ਬਰੌਦਾ ਜ਼ਿਮਨੀ ਚੋਣ : ਕਾਂਗਰਸ ਉਮੀਦਵਾਰ ਸ਼ੁਰੂਆਤੀ ਰੁਝਾਨਾਂ ‘ਚ ਅੱਗੇ

0
30
Baroda Congress

ਬਰੌਦਾ ਜ਼ਿਮਨੀ ਚੋਣ : ਕਾਂਗਰਸ ਉਮੀਦਵਾਰ ਸ਼ੁਰੂਆਤੀ ਰੁਝਾਨਾਂ ‘ਚ ਅੱਗੇ

ਬਰੌਦਾ। ਹਰਿਆਣਾ ਦੇ ਬਰੌਦਾ ਵਿਧਾਨ ਸਭਾ ਸੀਟ ‘ਤੇ ਕਾਂਗਰਸ ਸ਼ੁਰੂਆਤੀ ਰੁਝਾਵਾਂ ‘ਚ ਅੱਗੇ ਚੱਲ ਰਹੀ ਹੈ। ਹੁਣ ਤੱਕ ਛੇ ਰਾਊਂਡ ਹੋ ਚੁੱਕੇ ਹਨ ਜਿਨ੍ਹਾਂ ‘ਚ ਕਾਂਗਰਸ 17453, ਭਾਜਪਾ 13985, ਇਨੈਲੋ 1532 ਤੇ ਰਾਜ ਕੁਮਾਰ ਸੈਣੀ 2007 ਵੋਟਾਂ ਪਈਆਂ ਹਨ।

Baroda Congress

ਕੁੱਲ ਮਿਲਾ ਕੇ ਕਾਂਗਰਸ ਲਗਾਤਾਰ ਅੱਗੇ ਚੱਲ ਰਹੀ ਹੈ। ਕਾਂਗਰਸ ਦੀ ਉਮੀਦਵਾਰ ਇੰਦੂਰਾਜ ਨਰਵਾਲ ਭਾਜਪਾ ਦੇ ਯੋਗੇਸ਼ਵਰ ਦੱਤ ਨਾਲੋਂ ਅੱਗੇ ਚੱਲ ਰਹੀ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਬਰੌਦਾ ਸੀਟ ‘ਤੇ 14 ਉਮੀਦਾਵਰ ਆਪਣੀ ਕਿਸਮਤ ਅਜਮਾ ਰਹੇ ਹਨ। ਬਰੌਦਾ ਵਿਧਾਨ ਸਭਾ ਸੀਟ ਅਪਰੈਲ ‘ਚ ਕਾਂਗਰਸ ਦੇ ਵਿਧਾਇਕ ਕ੍ਰਿਸ਼ਨ ਹੁੱਡਾ ਦੇ ਦੇਹਾਂਤ ਕਾਰਨ ਖਾਲੀ ਹੋਈ ਸੀ। ਉਹ ਸੀਟ ਤੋਂ 2009, 2014 ਤੇ 2019 ‘ਚ ਤਿੰਨ ਵਾਰ ਚੋਣ ਜਿੱਤੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.