ਡਰੱਗ ਮਾਮਲੇ ‘ਚ ਭਾਰਤੀ ਸਿੰਘ ਦੇ ਪਤੀ ਹਰਸ਼ ਵੀ ਗ੍ਰਿਫ਼ਤਾਰ

0
45
Harsh Drug case

ਭਾਰਤੀ ਸਿੰਘ ਨੂੰ ਅੱਜ ਪੇਸ਼ ਕੀਤਾ ਜਾਵੇਗਾ ਅਦਾਲਤ ‘ਚ

ਮੁੰਬਈ। ਐਨਸੀਬੀ ਨੇ ਕਾਮੇਡੀਅਨ ਭਾਰਤੀ ਸਿੰਘ ਤੋਂ ਬਾਅਦ ਉੁਨ੍ਹਾਂ ਦੇ ਪਤੀ ਹਰਸ਼ ਲਿੰਬਚੀਆ ਨੂੰ ਵੀ ਡਰੱਗ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। ਭਾਰਤੀ ਤੇ ਹਰਸ਼ ਦੇ ਘਰ ‘ਚ ਸ਼ਨਿੱਚਰਵਾਰ ਐਨਸੀਬੀ ਨੇ ਛਾਪੇਮਾਰੀ ਕੀਤੀ ਜਿਸ ਦੌਰਾਨ ਘਰੋਂ ਗਾਂਜਾ ਬਰਾਮਦ ਹੋਇਆ ਸੀ।

Harsh Drug case

ਜਿਸ ਤੋਂ ਬਾਅਦ ਭਾਰਤੀ ਤੋਂ ਐਨਸੀਬੀ ਨੇ ਲੰਮੀ ਪੁੱਛਗਿੱਛ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਐਨਸੀਬੀ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛਗਿੱਛ ‘ਚ ਹਰਸ਼ ਤੇ ਭਾਰਤੀ ਨੇ ਨਸ਼ਾ ਲੈਣ ਦੀ ਗੱਲ ਕਬੂਲੀ ਹੈ। ਅੱਜ ਭਾਰਤੀ ਸਿੰਘ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.