ਲਹਿਰਾਗਾਗਾ ਦੇ ਅਰਸ਼ ਗਰਗ ਬਣੇ ਈਮਾਨਦਾਰੀ ਦੀ ਮਿਸਾਲ ਡਿੱਗਿਆ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ

0
318

ਲਹਿਰਾਗਾਗਾ ਦੇ ਅਰਸ਼ ਗਰਗ ਬਣੇ ਈਮਾਨਦਾਰੀ ਦੀ ਮਿਸਾਲ ਡਿੱਗਿਆ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ

ਲਹਿਰਾਗਾਗਾ (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਸਰਸਾ ਦੁਆਰਾ ਚਲਾਏ ਗਏ 134 ਭਲਾਈ ਮਾਨਵਤਾ ਭਲਾਈ ਦੇ ਕਾਰਜਾਂ ਦੇ ਵਿਚੋਂ ਸਾਰੇ ਕਾਰਜ ਡੇਰਾ ਸ਼ਰਧਾਲੂ ਬਿਨਾਂ ਸਵਾਰਥ ਦੇ ਸੇਵਾ ਕਰਦੇ ਹਨ। ਡੇਰਾ ਪ੍ਰੇਮੀਆਂ ਦੀ ਇਮਾਨਦਾਰੀ ਦੀ ਮਸਾਲਾ ਅਕਸਰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹਾਲ ਹੀ ਲਹਿਰਾਗਾਗਾ ਦੇ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਪਰਿਵਾਰ ਮੁਨੀਸ਼ ਗਰਗ ਦੇ ਪੁੱਤਰ ਅਰਸ਼ ਗਰਗ ਨੇ ਈਮਾਨਦਾਰੀ ਦਾ ਸਬੂਤ ਦਿੰਦੇ ਹੋਏ ਲਹਿਰਾਗਾਗਾ ਦੇ ਅੰਡਰਬਿ੍ਰਜ ਕੋੋਲ ਇਕ ਡਿੱਗਿਆ ਹੋਇਆ ਪਰਸ ਮਿਲਿਆ।

ਜਦੋਂ ਅਰਸ਼ ਗਰਗ ਨੇ ਪਰਸ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਵਿਚ ਕੁੱਝ ਨਗਦੀ ਅਤੇ ਜ਼ਰੂਰੀ ਦਸਤਾਵੇਜ਼ ਸਨ। ਪਰਸ ਦੇ ਵਿਚ ਉਸਦੇ ਅਸਲੀ ਮਾਲਕ ਦਾ ਨੰਬਰ ’ਤੇ ਸੰਪਰਕ ਕਰਕੇ ਡਿੱਗੇ ਹੋਏ ਪਰਸ ਦੀ ਜਾਣਕਾਰੀ ਦਿੱਤੀ। ਪਰਸ ਦੇ ਮਾਲਕ ਦੇ ਪਹਿਚਾਣ ਦੇ ਤੌਰ ’ਤੇ ਸਿੱਧੂ ਬੱਸ ਦੇ ਡਰਾਈਵਰ ਜੀਤ ਸਿੰਘ ਪਿੰਡ ਘੋੜੇਨਬ ਵਜੋਂ ਹੋਈ ਹੈ। ਅਰਸ਼ ਗਰਗ ਨੇ ਆਪਣੇ ਪਿਤਾ ਮੁਨੀਸ਼ ਗਰਗ ਅਤੇ ਡੇਰਾ ਪ੍ਰੇਮੀ ਬਿੱਟੂ ਰੁਪਾਲ ਅਤੇ ਜਨਕ ਰਾਜ ਟਾਇਰਾ ਵਾਲੇ ਦੇ ਹਾਜ਼ਰੀ ਦੇ ਵਿੱਚ ਜੀਤ ਸਿੰਘ ਨੂੰ ਉਨ੍ਹਾਂ ਦਾ ਪਰਸ ਵਾਪਿਸ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.