱਡ ਕੇ ਭੱਜੇ

ਏਜੰਸੀ, ਓਆਗਾਦੋਗੌ। ਉੱਤਰੀ ਬੁਕਰਿੰਨਾ ਫਾਸੋ ਦੇ ਇੱਕ ਪਿੰਡ ’ਚ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰਕੇ 32 ਲੋਕਾਂ ਦਾ ਕਤਲ ਕਰ ਦਿੱਤਾ ਤੇ ਇਸ ਹਾਦਸੇ ’ਚ 17 ਹੋਰ ਜਖਮੀ ਹੋਏ ਹਨ। ਫੌਜ ਨਾਲ ਜੁੜੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਹਾਦਸੇ ਨੇ ਕਈ ਲੋਕਾਂ ਨੂੰ ਆਪਣਾ ਘਰ ਛੱਡ ਕੇ ਸਰਹੱਦ ਵੱਲ ਭੱਜਣ ਨੂੰ ਮਜਬੂਰ ਕਰ ਦਿੱਤਾ। ਜ਼ਿਰਕਯੋਗ ਹੈ ਕਿ ਸਾਹੇਲ ਅਫਰੀਕਾ ’ਚ ਸਭ ਤੋਂ ਜ਼ਿਆਦਾ ਸਮੱਸਿਅਗ੍ਰਸਤ ਖੇਤਰਾਂ ’ਚੋਂ ਇੱਕ ਹੈ। ਇਹ ਅੱਤਵਾਦੀ ਗਤੀਵਿਧੀਆਂ ਤੇ ਗੈਰ ਪ੍ਰਵਸਨ ਨਾਲ ਗ੍ਰਸਤ ਹੈ। ਇੱਕ ਹਫ਼ਤੇ ਤੋਂ ਪਹਿਲਾਂ ਹੀ ਹਥਿਆਬੰਦ ਵਿਅਕਤੀਆ ਨੇ ਪੂਰਬੀ ਬੁਕਰਿੰਨਾ ਫਾਸੋ ’ਤੇ ਹਮਲਾ ਕਰਕੇ ਯੂਰਪੀ ਸੰਘ ਦੇ ਤਿੰਨ ਨਾਗਰਿਕਾਂ ਤੇ ਇੱਕ ਸਥਾਨਿਕ ਫੌਜੀ ਦਾ ਕਤਲ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।