ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਮੁਲਾਜ਼ਮ ਮਸਲੇ ਕੀਤੇ ਅਣਗੌਲੇ

0
225

ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਤੀਜੇ ਦਿਨ ਵੀ ਸਮੂਹਿਕ ਭੁੱਖ ਹੜਤਾਲ ਜਾਰੀ

ਲੁਧਿਆਣਾ,(ਵਨਰਿੰਦਰ ਸਿੰਘ ਮਣਕੂ)। ਅੱਜ ਇਥੇ ਡੀ ਸੀ ਕੰਪਲੈਕਸ ਅੱਗੇ ਕੈਪਟਨ ਸਰਕਾਰ ਦੀਆਂ ਵਾਹਦਾ ਖਿਲਾਫੀਆਂ ਅਤੇ ਧੱਕੇਸ਼ਾਹੀਆਂ ਵਿਰੁੱਧ ਪੰਜਾਬ-ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸਾਥੀ ਚਰਨ ਸਿੰਘ ਸਰਾਭਾ ਗੁਰਮੇਲ ਸਿੰਘ ਮੈਲਡੇ ਮਨਜੀਤ ਸਿੰਘ ਗਿੱਲ ਸੁਰਿੰਦਰ ਸਿੰਘ ਬੈਂਸ ਮਨਜੀਤ ਸਿੰਘ ਮਨਸੂਰਾ ਰਣਜੀਤ ਸਿੰਘ ਮੁਲਾਂਪੁਰ ਪਰਮਜੀਤ ਸਿੰਘ ਜ਼ੋਰਾਂ ਸਿੰਘ ਮਨਸੂਰਾ ਅਮਰਜੀਤ ਸਿੰਘ ਚੌਪੜਾ ਦਲੀਪ ਸਿੰਘ ਦੀਪਲ ਵਿਨੋਦ ਕੁਮਾਰ ਲਾਲ ਚੰਦ ਅਵਤਾਰ ਸਿੰਘ ਗਗੜਾ ਕੇਵਲ ਸਿੰਘ ਬਨਵੈਤ ਦਲਵੀਰ ਸਿੰਘ ਸੁਰਮੁੱਖ ਸਿੰਘ ਪਵਨ ਕੁਮਾਰ ਲੇਖ ਰਾਜ ਦੀ ਅਗਵਾਈ ’ਚ ਸਮੂਹਿਕ ਭੁੱਖ ਹੜਤਾਲ ਜਾਰੀ ਰਹੀ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ /ਪੈਨਸ਼ਨਰ ਆਗੂਆਂ ਨੇ ਕਿਹਾ ਤਿੰਨ ਦਿਨਾਂ ਦੇ ਸੈਸ਼ਨ ਦੌਰਾਨ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਤੱਕ ਨਹੀਂ ਦਿੱਤਾ।

6ਵਾਂ ਪੇਅ ਕਮਿਸ਼ਨ,ਡੀਏ ਦਾ ਬਕਾਇਆ,1-1-15 ਤੋਂ ਭਰਤੀ ਮੁਲਾਜਮਾਂ ਨੂੰ ਪਰਖ ਕਾਲ ਦੌਰਾਨ ਮੁਢਲੀ ਤਨਖਾਹ ਦੇਣਾ,ਕੱਚੇ ਮੁਲਾਜ਼ਮ ਪੱਕੇ ਕਰਨ ਜਿਹੇ ਮੁਲਾਜ਼ਮ ਮਸਲੇ ਭਾਵੇਂ ਅਕਾਲੀ,ਬੀਜੇਪੀ ਗਠਜੋੜ ਦੀ ਸਰਕਾਰ ਮੌਕੇ ਤੋਂ ਹੀ ਲਟਕ ਅਵਸਥਾ ਵਿੱਚ ਹਨ,ਪਰ ਕਾਂਗਰਸ ਸਰਕਾਰ ਜੋ 2017 ਵਿੱਚ ਮੁਲਾਜ਼ਮਾਂ ਨਾਲ ਵਾਹਦੇ ਕਰਕੇ ਰਾਜਸਤਾ ਵਿੱਚ ਆਈ ਸੀ ਨੇ ਵੀ ਕੋਈ ਵਾਹਦਾ ਪੂਰਾ ਨਹੀਂ ਕੀਤਾ, ਹੁਣ ਭਾਵੇਂ ਵਿਰੋਧੀ ਧਿਰ ਦੇ (ਅਕਾਲੀ ਵਿਧਾਇਕਾਂ ) ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਤੀ ਹਾਅ ਦਾ ਨਾਅਰਾ ਮਾਰਿਆ ਹੈ,ਪਰ ਕੈਪਟਨ ਸਰਕਾਰ ਵੱਲੋਂ ਭਖਦਾ ਮਸਲਾ ਨਾ ਦੱਸਕੇ ਮੁਲਾਜ਼ਮ ਮਸਲਿਆਂ ਨੂੰ ਅਣਗੌਲਿਆਂ ਕਰ ਦਿੱਤਾ,ਜਿਸ ਦੀ ਸਖਤ ਨਿੰਦਾ ਕੀਤੀ ਜਾਂਦੀ ਹੈ। ਆਗੂਆਂ ਕਿਹਾ ਕਿ ਬੀਤੇ ਚਾਰ ਸਾਲਾਂ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ-ਠੇਕਾ ਕਰਮਚਾਰੀਆਂ ਨਾਲ ਕੀਤਾ।

