ਭਾਜਪਾ ਵਿਧਾਇਕ ਕੇ. ਜੀ. ਸ਼ੰਕਰ ਦਾ ਦੇਹਾਂਤ

0
50
BJP MLA Shankar

ਭਾਜਪਾ ਵਿਧਾਇਕ ਕੇ. ਜੀ. ਸ਼ੰਕਰ ਦਾ ਦੇਹਾਂਤ

ਪੁਡੂਚੇਰੀ। ਪੁਡੂਚੇਰੀ ਦੇ ਸੀਨੀਅਰ ਭਾਜਪਾ ਆਗੂ ਤੇ ਵਿਧਾਇਕ ਕੇ. ਜੀ. ਸ਼ੰਕਰ ਦਾ ਐਤਵਾਰ ਨੂੰ ਦਿਲ ਦੀ ਧੜਕਨ ਰੁਕ ਜਾਣ ਕਾਰਨ ਦੇਹਾਂਤ ਹੋ ਗਿਆ। ਉਹ 70 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਤੇ ਦੋ ਪੁੱਤਰ ਹਨ।

BJP MLA Shankar

ਸ੍ਰੀ ਸ਼ੰਕਰ ਨੂੰ ਸਵੇਰੇ ਛਾਤੀ ’ਚ ਦਰਦ ਹੋਣ ਦੀ ਸ਼ਿਕਾਇਤ ਹੋਈ ਤੇ ਕੁਝ ਦੇਰ ਬਾਅਦ ਉਨ੍ਹਾਂ ਅੰਤਿਮ ਸਾਹ ਲਿਆ। ਉਦਯੋਗ ਹਸਤੀ ਤੇ ਭਾਜਪਾ ਦੀ ਪੁਡੂਚੇਰੀ ਇਕਾਈ ਦੇ ਖਜ਼ਾਨਚੀ ਰਹੇ ਸ੍ਰੀ ਸ਼ੰਕਰ ਚਾਰ ਸਾਲ ਪਹਿਲਾਂ ਵਿਧਾਨ ਸਭਾ ਮੈਂਬਰ ਚੁਣੇ ਗਏ ਸਨ। ਮੁੱਖ ਮੰਤਰੀ ਵੀ. ਨਾਰਾਇਣਸਾਮੀ, ਵਿਧਾਨ ਸਭਾ ਸਪੀਕਰ ਵੀ. ਪੀ. ਸ਼ਿਵਾਕੋਲੁਨਤੁ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਵੀ ਸਾਮੀਨਾਥਨ ਤੇ ਹੋਰ ਆਗੂ ਮਰਹੂਮ ਆਗੂ ਦੇ ਦਘਰ ਪਹੁੰਚੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.