ਕਿਸਾਨ ਅੰਦੋਲਨ ਲਟਕਾਉਣ ਦੇ ਭਾਜਪਾ ਦੇ ਮਾਇਨੇ

0
38

ਕਿਸਾਨ ਅੰਦੋਲਨ ਲਟਕਾਉਣ ਦੇ ਭਾਜਪਾ ਦੇ ਮਾਇਨੇ

ਕਿਸਾਨ ਅੰਦੋਲਨ ਉਂਜ ਤਾਂ ਪਿਛਲੇ 56 ਦਿਨਾਂ ਤੋਂ ਚੱਲ ਰਿਹਾ ਹੈ, ਪਰ 24 ਨਵੰਬਰ ਤੋਂ ਇਸ ਅੰਦੋਲਨ ਨੇ ਹਰਿਆਣਾ ‘ਚ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ ਹਰਿਆਣਾ ‘ਚ ਭਾਜਪਾ-ਜੇਜੇਪੀ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਨੂੰ ਜੰਗੀ ਪੱਧਰ ‘ਤੇ ਕੰਮ ਕਰਕੇ ਬੰਦ ਕੀਤਾ ਸੀ ਕਿ ਕਿਸਾਨ ਕਿਸੇ ਵੀ ਹਾਲਤ ‘ਚ ਦਿੱਲੀ ਨਾ ਪਹੁੰਚ ਸਕਣ ਪਰ ਸਰਕਾਰਾਂ ਭੁੱਲ ਜਾਂਦੀਆਂ ਹਨ ਕਿ ਜਦੋਂ ਜਨ-ਅੰਦੋਲਨ ਉੱਠ ਖੜ੍ਹੇ ਹੁੰਦੇ ਹਨ ਉਦੋਂ ਵੱਡੇ-ਵੱਡੇ ਤਖ਼ਤ ਝੁਕ ਜਾਂਦੇ ਹਨ ਹਰਿਆਣਾ ‘ਚ ਵੀ ਅਜਿਹਾ ਹੀ ਹੋਇਆ, ਕੇਂਦਰ ਨੇ ਇਸ਼ਾਰਾ ਕੀਤਾ ਜਾਂ ਹਰਿਆਣਾ ਦੀ ਸਰਕਾਰ ਹਾਰੀ ਪਰ ਕਿਸਾਨ ਦਿੱਲੀ ਪਹੁੰਚ ਗਏ ਅਤੇ ਹਰਿਆਣਾ ਨੂੰ ਰਾਸ਼ਟਰੀ ਰਾਜਮਾਰਗ ਖੋਲ੍ਹਣੇ ਪਏ ਇਸ ਸਭ ਦੌਰਾਨ ਕਣਕ ਨਾਲ ਘੁਣ ਵੀ ਪਿਸ ਗਿਆ ਕੇਂਦਰ ਅਤੇ ਹਰਿਆਣਾ ‘ਚ ਭਾਜਪਾ ਦੀ ਤਾਂ ਜਿੱਥੇ ਜੰਮ ਕੇ ਆਲੋਚਨਾ ਹੋ ਰਹੀ ਹੈ,

ਉੱਥੇ ਹਰਿਆਣਾ ‘ਚ ਸਰਕਾਰ ਨੂੰ ਹਮਾਇਤ ਦੇ ਰਹੇ ਅਜ਼ਾਦ ਵਿਧਇਕਾਂ ਅਤੇ ਜਨਨਾਇਕ ਜਨਤਾ ਪਾਰਟੀ ਦੀ ਵੀ ਨੀਂਦ ਉੱਡ ਗਈ ਕਿਉਂਕਿ ਕਿਸਾਨ ਅੰਦੋਲਨ ਹੁਣ ਇਸ ਪੱਧਰ ਦਾ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ‘ਚ ਲੋਕ ਇਸ ਸਮਾਂ ਵੰਡ ਦੀ ਤਰ੍ਹਾਂ ਯਾਦ ਰੱਖਣਗੇ ਕਿ ਫਲਾਣੀ ਗੱਲ ਕਿਸਾਨ ਅੰਦੋਲਨ ਤੋਂ ਪਹਿਲਾਂ ਦੀ ਹੈ ਜਾਂ ਕਿਸਾਨ ਅੰਦੋਲਨ ਤੋਂ ਬਾਅਦ ਦੀ ਹੈ ਅਜਿਹੇ ‘ਚ ਜੇਜੇਪੀ ਨੂੰ ਪਤਾ ਲੱਗ ਗਿਆ ਹੈ ਕਿ ਹੁਣ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਸ ਦਾ ਸਰਕਾਰ ਤੋਂ ਬਾਹਰ ਨਿੱਕਲ ਜਾਣਾ ਬਿਤਹਰ ਹੋਵੇਗਾ ਓਧਰ ਭਾਜਪਾ ਦੀ ਆਕੜ ਸਮਝੀਏ ਜਾਂ ਆਤਮ-ਵਿਸ਼ਵਾਸ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਲੈ ਕੇ ਜ਼ਰਾ ਵੀ ਪਰੇਸ਼ਾਨ ਨਹੀਂ ਹੈ ਸਗੋਂ ਦਿੱਲੀ ‘ਚ ਪੱਤਰਕਾਰਾਂ ਰਾਹੀਂ ਕਿਸਾਨਾਂ ਤੱਕ ਸੰਦੇਸ਼ ਭੇਜਿਆ ਜਾ ਰਿਹਾ ਹੈ ਕਿ ਕਿਸਾਨ ਕੁਝ ਵੀ ਕਰ ਲੈਣ