ਇੱਕ ਵੀ ਵਾਹਦਾ ਪੂਰਾ ਨਹੀਂ ਕੀਤਾ। ਅੰਬਰ ਸੂਹਦੀ ਮਹਿੰਗਾਈ,ਨਿੱਤ ਵਰਤੋਂ ਚ ਆਉਂਦੇ ਗੈਸ ਸਲੰਡਰ,ਪਟਰੌਲ,ਡੀਜਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨਾਲ ਆਮ ਲੋਕਾਂ ਤੇ ਛੋਟੇ ਮੁਲਾਜ਼ਮਾਂ-ਪੈਨਸ਼ਨਰਾਂ ਦਾ ਜੀਵਨ ਨਿਰਭਾਹ ਮੁਸਕਲ ਹੋ ਰਿਹਾ ਹੈ, ਪਰ ਵਿਧਾਇਕਾਂ /ਮੰਤਰੀਆਂ ਨੂੰ ਵਧ ਰਹੀ ਮਹਿੰਗਾਈ ਦੀ ਕੋਈ ਚਿੰਤਾ ਨਹੀਂ ਹੈ। ਕਿਉਂਕਿ ਡੀਜਲ ਅਤੇ ਪਟਰੌਲ ਦੇ ਵਧ ਰਹੇ ਰੇਟਾਂ ਚੋਂ ਜਿਆਦਾ ਹਿੱਸਾ ਪੰਜਾਬ ਸਰਕਾਰ ਨੂੰ ਮਿਲਣਾ ਹੈ,ਜਿਸ ਨਾਲ ਇਹਨਾਂ ਦੀਆਂ ਸੁੱਖ ਸਹੂਲਤਾਂ ਸੁਰੱਖਿਅਤ ਹਨ,ਵਧ ਰਹੀਆਂ ਕੀਮਤਾਂ ਬਾਰੇ ਕੈਪਟਨ ਸਰਕਾਰ ਦੀ ਮੂਕ ਦਰਸ਼ਕੀ,ਮੋਦੀ ਸਰਕਾਰ ਨਾਲ ਮਿਲੀ ਭੁਗਤ ਸਪੱਸਟ ਕਰ ਰਹੀ ਹੈ,

ਮੁਲਾਜਮ ਮੰਗਾਂ ਜਿਵੇਂ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ,6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ,ਡੀਏ ਦੀਆਂ ਡੀਊ ਕਿਸਤਾਂ ਅਤੇ ਬਕਾਇਆ ਦੇਣਾ,ਜਬਰੀ ਲਾਗੂ ਕੇਂਦਰੀ ਤਨਖਾਹ ਸਕੇਲ ਰੱਦ ਕਰਨਾ,ਪੁਰਾਣੀ ਪੈਨਸ਼ਨ ਸਕੀਮ ਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ,200/ਰੁਪਏ ਜੰਜੀਆ ਟੈਕਸ ਵਸੂਲੀ ਬੰਦ ਕਰਨਾ ਅਤੇ ਵਿਭਾਗਾਂ ਚੋਂ ਰੈਗੂਲਰ ਅਸਾਮੀਆਂ ਖਤਮ ਦੀ ਵਜਾਏ ਭਰਤੀ ਕਰਨਾ,ਠੇਕਾ ਪ੍ਰਣਾਲੀ ਖਤਮ ਕਰਨ ਸਮੇਤ ਮੰਗਾਂ ਸਾਮਲ ਹਨ,ਪਰ ਕਦੇ ਕੋਰੋਨਾ ਸੰਕਟ, ਕਦੇ ਆਰਥਿਕ ਸੰਕਟ ਬਹਾਨੇ ਮੁਲਾਜ਼ਮ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ,

