ਘਰੇਲੂ ਔਰਤਾਂ ਦੇ ਖੁਦਕੁਸ਼ੀਆਂ ਦੇ ਮਾਮਲੇ ਚਿੰਤਾਜਨਕ

0
4

ਘਰੇਲੂ ਔਰਤਾਂ ਦੇ ਖੁਦਕੁਸ਼ੀਆਂ ਦੇ ਮਾਮਲੇ ਚਿੰਤਾਜਨਕ

ਹਾਲ ਹੀ ’ਚ ਐਨਸੀਆਰਬੀ ਦੇ ਅੰਕੜਿਆਂ ’ਚ ਸਾਹਮਣੇ ਆਇਆ ਹੈ ਕਿ ਦੇਸ਼ ’ਚ ਸਾਲ 2019 ’ਚ 1,39,123 ਜਣਿਆਂ ਨੇ ਜੀਵਨ ’ਚ ਹਾਰ ਮੰਨ ਲਈ ਇਹ ਨਾ ਸਿਰਫ਼ ਚਿੰਤਨ ਸਗੋਂ ਚਿੰਤਾ ਦਾ ਵਿਸ਼ਾ ਹੈ ਕਿ ਖੁਦਕੁਸ਼ੀਆਂ ਦੇ ਇਨ੍ਹਾਂ ਮਾਮਲਿਆਂ ’ਚ ਸਭ ਤੋਂ ਜ਼ਿਆਦਾ ਖੁਦਕੁਸ਼ੀ ਕਰਨ ਵਾਲਿਆਂ ’ਚ ਦਿਹਾੜੀਦਾਰ ਮਜ਼ਦੂਰਾਂ ਤੋਂ ਬਾਅਦ ਘਰੇਲੂ ਔਰਤਾਂ ਦੇ ਅੰਕੜੇ ਆਉਂਦੇ ਹਲ ਇਹ ਅੰਕੜੇ ਦੱਸਦੇ ਹਨ ਕਿ ਦੇਸ਼ ’ਚ 23.4 ਫੀਸਦੀ ਮਜ਼ਦੂਰ ਅਤੇ 15.4 ਫੀਸਦੀ ਘਰੇਲੂ ਔਰਤਾਂ ਨੇ ਖੁਦਕੁਸ਼ੀ ਕੀਤੀ ਹੈ ਅਜਿਹੇ ’ਚ ਹਰ ਰੋਜ਼ ਕਮਾਉਣ-ਖਾਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਦੇ ਜੀਵਨ ਨਾਲ ਜੁੜੇ ਤਣਾਅਪੂਰਨ, ਘਾਟਗ੍ਰਸਤ ਅਤੇ ਸੰਘਰਸ਼ਸੀਲ ਹਾਲਾਤ ਤਾਂ ਸਮਝ ਆਉਂਦੇ ਹਨ, ਪਰ ਲੱਗਦਾ ਹੈ ਕਿ ਘਰ ਦੀ ਚਾਰਦੀਵਾਰੀ ਦੇ ਅੰਦਰ ਘਰੇਲੂ ਔਰਤਾਂ ਦੇ ਜੀਵਨ ਨਾਲ ਜੁੜੀਆਂ ਸਥਿਤੀਆਂ ਨੂੰ ਸਮਝਣ ’ਚ ਕਿਤੇ ਭੁੱਲ ਹੋ ਰਹੀ ਹੈ

ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਮਨ-ਜੀਵਨ ਦੀਆਂ ਸਥਿਤੀਆਂ ਸਿਰਫ਼ ਅੰਕੜਿਆਂ ਤੱਕ ਸਮੇਟ ਦਿੱਤੀ ਜਾਣ ਵਾਲੀ ਗੱਲ ਨਹੀਂ ਹੈ ਇਸ ਦੇ ਪਿੱਛੇ ਅਣਗਿਣਤ ਸਵਾਲ ਛੁਪੇ ਹਨ ਆਪਣੇ ਹੀ ਵਿਹੜੇ ’ਚ ਟੈਨਸ਼ਨ ਉਨ੍ਹਾਂ ਦੇ ਹਿੱਸੇ ਕਿਉਂ ਆ ਰਹੀ ਹੈ? ਆਪਣਿਆਂ ਵਿਚਕਾਰ ਉਨ੍ਹਾਂ ਨੂੰ ਇਕੱਲਾਪਣ ਅਤੇ ਤਣਾਅ ਕਿਉਂ ਘੇਰ ਲੈਂਦਾ ਹੈ? ਉਨ੍ਹਾਂ ਦੀ ਕਿਰਤੀ ਭੂਮਿਕਾ ਦੀ ਅਣਦੇਖੀ ਆਖ਼ਰ ਕਦੋਂ ਤੱਕ ਹੁੰਦੀ ਰਹੇਗੀ? ਸਾਰਿਆਂ ਨੂੰ ਸੰਭਾਲ ਲੈਣ ਵਾਲੀਆਂ ਘਰੇਲੂ ਔਰਤਾਂ ਦੇ ਹਿੱਸੇ ਅਣਦੇਖੀ ਭਰਿਆ ਵਿਹਾਰ ਹੀ ਕਿਉਂ ਆਉਂਦਾ ਹੈ?

ਉਨ੍ਹਾਂ ਦੀ ਸਿਹਤ ਦੀ ਸੰਭਾਲ ਅੱਜ ਵੀ ਦੂਜੇ ਦਰਜੇ ’ਤੇ ਕਿਉਂ ਹੈ? ਸਵਾਲ ਲਾਜ਼ਮੀ ਵੀ ਹਨ, ਕਿਉਂਕਿ ਜੀਵਨ ਤੋਂ ਮੂੰਹ ਮੋੜ ਲੈਣ ਦੇ ਪਿੱਛੇ ਅਜਿਹੇ ਹੀ ਸਮਾਜਿਕ, ਮਨੋਵਿਗਿਆਨਕ ਅਤੇ ਵਿਹਾਰਿਕ ਕਾਰਨਾਂ ਦੀ ਇੱਕ ਲੰਮੀ ਫ਼ੇਹਰਿਸਤ ਹੁੰਦੀ ਹੈ ਹਾਲਾਂਕਿ ਇਹ ਵੀ ਸੱਚ ਹੈ ਕਿ ਅਜਿਹੇ ਸਵਾਲਾਂ ਤੋਂ ਸਾਡਾ ਪਰਿਵਾਰਕ ਢਾਂਚਾ ਅਤੇ ਮਾਹੌਲ ਵਾਕਿਫ਼ ਹੈ ਪਰ ਇਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਘੱਟ ਹੀ ਕੀਤੀ ਜਾਂਦੀ ਹੈ ਜਾਂ ਇੰਜ ਕਹੀਏ ਕਿ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ ਨਤੀਜੇ ਵਜੋਂ ਸਹਿਜ਼ ਅਤੇ ਸੁਵਿਧਾਪੂਰਨ ਜਿਹੇ ਦਿਸਣ ਵਾਲੇ ਜੀਵਨ ’ਚ ਚੁੱਪ-ਚਾਪ ਬਹੁਤ ਕੁਝ ਬੀਤ ਜਾਂਦਾ ਹੈ ਜਿਸ ਦਾ ਨਤੀਜਾ ਅਜਿਹੇ ਅੰਕੜਿਆਂ ਦੇ ਰੂਪ ’ਚ ਦਿਸਦਾ ਹੈ

