ਕਲੈਕਟਰ ਦੀ ਕੁਰਸੀ ਦਾ ਅਸਲ ਹੱਕਦਾਰ ਇਹ ਕੰਡਕਟਰ

0
268
Conductor, Collector, UPSC, BMTC

ਨੌਕਰੀ ਦੇ ਨਾਲ-ਨਾਲ ਬਿਨਾ ਕੋਚਿੰਗ ਪਾਸ ਕੀਤੀ UPSC ਪ੍ਰੀਖਿਆ

ਬੰਗਲੌਰ (ਸੱਚ ਕਹੂੰ ਨਿਊਜ਼)। ਸੁਪਨਾ ਉਹ ਨਹੀਂ ਜੋ ਤੁਸੀਂ ਸੁੱਤੇ ਪਏ ਦੇਖਦੇ ਹੋ, ਸੁਪਨਾ ਉਹ ਹੈ ਜੋ ਤੁਹਾਨੂੰ ਸੌਣ ਨਾ ਦੇਵੇ।” ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦਾ ਇਹ ਕਥਨ ਬੰਗਲੌਰ ਦੇ ਇਸ ਸਖਸ਼ ਦੀ ਜ਼ਿੰਦਗੀ ‘ਤੇ ਸਹੀ ਢੁਕਦਾ ਹੈ। 29 ਸਾਲ ਦੇ ਮਧੁ ਨੇ ਐੱਨਸੀ ਬੀਐੱਮਟੀਸੀ BMTC ‘ਚ ਬੱਸ ਕੰਡਕਟਰ ਹੈ। ਇਸ ਦੇ ਨਾਲ ਹੀ ਬਿਨਾ ਕੋਚਿੰਗ ਇਸ ਮਿਹਨਤੀ ਨੌਜਵਾਨ ਨੇ ਯੂਪੀਐੱਸਸੀ UPSC ਦੀ ਪ੍ਰੀ ਅਤੇ ਮੇਨਸ ਪ੍ਰੀਖਿਆ ਪਾਸ ਕਰ ਲਈ ਹੈ। ਹੁਣ ਉਹ 25 ਮਾਰਚ ਨੂੰ ਇੰਟਰਵਿਊ ਦੇਣ ਵਾਲਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਆਪਣੈ ਪਰਿਵਾਰ ‘ਚ ਮਧੁ ਇਕੱਲਾ ਅਜਿਹਾ ਵਿਅਕਤੀ ਹੈ ਜਿਸ ਨੇ ਸਕੂਲ ਜਾ ਕੇ ਪੜ੍ਹਾਈ ਕੀਤੀ। ਉਨ੍ਹਾਂ ਦੇ ਪਰਿਵਾਰ ‘ਚ ਭਰਾ, ਭਾਬੀ ਅਤੇ ਮਾਤਾ-ਪਿਤਾ ਹਨ। ਮਧੁ ਦੀ ਮਾਂ ਨੂੰ ਤਾਂ ਯੂਪੀਐੱਸਸੀ ਦਾ ਮਤਲਬ ਤੱਕ ਨਹੀਂ ਪਤਾ ਹੈ। ਪਰ ਉਹ ਆਪਣੇ ਪੁੱਤਰ ਦੀ ਕਾਮਯਾਬੀ ‘ਚ ਫੁੱਲੀ ਨਹੀਂ ਸਮਾ ਰਹੀ ਹੈ।