ਦੂਸਰੇ ਪਾਸੇ ਅਪਣੇ ਵਿਧਾਇਕਾਂ,ਸਲਾਹਕਾਰਾਂ ਦੀਆਂ ਸੁੱਖ ਸਹੂਲਤਾਂ,ਤਨਖਾਹਾਂ,ਭੱਤੇ ਅਤੇ 7-7 ਪੈਨਸ਼ਨਰਾਂ ਦੇਣਾ,ਬੇ-ਰੋਕ ਜਾਰੀ ਹਨ,ਹੁਣ ਲਗਾਤਾਰ ਘਰੇਲੂ ਵਰਤੋਂ ਚ ਆਓਂਦੇ ਰਸੋਈ ਗੈਸ ਸਲੰਡਰ ਅਤੇ ਪਟਰੌਲ,ਡੀਜਲ ਜੋ ਹਰ ਵਿਅਕਤੀ ਲਈ ਮੁਢਲੀ ਜਰੂਰਤ ਬਣ ਗਿਆ ਹੈ ਦੀਆਂ ਕੀਮਤਾਂ ਅੰਬਰ ਸੋਹ ਰਹੀਆਂ ਹਨ ,ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਡੀਊ ਮਹਿੰਗਾਈ ਭੱਤਾ ਅਤੇ ਬਕਾਇਆ ਵੀ ਦੇਣ ਤੋਂ ਵੀ ਪਾਸਾ ਵੱਟ ਗਈ ਹੈ,ਮੁਲਾਜਮਾਂ -ਪੈਨਸ਼ਨਰਾਂ ਅਤੇ ਠੇਕਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਬਿਲਕੁੱਲ ਹੀ ਵਿਸਾਰ ਦਿੱਤਾ ਹੈ,

ਜਿਸ ਕਾਰਨ ਕੈਪਟਨ ਸਰਕਾਰ ਵਿਰੁੱਧ ਗੁੱਸੇ ਦੀ ਲਹਿਰ ਵਧ ਰਹੀ ਹੈ,ਮੁਲਾਜਮ ਆਗੂਆਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ,ਠੇਕਾ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕੀਤਾ ਤਾਂ ਰਾਜਧਾਨੀ ਸਮੇਤ ਪੰਜਾਬ ਰਾਜ ਵਿੱਚ 08 ਮਾਰਚ ਨੂੰ ਪੰਜਾਬ ਸਰਕਾਰ ਦੇ ਪੂਤਲੇ ਅਤੇ ਮਾੜੇ ਬਜਟ ਦੀਆਂ ਕਾਪੀਆਂ ਨੂੰ ਫੂਕਿਆ ਜਾਵੇਗਾ ਅਤੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ। ਜਿਸ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਆਉਣ ਵਾਲੇ ਸਮੇਂ ਦੌਰਾਨ ਅਵੱਸ ਭੁਗਤਣਾ ਪਵੇਗਾ। ਇਸ ਮੌਕੇ ਸਾਥੀ ਰਜੇਸ਼ ਕੁਮਾਰ ਜਗਦੇਵ ਸਿੰਘ ਧਾਂਦਰਾ ਰਾਜ ਸਿੰਘ ਪਰਮਜੀਤ ਸਿੰਘ ਸਵਰਨਜੀਤ ਸਿੰਘ ਰੋਡਵੇਜ਼ ਆਗੂ ਜੀਤ ਸਿੰਘ ਮੋਹਨ ਸਿੰਘ ਸ਼ੇਰ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.