ਘਰੇ ਬਣਾਓ, ਸਭ ਨੂੰ ਖੁਆਓ | ਕੇਸਰ ਪੇਠਾ

0
26

ਘਰੇ ਬਣਾਓ, ਸਭ ਨੂੰ ਖੁਆਓ | ਕੇਸਰ ਪੇਠਾ

ਸਮੱਗਰੀ:

ਸੁੱਕਾ ਦੁੱਧ ਪਾਊਡਰ ਅੱਧਾ ਕੱਪ, ਕ੍ਰੀਮ ਅੱਧਾ ਕੱਪ, ਖੰਡ 4 ਚਮਚ, ਵੱਡੀ ਇਲਾਇਚੀ 2, ਦੁੱਧ ਇੱਕ ਚਮਚ, ਪਿਸਤਾ  ਅੱਧਾ ਚਮਚ, ਕੇਸਰ ਥੋੜ੍ਹਾ ਜਿਹਾ।

ਤਰੀਕਾ:

ਦੁੱਧ ‘ਚ ਕੇਸਰ ਪਾ ਕੇ ਰੱਖੋ ਕੜਾਹੀ ਨੂੰ ਥੋੜ੍ਹਾ ਗਰਮ ਕਰੋ ਅਤੇ ਉਸ ਵਿਚ ਕ੍ਰੀਮ ਅਤੇ ਸੁੱਕੇ ਦੁੱਧ ਦਾ ਪਾਊਡਰ ਪਾਓ ਚੰਗੀ ਤਰ੍ਹਾਂ ਮਿਲਾਓ ਥੋੜ੍ਹੀ ਦੇਰ ਲਈ ਪਕਾਓ ਜਦੋਂ ਤੱਕ ਉਹ ਗਾੜ੍ਹਾ ਨਰਮ ਨਾ ਹੋ ਜਾਵੇ ਫਿਰ ਉਸਨੂੰ ਮੱਧਮ ਅੱਗ ‘ਤੇ ਪਕਾਓ ਤੇ ਉਦੋਂ ਤੱਕ ਪਕਾਉਂਦੇ ਰਹੋ ਜਦੋਂ ਤੱਕ ਕਿ ਉਹ ਨਰਮ ਆਟੇ ਦਾ ਪੇੜਾ ਨਾ ਬਣ ਜਾਵੇ। ਇਸ ‘ਚ ਕੇਸਰ ਦਾ ਘੋਲ ਅਤੇ ਇਲਾਇਚੀ ਪਾਊਡਰ ਪਾਓ ਅਤੇ 2-3 ਮਿੰਟ ਤੱਕ ਮਿਲਾਉਂਦੇ ਰਹੋ ਫਿਰ ਉਸਨੂੰ ਉਤਾਰ ਲਓ ਅਤੇ ਹੱਥ ਨਾਲ ਗੁੰਨ੍ਹਦੇ ਰਹੇ ਜਦੋਂ ਤੱਕ ਉਹ ਨਰਮ ਨਾ ਹੋ ਜਾਵੇ ਜਦੋਂ ਖੋਆ ਠੰਢਾ ਹੋ ਜਾਵੇ ਉਦੋਂ ਉਸ ‘ਚ ਖੰਡ ਮਿਲਾਓ ਮਿਲਾਉਣ ਤੋਂ ਬਾਅਦ ਉਸਦੇ ਪੇੜੇ ਬਣਾਓ ਤੇ ਪਿਸਤੇ ਨਾਲ ਸਜਾ ਕੇ ਸਰਵ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.