ਵਿਧਾਇਕ ਬਣਦਾ-ਬਣਦਾ, ਫ਼ਿਲਮਾਂ ਵੇਖ ਬਣ ਗਿਆ ਲੁਟੇਰਾ

0
25

3 ਸਾਥੀ ਵੀ ਕਾਬੂ, ਸੋਨਾ, ਚਾਂਦੀ, ਪਿਸਤੌਲ ਤੇ ਹੋਰ ਗੋਲੀ ਸਿੱਕਾ ਬਰਾਮਦ

ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਦਿਨੀਂ ਭਵਾਨੀਗੜ੍ਹ ਵਿਖੇ ਆਪਣੇ ਸਾਥੀਆਂ ਨਾਲ ਨਕਲੀ ਇਨਕਮ ਟੈਕਸ ਵਿਭਾਗ ਦਾ ਅਧਿਕਾਰੀ ਬਣ ਕੇ ਲੁੱਟ ਦੀ ਵੱਡੀ ਵਾਰਦਾਤ ਕਰਨ ਵਾਲਾ ਅੱਜ ਆਪਣੇ ਤਿੰਨ ਸਾਥੀਆਂ ਸਮੇਤ ਸੰਗਰੂਰ ਪੁਲਿਸ ਦੇ ਅੜਿੱਕੇ ਆ ਗਿਆ ਪੁਲਿਸ ਨੇ ਇਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਭਵਾਨੀਗੜ੍ਹ ‘ਚ ਇੱਕ ਘਰੋਂ ਲੁੱਟੇ ਸੋਨੇ ਚਾਂਦੀ ਦੇ ਗਹਿਣੇ, ਨਗਦੀ ਤੇ ਹੋਰ ਸਾਮਾਨ ਬਰਾਮਦ ਕਰਵਾਇਆ  ਅੱਜ ਜਦੋਂ ਪੁਲਿਸ ਦੇ ਹੱਥ ਇਹ ਮੇਨ ਸਰਗਰਨਾ ਚੜ੍ਹਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਸੇਵਾ ਰਾਮ ਨਾਂਅ ਦਾ ਵਿਅਕਤੀ ਹੈ ਜਿਹੜਾ 2017 ਦੌਰਾਨ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਦੀ ਚੋਣ ਵੀ ਲੜਿਆ ਸੀ

ਅੱਜ ਪੁਲਿਸ ਲਾਈਨਜ਼ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਵਿਵੇਕ ਸ਼ੀਲ ਸੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 16 ਅਕਤੂਬਰ 2020 ਨੂੰ ਭਵਾਨੀਗੜ੍ਹ ਵਿਖੇ ਕ੍ਰਿਸ਼ਨ ਕੋਹਲੀ ਨਾਮੀ ਵਿਅਕਤੀ ਦੇ ਘਰ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਜਿਸ ਵਿੱਚ ਕੁਝ ਵਿਅਕਤੀ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਆਪ ਨੂੰ ਇਨਕਮ ਟੈਕਸ ਦੇ ਅਧਿਕਾਰੀ ਦੱਸ ਰਹੇ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਨੇ ਪੁਲਿਸ ਦੀ ਵਰਦੀ ਵੀ ਪਾਈ ਹੋਈ ਸੀ ਇਨ੍ਹਾਂ ਸਾਰਿਆਂ ਨੇ ਪਰਿਵਾਰ ਨੂੰ ਗੱਲਾਂ ਵਿੱਚ ਫਸਾ ਕੇ  ਵੱਡੀ ਗਿਣਤੀ ਵਿੱਚ ਸੋਨਾ, ਚਾਂਦੀ ਦੇ ਗਹਿਣੇ ਨਕਦੀ ਲੁੱਟ ਕੇ ਫਰਾਰ ਹੋ ਗਏ ਸੀ

ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਦੌਰਾਨ ਪਤਾ ਲੱਗਣ ‘ਤੇ ਇਸ ਘਟਨਾ ਦੇ ਮੁੱਖ ਸਰਗਣਾ ਸੇਵਾ ਰਾਮ ਸਮੇਤ ਕਈ ਜਣਿਆਂ ਖਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਭਵਾਨੀਗੜ੍ਹ ਥਾਣੇ ਮਾਮਲਾ ਦਰਜ਼ ਕੀਤਾ ਸੀ ਇਸ ਤੋਂ ਬਾਅਦ ਇਨ੍ਹਾਂ ਦੀ ਭਾਲ ਵਿੱਚ ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੂੰ ਉਸ ਵੇਲੇ ਸਫ਼ਲਤਾ ਵੀ ਮਿਲ ਗਈ ਜਦੋਂ ਕਿ ਇਸ ਘਟਨਾ ਦੇ ਮੁੱਖ ਕਥਿਤ ਦੋਸ਼ੀ ਸੇਵਾ ਰਾਮ ਵਾਸੀ ਸੰਗਰੂਰ, ਮਨੋਜ ਕੁਮਾਰ, ਜਸਪਾਲ ਸਿੰਘ ਅਤੇ ਬਲਦੇਵ ਸਿੰਘ ਨਾਮਕ ਵਿਅਕਤੀਆਂ ਨੂੰ 272 ਗ੍ਰਾਮ ਸੋਨੇ ਦੇ ਗਹਿਣਿਆਂ, 6 ਕਿੱਲੋ ਚਾਂਦੀ, ਇੱਕ ਰਿਵਾਲਵਰ 32 ਬੋਰ, 22 ਰੌਂਦ ਸਮੇਤ ਗ੍ਰਿਫ਼ਤਾਰ ਕਰ ਲਿਆ

ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਪੰਜ ਹੋਰਾਂ ਨੂੰ ਵੀ ਨਾਮਜ਼ਦ ਕਰ ਲਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦਾਅਵਾ ਕੀਤਾ ਕਿ ਕਥਿਤ ਦੋਸ਼ੀ ਸੇਵਾ ਰਾਮ ਦਾ ਪਿਛੋਕੜ ਕਾਫ਼ੀ ਦਿਲਚਸਪ ਰਿਹਾ ਹੈ ਅਤੇ ਉਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਸ਼ੁਤਰਾਣਾ ਤੋਂ ਵਿਧਾਇਕੀ ਲਈ ਚੋਣ ਵੀ ਲੜੀ ਸੀ ਅਤੇ ਉਸ ਨੇ ਵਿਧਾਇਕ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ ਸ੍ਰੀ ਸੋਨੀ ਨੇ ਇਹ ਵੀ ਦੱਸਿਆ ਕਿ ਪੁਲਿਸ ਵਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਕਿ ਲੁੱਟ ਦੀ ਇਹ ਵਾਰਦਾਤ ਦਾ ਤਰੀਕਾ ਉਨ੍ਹਾਂ ਨੂੰ  ਬਾਲੀਵੁੱਡ ਦੀ ਫ਼ਿਲਮ ‘ਸਪੈਸ਼ਲ 26’ ਤੋਂ ਲਿਆ ਸੀ ਅਤੇ ਫਿਲਮ ਵੇਖਣ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.