ਜ਼ੀਰਾ ਵਿੱਚ ਲੜਕੀ ਨੂੰ ਛੇੜਛਾੜ ਮਾਮਲੇ ਵਿੱਚ ਚੱਲੀ ਗੋਲੀ

0
130
Fleeing, Groom, Shot

ਇੱਕ ਦੇ ਪੈਰ ਵਿੱਚ ਲੱਗੀ ਗੋਲੀ ਜ਼ੇਰੇ ਇਲਾਜ

ਜੀਰਾ 13 ਫਰਵਰੀ( ਸ਼ੁਭਮ ਖੁਰਾਣਾ ) ਆਏ ਦਿਨ ਕੋਈ ਨਾ ਕੋਈ ਗੁੰਡਾਗਰਦੀ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ ਜਿਸ ਵਿਚ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਛੋਟੀ ਜਿਹੀ ਗੱਲ ਤੇ ਪਸਤੌਲ ਤਾਣ ਦਿੰਦੇ ਹਨ ਇਸੇ ਤਰ੍ਹਾਂ ਦਾ ਮਾਮਲਾ ਇਕ ਜ਼ੀਰਾ ਦੇ ਗਊਸ਼ਾਲਾ ਰੋਡ ਕੱਪੜੇ ਪ੍ਰੈੱਸ ਕਰਨ ਵਾਲੀ ਦੁਕਾਨ ’ਤੇ ਵੇਖਣ ਨੂੰ ਮਿਲਿਆ ਜਿਸ ’ਤੇ ਘਾਇਲ ਵਿਅਕਤੀ ਧਰਮਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਗਊਸ਼ਾਲਾ ਰੋਡ ਬਸਤੀ ਮਾਛੀਆਂ ਦਾ ਰਹਿਣ ਵਾਲਾ ਹੈ ਤੇ ਮਿਹਨਤ ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ

ਉਸ ਨੇ ਦੱਸਿਆ ਕਿ ਉਹ ਸ਼ਾਮ ਚਾਰ ਪੰਜ ਵਜੇ ਦੇ ਕਰੀਬ ਆਪਣੇ ਤਾਏ ਦੇ ਲੜਕੇ ਅੰਗਰੇਜ਼ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਸਤੀ ਜ਼ੀਰਾ ਦੀ ਕੱਪੜੇ ਪ੍ਰੈੱਸ ਕਰਨ ਵਾਲੀ ਦੁਕਾਨ ’ਤੇ ਖੜ੍ਹਾ ਸੀ ਤੇ ਦੋ ਮੋਟਰਸਾਈਕਲਾਂ ’ਤੇ ਪੰਜ ਲੜਕਿਆਂ ਵੱਲੋਂ ਆ ਕੇ ਉਨ੍ਹਾਂ ਨਾਲ ਤੂੰ ਤੜਾਕ ਸ਼ੁਰੂ ਕਰ ਦਿੱਤੀ ਜਿਸ ਤੇ ਉਨ੍ਹਾਂ ਵੱਲੋਂ ਜਦ ਆਪਣੀ ਦੁਕਾਨ ਦਾ ਸ਼ਟਰ ਬੰਦ ਕੀਤਾ ਤਾਂ ਉਨ੍ਹਾਂ ਆਏ ਲੜਕਿਆਂ ਵੱਲੋਂ ਪਿਸਤੌਲ ਨਾਲ ਫਾਇਰ ਕੀਤਾ ਗਿਆ ਜੋ ਦੁਕਾਨ ਦੇ ਸ਼ਟਰ ਵਿੱਚ ਵੱਜਦਾ ਹੋਇਆ ਉਸ ਦੇ ਪੈਰ ਤੇ ਜਾ ਲੱਗਾ।

ਉਸ ਤੋਂ ਬਾਅਦ ਉਨ੍ਹਾਂ ਵੱਲੋਂ ਸ਼ੋਰ ਮਚਾਉਣ ਤੇ ਉਹ ਲੜਕੇ ਉਥੋਂ ਭੱਜ ਗਏ ਤੇ ਉਸ ਨੂੰ ਉਸਦੇ ਤਾਏ ਦੇ ਲੜਕੇ ਅੰਗਰੇਜ਼ ਸਿੰਘ ਨੇ ਸਿਵਲ ਹਸਪਤਾਲ ਜ਼ੀਰਾ ਵਿੱਚ ਦਾਖ਼ਲ ਕਰਵਾਇਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਦੀ ਜਾਣਕਾਰੀ ਜਦ ਥਾਣਾ ਸਿਟੀ ਦੇ ਇਨਵੈਸਟੀਗੇਸ਼ਨ ਅਫਸਰ ਅੰਗਰੇਜ ਸਿੰਘ ਤੋਂ ਲਈ ਤਾਂ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਗਈ ਹੈ ਤੇ ਭਾਲ ਜਾਰੀ ਹੈ ਜਿਨ੍ਹਾਂ ਨੂੰ ਜਲਦ ਹੀ ਸਲਾਖਾਂ ਪਿੱਛੇ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.