ਘਰ -ਪਰਿਵਾਰ ਨੂੰ ਸੰਭਾਲ ਰਹੀਆਂ ਔਰਤਾਂ ਅਕਸਰ ਭਾਵਨਾਤਮਕ ਮੋਰਚੇ ’ਤੇ ਖੁਦ ਨੂੰ ਇਕੱਲਾ ਹੀ ਪਾਉਂਦੀਆਂ ਹਨ ਸਹਿਜ਼ ਜਿਹੀਆਂ ਲੱਗਣ ਵਾਲੀਆਂ ਕਈ ਤਕਲੀਫ਼ਾਂ ਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਆਪਣਿਆਂ ਤੱਕ ਨਾਲ ਸਾਂਝਾ ਨਹੀਂ ਕਰ ਸਕਦੀਆਂ ਏਨਾ ਹੀ ਨਹੀਂ ਪੁਰਸ਼ਾਂ ਦੀ ਤੁਲਨਾ ’ਚ ਔਰਤਾਂ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਪ੍ਰੇਸ਼ਾਨੀਆਂ ਵੀ ਜੁੜੀਆਂ ਹੁੰਦੀਆਂ ਹਨ ਦੇਖਣ ’ਚ ਆ ਰਿਹਾ ਹੈ ਕਿ ਮਮਤਾ ਦੇ ਸੁਖਦ ਅਹਿਸਾਸ ਦੇ ਨਾਲ ਜਣੇਪੇ ਉਪਰਾਂਤ ਟੈਨਸ਼ਨ ਵਰਗੀਆਂ ਸਿਹਤ ਸਮੱਸਿਆਵਾਂ ਵੀ ਜੁੜ ਗਈਆਂ ਹਨ ਅਜਿਹੀਆਂ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਉਨ੍ਹਾਂ ਨੂੰ ਨਿਰਾਸ਼ਾ ਦੀ ਘੁੰਮਣਘੇਰੀ ’ਚ ਫਸਾ ਦਿੰਦੀਆਂ ਹਨ ਦੁਖਦਾਈ ਤਾਂ ਇਹ ਹੈ ਕਿ ਸਾਡੇ ਘਰਾਂ ’ਚ ਉਨ੍ਹਾਂ ਦੇ ਇਨ੍ਹਾਂ ਹਾਲਾਤਾਂ ਨੂੰ ਸਮਝਣ ਅਤੇ ਸੁਲਝਾਉਣ ਸਬੰਧੀ ਕੋਈ ਖਾਸ ਕੋਸ਼ਿਸ਼ ਵੀ ਨਹੀਂ ਕੀਤੀ ਜਾਂਦੀ

ਕੁਝ ਸਮਾਂ ਪਹਿਲਾਂ ਦ ਲਾਂਸੇਟ, ਪਬਲਿਕ ਹੈਲਥ ਪੱਤ੍ਰਿਕਾ ਵਿਚ ਛਪੀ ਇੱਕ ਰਿਸਰਚ ਮੁਤਾਬਿਕ ਪੂਰੀ ਦੁਨੀਆ ’ਚ ਖੁਦਕੁਸ਼ੀ ਕਰਨ ਵਾਲੀਆਂ 1000 ਔਰਤਾਂ ’ਚੋਂ 366 ਭਾਰਤੀ ਹੁੰਦੀਆਂ ਹਨ ਸਾਡੇ ਦੇਸ਼ ’ਚ ਖੁਦਕੁਸ਼ੀ ਕਰਨ ਵਾਲੀਆਂ 71.2 ਫੀਸਦੀ ਔਰਤਾਂ ਦੀ ਉਮਰ 15 ਤੋਂ 39 ਸਾਲ ਹੈ ਜਿਕਰਯੋਗ ਹੈ ਕਿ ਇਸ ਉਮਰ ਵਰਗ ਵਿਚ ਜਿਆਦਾਤਰ ਔਰਤਾਂ ਵਿਆਹੁਤਾ ਜੀਵਨ ਜੀ ਰਹੀਆਂ ਹੁੰਦੀਆਂ ਹਨ ਇਨ੍ਹਾਂ ’ਚੋਂ ਜੋ ਔਰਤਾਂ ਕੰਮਕਾਜੀ ਨਹੀਂ ਹੁੰਦੀਆਂ ਉਹ ਬਤੌਰ ਘਰੇਲੂ ਔਰਤ ਆਪਣੀਆਂ ਜਿੰਮੇਵਾਰੀਆਂ ਸੰਭਾਲਣ ’ਚ ਰੁੱਝ ਜਾਂਦੀਆਂ ਹਨ ਅਜਿਹੇ ’ਚ ਰਿਸ਼ਤੇਦਾਰਾਂ ਦੀਆਂ ਉਮੀਦਾਂ, ਬੱਚਿਆਂ ਦੀ ਸੰਭਾਲ ਅਤੇ ਬਜ਼ੁਰਗਾਂ ਦੀਆਂ ਜਿੰਮੇਵਾਰੀਆਂ, ਉਨ੍ਹਾਂ ਦੇ ਹੀ ਹਿੱਸੇ ਆਉਂਦੀਆਂ ਹਨ ਉਲਝਣ ਅਤੇ ਆਪੋ-ਧਾਪੀ ਤੋਂ ਪਰੇ ਦਿਸਣ ਵਾਲੇ ਉਨ੍ਹਾਂ ਦੇ ਜੀਵਨ ਨੂੰ ਆਪਣੇ-ਪਰਾਏ ਨਾਲ ਜੁੜਿਆ ਬਹੁਤ ਕੁਝ ਉਲਝਾਈ ਰੱਖਦਾ ਹੈ ਜੋ ਕਦੇ ਟੈਨਸ਼ਨ ਨੂੰ ਜਨਮ ਦਿੰਦਾ ਹੈ ਤਾਂ ਕਦੇ ਅਪਰਾਧ ਬੋਧ ਪੈਦਾ ਹੁੰਦਾ ਹੈ ਏਨਾ ਹੀ ਨਹੀਂ ਆਪਣੀ ਹੀ ਦਹਿਲੀਜ਼ ਦੇ ਅੰਦਰ ਹੋਣ ਵਾਲਾ ਦੁਰਵਿਹਾਰ ਵੀ ਉਨ੍ਹਾਂ ਨੂੰ ਮਾਨਸਿਕ ਰੂਪ ਨਾਲ ਕਮਜ਼ੋਰ ਕਰਦਾ ਹੈ