ਭਾਜਪਾ ਬਿੱਲ ਵਾਪਸ ਨਹੀਂ ਲੈਣ ਵਾਲੀ ਤਾਂ ਕਿ ਕਿਸਾਨਾਂ ਦੇ ਤੇਵਰ ਥੋੜ੍ਹੇ ਨਰਮ ਹੋਣ ਅਤੇ ਉਹ ਗੱਲਬਾਤ ਦੀ ਮੇਜ਼ ‘ਤੇ ਬੈਠਣ ਕੇਂਦਰ ਸਰਕਾਰ ਜੇਕਰ ਕਿਸਾਨਾਂ ਨੂੰ ਸ਼ਾਂਤ ਕਰ ਲੈਂਦੀ ਹੈ ਉਹ ਵੀ ਬਿਨਾਂ ਬਿੱਲ ਵਾਪਸ ਲਏ ਉਦੋਂ ਇਸ ਨਾਲ ਪੰਜਾਬ -ਹਰਿਆਣਾ ਜਿੱਥੇ ਭਾਜਪਾ ਨੂੰ ਇਸ ਦਾ ਨੁਕਸਾਨ ਭੁਗਤਣਾ ਪਵੇਗਾ, ਉੱਥੇ ਉਸ ਤੋਂ ਕਿਤੇ ਜਿਆਦਾ ਨੁਕਸਾਨ ਹਰਿਆਣਾ ‘ਚ ਜਨਨਾਇਕ ਜਨਤਾ ਪਾਰਟੀ ਅਤੇ ਅਜ਼ਾਦ ਉਮੀਦਵਾਰਾਂ ਨੂੰ ਭੁਗਤਣਾ ਪਵੇਗਾ ਦਰਅਸਲ ਕਿਸਾਨ ਅੰਦੋਲਨ ਨੂੰ ਲਟਕਾ ਕੇ ਭਾਜਪਾ ਆਪਣਾ ਸਿਆਸੀ ਗੁਣਾ-ਭਾਗ ਵੀ ਕਰ ਰਹੀ ਹੈ, ਭਾਜਪਾ ਦਾ ਗੁਣਾ-ਭਾਗ ਇਹ ਹੈ ਕਿ ਉਹ ਪੰਜਾਬ ਅਤੇ ਹਰਿਆਣਾ ‘ਚ ਜਾਟਾਂ ਨੂੰ ਬਾਕੀ ਜਾਤੀਆਂ ਤੋਂ ਵੱਖ ਕਰ ਲੈਣਾ ਚਾਹੁੰਦੀ ਹੈ

ਜਿਸ ਨਾਲ ਕਿ ਬਾਕੀ ਬਿਰਾਦਰੀਆਂ ਦੇ ਵੋਟਾਂ ਦਾ ਧਰੁਵੀਕਰਨ ਹੋਵੇ ਅਤੇ ਉਸ ਨਾਲ ਭਾਜਪਾ ਦਾ ਆਧਾਰ ਵਧੇ ਪੰਜਾਬ ਅਤੇ ਹਰਿਆਣਾ ਦਾ ਕਿਸਾਨ ਵਰਗ ਜ਼ਿਆਦਾਤਰ ਜੱਟ ਅਤੇ ਜਾਟ ਭਾਈਚਾਰਾ ਹੈ, ਅਜਿਹੇ ‘ਚ ਭਾਜਪਾ ਲਈ ਕਿਸਾਨ ਹੁਣ ਸ਼ਾਹੀਨ ਬਾਗ ਤੋਂ ਜਿਆਦਾ ਅਹਿਸੀਅਤ ਨਹੀਂ ਰੱਖਦੇ ਕਿਉਂÎਕਿ ਭਾਜਪਾ ਕਿਤੇ ਨਾ ਕਿਤੇ ਇਹ ਮੰਨ ਚੁੱਕੀ ਹੈ ਕਿ ਉਸ ਨੂੰ ਜਾਟਾਂ ਦੀਆਂ ਵੋਟਾਂ ਦੀ ਜ਼ਰੂਰਤ ਨਹੀਂ ਠੀਕ ਜਿੱਥੇ ਭਾਜਪਾ ਦਾ ਸ਼ਹਿਰਾਂ ‘ਚ ਆਧਾਰ ਹੈ ਅਤੇ ਬੀਸੀ ਵਰਗ ‘ਚ ਉਸ ਦਾ ਆਧਾਰ ਵਧਦਾ ਹੈ ਤਾਂ ਉਸ ਦਾ ਮਕਸਦ  ਪੂਰਾ ਹੋ ਜਾਂਦਾ ਹੈ  ਅਜਿਹੇ ‘ਚ ਭਾਜਪਾ ਦੇ ਨਾਲ ਰਹਿਣ ‘ਤੇ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਹਰਿਆਣਾ ‘ਚ ਜਾਟ ਜਾਂ ਖੇਤੀ ਕਿਸਾਨੀ ਦੀ ਰਾਜਨੀਤੀ ਕਰਨ ਵਾਲੇ ਲੋਕ ਅਗਲੀਆਂ ਚੋਣਾਂ ‘ਚ ਅਸਲੀ ਸ਼ਿਕਾਰ ਹੋਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.