‘ਮੁੰਨਾਭਾਈ 3’ ਬਣਾਉਣ ’ਚ ਦੇਰੀ ਨਾਲ ਨਾਰਾਜ਼ ਹਨ ਅਰਸ਼ਦ ਵਾਰਸੀ

0
17

‘ਮੁੰਨਾਭਾਈ 3’ ਬਣਾਉਣ ’ਚ ਦੇਰੀ ਨਾਲ ਨਾਰਾਜ਼ ਹਨ ਅਰਸ਼ਦ ਵਾਰਸੀ

ਮੁੰਬਈ। ਬਾਲੀਵੁੱਡ ਦੇ ਕਾਮਿਕ ਹੀਰੋ ਅਰਸ਼ਦ ਵਾਰਸੀ ‘ਮੁੰਨਾਭਾਈ 3’ ਬਣਾਉਣ ਵਿਚ ਦੇਰੀ ਤੋਂ ਨਾਰਾਜ਼ ਹਨ। ਵਿਧੂ ਵਿਨੋਦ ਚੋਪੜਾ ਨੇ ਸੰਜੈ ਦੱਤ ਅਤੇ ਅਰਸ਼ਦ ਵਾਰਸੀ ਨਾਲ ਸਾਲ 2003 ਵਿਚ ‘ਮੁੰਨਾਭਾਈ ਐਮ ਬੀ ਬੀ ਐਸ’ ਬਣਾਈ ਸੀ। ਇਸ ਤੋਂ ਬਾਅਦ ਲੜੀ ‘ਅਗਲਾ ਰਹਿਓ ਮੁੰਨਾਭਾਈ’ ਦੀ ਅਗਲੀ ਫਿਲਮ (ਸਾਲ 2006 ਵਿਚ ਰਿਲੀਜ਼ ਹੋਈ ਸੀ। ਇਸ ਲੜੀ ਦੀ ਸਭ ਤੋਂ ਇੰਤਜ਼ਾਰਤ ਤੀਜੀ ਫਿਲਮ ਪਿਛਲੇ ਕੁਝ ਸਮੇਂ ਤੋਂ ਨਿਰਮਾਣ ਅਧੀਨ ਹੈ। ਅਰਸ਼ਦ ਵਾਰਸੀ ਕੇ ਨੇ ਕਿਹਾ ਕਿ ਉਹ ਨਹÄ ਜਾਣਦੇ ਕਿ ਇਸ ਦੇ ਨਿਰਮਾਣ ਵਿਚ ਦੇਰੀ ਕਿਉਂ ਹੋਈ ਹੈ?

ਅਰਸ਼ਦ ਵਾਰਸੀ ਨੇ ਕਿਹਾ, ‘ਇਹ ਸਭ ਤੋਂ ਅਜੀਬ ਚੀਜ਼ ਹੈ ਕਿਉਂਕਿ ਤਿੰਨ ਸਕ੍ਰਿਪਟਾਂ ਲਗਭਗ ਤਿਆਰ ਹਨ ਅਤੇ ਨਿਰਮਾਤਾ ਵੀ ਫਿਲਮ ਬਣਾਉਣਾ ਚਾਹੁੰਦੇ ਹਨ। ਨਿਰਦੇਸ਼ਕ, ਅਦਾਕਾਰ ਅਤੇ ਦਰਸ਼ਕ ਵੀ ਤਿਆਰ ਹਨ ਜੋ ਫਿਲਮ ਨੂੰ ਵੇਖਣਾ ਚਾਹੁੰਦੇ ਹਨ, ਫਿਰ ਵੀ ਫਿਲਮ ਨਹÄ ਬਣ ਰਹੀ’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.