ਦਿੱਲੀ ’ਚ ਬਰਡ ਫਲੂ ਦੀ ਦਸਤਕ
ਨਵੀਂ ਦਿੱਲੀ। ਦਿੱਲੀ ’ਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਪਿਛਲੇ ਦਿਨੀਂ ਪਾਰਕਾਂ ’ਚ ਮ੍ਰਿਤਕ ਪਾਏ ਗਏ ਕਾਵਾਂ ਤੇ ਬੱਤਖਾਂ ਦੀ ਜਾਂਚ ’ਚ ਇਸ ਦੀ ਪੁਸ਼ਟੀ ਹੋਈ ਹੈ। ਦਿੱਲੀ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨੇ ਮਰੇ ਹੋਏ ਕਾਵਾਂ ਤੇ ਬੱਤਖਾਂ ਨੂੰ ਜਾਂਚ ਲਈ ਜਲੰਧਰ ਦੀ ਪ੍ਰਯੋਗਸ਼ਾਲਾ ’ਚ ਭੇਜਿਆ ਸੀ।
ਵਿਭਾਗ ਤੋਂ ਸੋਮਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਰੇ ਹੋਏ ਕਾਵਾਂ ਤੇ ਬੱਤਖਾਂ ਦੇ ਅੱਠ ਨਮੂਨਿਆਂ ਦੀ ਜਾਂਚ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਵਿਭਾਗ ਦੇ ਅਨੁਸਾਰ ਸੰਜੈ ਝੀਲ ਦੀ ਬੱਤਖ ਤੇ ਮਿਊਰ ਵਿਹਾਰ ਦੇ ਪਾਰਕ ਦੇ ਕਾਵਾਂ ’ਚ ਬਰਡ ਫਲੂ ਪਾਇਆ ਗਿਆ ਹੈ। ਦਿੱਲੀ ਸਰਕਾਰ ਨੇ ਰਾਜਧਾਨੀ ’ਚ ਬਰਡ ਫਲੂ ਦੀ ਸੰਭਾਵਨਾ ’ਚ ਪੂਰਵੀ ਦਿੱਲੀ ਸਥਿਤ ਮੁਰਗਾ ਮੰਡੀ ਨੂੰ 9 ਜਨਵਰੀ ਨੂੰ ਹੀ 10 ਦਿਨਾਂ ਲਈ ਬੰਦ ਕਰ ਦਿੱਤਾ ਸੀ ਤੇ ਜਿਉਂਦੇ ਪੰਛੀਆਂ ਦੇ ਰਾਜਧਾਨੀ ’ਚ ਲਿਆਉਣ ’ਤੇ ਪਾਬੰਦੀ ਲਾ ਦਿੱਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.