ਸੇਵਾ ਸਿਮਰਨ ਦੇ ਨਾਲ ਰੱਖੋ ਦ੍ਰਿੜ ਯਕੀਨ : ਪੂਜਨੀਕ ਗੁਰੂ ਜੀ

0
356
MSG, Health, Tips,  Sugar,

ਸੇਵਾ ਸਿਮਰਨ ਦੇ ਨਾਲ ਰੱਖੋ ਦ੍ਰਿੜ ਯਕੀਨ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਮੁਰਸ਼ਿਦ-ਏ-ਕਾਮਿਲ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ, ਸੱਚੇ ਮੁਰਸ਼ਿਦ-ਏ-ਕਾਮਿਲ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਦਇਆ-ਮਿਹਰ, ਰਹਿਮਤ, ਪਿਆਰ-ਮੁਹੱਬਤ ਦੇ ਸਦਕਾ ਇਹ ਸਰਵ ਧਰਮ ਸੰਗਮ (ਡੇਰਾ ਸੱਚਾ ਸੌਦਾ) ਅੱਜ ਪੂਰੀ ਦੁਨੀਆਂ ’ਚ ਚਮਕ ਰਿਹਾ ਹੈ ਅਤੇ ਪਤਾ ਨਹੀਂ ਕਿੰਨੇ ਗੁਣਾਂ ਵਧ ਕੇ ਚਮਕਣਾ ਹੈ ਇਹ ਉਨ੍ਹਾਂ ਦੇ ਬਚਨ ਹਨ ਉਸ ਮੁਰਸ਼ਿਦ-ਏ-ਕਾਮਿਲ ਦਾਤਾ ਰਹਿਬਰ ਨੇ ਜਦੋਂ ਆਪਣਾ ਦੂਜਾ ਰੂਪ ਬਣਾਇਆ, ਸਾਈਂ ਦਾਤਾ ਰਹਿਬਰ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਜ਼ਾਹਿਰ ਕੀਤਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਵੇਂ-ਜਿਵੇਂ ਕਾਲ ਦਾ ਜ਼ੋਰ ਵਧਦਾ ਜਾ ਰਿਹਾ ਹੈ, ਤਿਉਂ-ਤਿਉਂ ਉਸ ਪਰਮ ਪਿਤਾ ਸਤਿਗੁਰੂ ਮੌਲ਼ਾ ਦਾ ਰਹਿਮੋ ਕਰਮ ਵੀ ਵੱਧ ਵਰਸਦਾ ਹੈ ਹਰ ਮਹੀਨਾ ਸਾਧ-ਸੰਗਤ ਲਈ ਨਵੀਆਂ ਤੋਂ ਨਵੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ ਇਹ ਉਨ੍ਹਾਂ ਦਾ ਰਹਿਮੋ-ਕਰਮ ਹੈ, ਉਨ੍ਹਾਂ ਦੀ ਦਇਆ-ਮਿਹਰ, ਰਹਿਮਤ ਹੈ, ਹੋਰ ਕੋਈ ਜਾਦੂ-ਟੂਣਾ ਨਹੀਂ ਉਨ੍ਹਾਂ ਦਾ ਰਹਿਮੋ ਕਰਮ ਹੀ ਸਭ ਕੁਝ ਕਰਦਾ ਹੈ ਪਰ ਦਿਸਦਾ ਉਸ ਨੂੰ ਹੈ ਜੋ ਦ੍ਰਿੜ ਯਕੀਨ ਰੱਖਦਾ ਹੈ, ਬਚਨਾਂ ’ਤੇ ਅਮਲ ਕਰਦਾ ਹੈ

ਕਦਮ-ਕਦਮ ’ਤੇ ਰਹਿਮੋ ਕਰਮ ਵਰਸਦਾ ਨਜ਼ਰ ਆਉਂਦਾ ਹੈ, ਕਦਮ-ਕਦਮ ’ਤੇ ਚਮਤਕਾਰ ਮਿਲਣੇ ਸ਼ੁਰੂ ਹੋ ਜਾਂਦੇ ਹਨ ਆਪ ਜੀ ਨੇ ਫ਼ਰਮਾਇਆ ਕਿ ਬਚਨਾਂ ’ਤੇ ਪੱਕੇ ਰਹਿ ਕੇ ਜੋ ਅਮਲ ਕਰਦੇ ਹਨ ਮਾਲਕ ਉਨ੍ਹਾਂ ’ਤੇ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਦਿਖਾਵਿਆਂ ਨਾਲ ਗੱਲ ਨਹੀਂ ਬਣਦੀ, ਜਦੋਂ ਤੱਕ ਤੁਸੀਂ ਬਚਨਾਂ ’ਤੇ ਪੱਕੇ ਨਹੀਂ ਹੁੰਦੇ ਮਾਲਕ ਦੀ ਦਇਆ-ਮਿਹਰ, ਰਹਿਮਤ ਨਹੀਂ ਵਰਸਦੀ ਜਾਂ ਵਰਸਦੀ ਨਜ਼ਰ ਨਹੀਂ ਆਉਂਦੀ ਇਹ ਗੁਜਾਰਿਸ਼ ਹੈ ਕਿ ਬਚਨਾਂ ’ਤੇ ਪੱਕੇ ਰਹਿ ਕੇ ਸੇਵਾ ਸਿਮਰਨ ਕਰਿਆ ਕਰੋ,

ਦ੍ਰਿੜ ਯਕੀਨ ਰੱਖੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਅਤੀ ਜ਼ਰੂਰੀ ਗੱਲ ਹੈ ਕਿ ਦ੍ਰਿੜ ਯਕੀਨ ਦੇ ਨਾਲ ਸਿਮਰਨ ਕਰਨਾ ਤਾਂਕਿ ਉਹ ਯਕੀਨ ਹਮੇਸ਼ਾ ਕਾਇਮ ਰਹੇ ਅਤੇ ਤਨ-ਮਨ-ਧਨ ਨਾਲ ਸੇਵਾ ਕਰਨਾ ਇਹ ਦੋ ਚੀਜ਼ਾਂ ਹਨ ਜੋ ਤੁਹਾਡੇ ਯਕੀਨ ਨੂੰ ਦ੍ਰਿੜ ਬਣਾਉਣਗੀਆਂ, ਤੁਹਾਡੀਆਂ ਤਰੁੱਟੀਆਂ ਨੂੰ ਤੁਹਾਡੇ ਸਾਹਮਣੇ ਲਿਆਉਣਗੀਆਂ ਅਤੇ ਤੁਸੀਂ ਉਨ੍ਹਾਂ ਤਰੁਟੀਆਂ ਨੂੰ ਦੂਰ ਕਰਦੇ ਜਾਓ ਤਾਂ ਮਾਲਕ ਦੀ ਦਾਇਆ-ਮਿਹਰ, ਰਹਿਮਤ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਵੋਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.