ਕਰਨਾਟਕ ‘ਚ ਮਾਂਡਿਆ ਜ਼ਿਲ੍ਹੇ ਦੇ ਰਹਿਣ ਵਾਲੇ ਮਧੁ ਦਾ ਇਹ ਸਫ਼ਰ ਕਾਫ਼ੀ ਮੁਸ਼ਕਿਲਾਂ ਭਰਿਆ ਰਿਹਾ ਹੈ। ਉਹ ਦੱਸਦੇ ਹਨ ਕਿ ਰੋਜ਼ ਅੱਠ ਘੰਟੇ ਕੰਡਕਟਰ ਦਾ ਕੰਮ ਕਰਦਾ ਹੈ। ਦਿਨ ਭਰ ਖੜ੍ਹੇ ਰਹਿ ਕੇ ਟਿਕਟਾਂ ਕੱਟਣਾ। ਭੀੜ ‘ਚ ਸਵਾਰੀਆਂ ਨੂੰ ਬੁਲਾਉਣਾ ਅਤੇ ਇਹ ਯਕੀਨੀ ਕਰਨਾ ਕਿ ਕੋਈ ਯਾਤਰੀ ਬਿਨਾ ਟਿਕਟ ਨਾ ਰਹਿ ਜਾਵੇ। ਇਹ ਕੰਮ ਬਹੁਤ ਜ਼ਿਆਦਾ ਥਕਾਵਟ ਵਾਲਾ ਹੈ। ਇਸ ਸਭ ਦੇ ਬਾਵਜ਼ੂਦ ਮਧੁ ਨੇ ਨੌਕਰੀ ਨਹੀਂ ਛੱਡੀ। ਉਹ ਕਹਿੰਦਾ ਹੈ ਕਿ ਇਸ ਟੀਚੇ ਨੇ ਉਸ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ।

ਬੋਸ ਬਣੀ ਮੱਦਦਗਾਰ

ਮਧੁ ਦਾ ਕਹਿਣਾ ਹੈ ਕਿ ਬੰਗਲੌਰ ਮੈਟ੍ਰੋਪਾਲਿਟਨ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਆਈਏਏਐੱਸਸੀ ਸ਼ਿਖਾ ਵਰਗਾ ਬਨਣਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਸੀ. ਸ਼ਿਖਾ ਨੇ ਉਸ ਦੀ ਕਾਫ਼ੀ ਮੱਦਦ ਕੀਤੀ ਹੈ। ਮੇਂਸ ਪ੍ਰੀਖਿਆ ਦੀ ਤਿਆਰੀ ‘ਚ ਉਨ੍ਹਾਂ ਨੇ ਮੈਨੂੰ ਹਰ ਹਫ਼ਤੇ ਦੋ ਘੰਟੇ ਪੜ੍ਹਾਇਆ ਕਿ ਪ੍ਰੀਖਿਆ ‘ਚ ਉੱਤਰ ਕਿਵੇਂ ਲਿਖੇ ਜਾਣ। ਹੁਣ ਉਹ ਹੀ ਮੈਨੂੰ ਇੰਟਰਵਿਊ ਲਈ ਵੀ ਤਿਆਰ ਕਰ ਰਹੇ ਹਨ।

ਹਾਰ ਨਾਲ ਨਹੀਂ ਟੁੱਟਣ ਦਿੱਤੇ ਹੌਸਲੇ

  • ਮਧੁ ਨੇ ਦੱਸਿਆ ਕਿ ਕਾਮਯਾਬੀ ਉਨ੍ਹਾਂ ਨੂੰ ਪਹਿਲੀ ਹੀ ਵਾਰ ਮਿਲੀ ਹੈ।
  • 2014 ‘ਚ ਕਰਨਾਟਰਕ ਪ੍ਰਸ਼ਾਸਨਿਕ ਸੇਵਾ ਪ੍ਰੀਖਿਆ ‘ਚ ਉਹ ਫੇਲ੍ਹ ਹੋ ਗਿਆ ਸੀ।
  • ਜਦੋਂਕਿ 2018 ਦੀ ਯੂਪੀਐੱਸਸੀ ਪ੍ਰੀਖਿਆ ‘ਚ ਵੀ ਉਹ ਕਾਮਯਾਬ ਨਹੀਂ ਹੋ ਸਕੇ ਸਨ ਪਰ ਉਨ੍ਹਾਂ ਦੀ ਟੀਚੇ ‘ਤੇ ਸਟੀਕ ਨਜ਼ਰ ਸੀ।
  • ਉਨ੍ਹਾਂ ਆਪਣੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ। ਨੌਕਰੀ ਦੇ ਨਾਲ-ਨਾਲ ਸਮਾਂ ਕੱਢ ਕੇ ਰੋਜ਼ਨਾ ਪੰਜ ਘੰਟੇ ਪੜ੍ਹਾਈ ਕੀਤੀ।

ਕਿਸੇ ਇੰਸਟੀਚਿਊਟ ‘ਚ ਨਹੀਂ ਲਈ ਕੋਚਿੰਗ

  • ਮਧੁ ਨੇ ਯੂਪੀਐੱਸਸੀ ਦੀ ਪ੍ਰੀਖਿਆ ਦੀ ਤਿਆਰੀ ਲਈ ਕਿਸੇ ਕੋਚਿੰਗ ਇੰਸਟੀਚਿਊਟ ਦੀ ਮੱਦਦ ਨਹੀਂ ਲਈ।
  • ਪੂਰੀ ਪੜ੍ਹਾਈ ਖੁਦ ਅਤੇ ਬੀਐੱਮਟੀਸੀ ‘ਚ ਤਾਇਨਾਤ ਸੀਨੀਅਰ ਅਧਿਕਾਰੀਆਂ ਦੀ ਮੱਦਦ ਨਾਲ ਕੀਤੀ।

ਪੋਲੀਟੀਕਲ ਸਾਇੰਸ ਵਿਸ਼ੇ ‘ਚ ਦਿੱਤੀ ਮੇਂਸ ਪ੍ਰੀਖਿਆ

  • ਬੀਤੇ ਵਰ੍ਹੇ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਮਧੁ ਨੇ ਮੇਨਸ ਲਈ ਸਖ਼ਤ ਮਿਹਨਤ ਨਾਲ ਪੜ੍ਹਾਈ ਕੀਤੀ।
  • ਮੇਨਸ ਪ੍ਰੀਖਿਆ ਲਈ ਉਨ੍ਹਾਂ ਪੋਲੀਟੀਕਲ ਸਾਇੰਸ, ਇੰਟਰਨੈਸ਼ਨਲ ਰਿਲੇਸ਼ਨਸ, ਏਥਿਕਸ, ਲੈਂਗਵੇਜ਼ ਦੇ ਨਾਲ-ਨਾਲ ਕਈ ਹੋਰ ਵਿਸ਼ਿਆਂ ਨੂੰ ਜੰਮ ਕੇ ਪੜ੍ਹਿਆ।
  • ਉਨ੍ਹਾਂ ਮੇਨਸ ਪ੍ਰੀਖਿਆ ‘ਚ ਬਦਲਵੇਂ ਵਿਸ਼ੇ ਦੇ ਰੂਪ ‘ਚ ਪੋਲੀਟੀਕਲ ਸਾਇੰਸ ਅਤੇ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਚੁਣਿਆ।
  • ਉਨ੍ਹਾਂ ਪ੍ਰੀ ਪ੍ਰੀਖਿਆ ਤਾਂ ਕੰਨੜ ‘ਚ ਦਿੱਤੀ ਸੀ ਪਰ ਮੇਨਸ ਪ੍ਰੀਖਿਆ ਉਨ੍ਹਾਂ ਅੰਗਰੇਜ਼ੀ ‘ਚ ਦਿੱਤੀ।

ਹੁਣ ਚੱਲ ਰਹੀ ਐ ਇੰਟਰਵਿਊ ਦੀ ਤਿਆਰੀ

ਮਧੁ ਨੇ ਦੱਸਿਆ ਕਿ ਉਹ ਹੁਣ ਯੂ ਟਿਊਬ ਵੀਡੀਓ ਦੇਖ ਕੇ ਇੰਟਰਵਿਊ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ‘ਚ ਮੈਂ ਜਵਾਬ ਦੇਣ ਦੀ ਕਲਾ ਅਤੇ ਆਤਮਵਿਸ਼ਵਾਸ ਵਧਾਉਣਾ ਸਿੱਖ ਰਿਹਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੰਟਰਵਿਊ ਵੀ ਪਾਸ ਕਰ ਲਵਾਂਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।