ਜ਼ਿਕਰਯੋਗ ਹੈ ਕਿ ਸਾਡੇ ਇੱਥੇ ਵੱਡੀ ਗਿਣਤੀ ’ਚ ਘਰੇਲੂ ਔਰਤਾਂ ਘਰੇਲੂ ਹਿੰਸਾ ਦਾ ਡੰਗ ਵੀ ਝੱਲਦੀਆਂ ਹਨ ਹਾਲੀਆ ਸਾਲਾਂ ’ਚ ਔਰਤਾਂ ’ਚ ਸਿੱਖਿਆ ਦੇ ਅੰਕੜੇ ਵੀ ਤੇਜ਼ੀ ਨਾਲ ਵਧੇ ਹਨ ਕਈ ਉੁਚ ਸਿੱਖਿਅਤ ਔਰਤਾਂ ਵੀ ਬੱਚਿਆਂ ਦੀ ਸੰਭਾਲ ਜਾਂ ਹੋਰ ਕਾਰਨਵੱਸ ਘਰ ਤੱਕ ਹੀ ਸਿਮਟ ਜਾਂਦੀਆਂ ਹਨ ਅਜਿਹੀਆਂ ਘਰੇਲੂ ਔਰਤਾਂ ਦੇਸ਼ ਦੀਆਂ ਸੁਚੇਤ, ਪੜ੍ਹੀਆਂ-ਲਿਖੀਆਂ ਨਾਗਰਿਕ ਹਨ ਉਹ ਖੁਦ ਤਾਂ ਘਰ ਦੇ ਅੰਦਰ ਆਪਣੀ ਇਸ ਭਾਗੀਦਾਰੀ ਦੇ ਮਾਇਨੇ ਸਮਝਦੀਆਂ ਹਨ ਪਰ ਘਰ-ਪਰਿਵਾਰ ’ਚ ਇਸ ਦੀ ਅਣਦੇਖੀ ਆਮ ਗੱਲ ਹੈ ਇਹ ਵਿਹਾਰ ਉਨ੍ਹਾਂ ਦੇੇ ਮਨ ਨੂੰ ਠੇਸ ਪਹੁੰਚਾਉਂਦਾ ਹੈ

ਇਸ ਅਮਰੀਕੀ ਸਰਵੇ ਦੇ ਨਤੀਜਿਆਂ ਅਨੁਸਾਰ ਬੱਚਿਆਂ ਨੂੰ ਪਾਲਣਾ ਕਿਸੇ ਫੁੱਲ ਟਾਈਮ ਨੌਕਰੀ ਤੋਂ ਘੱਟ ਨਹੀਂ 40 ਫੀਸਦੀ ਮਾਵਾਂ ਆਪਣੀ ਜ਼ਿੰਦਗੀ ’ਚ ਕਦੇ ਨਾ ਖ਼ਤਮ ਹੋਣ ਵਾਲੇ ਕੰਮਾਂ ਦੀ ਫੇਹਰਿਸਤ ਦੇ ਦਬਾਅ ’ਚ ਲੰਘਦੀਆਂ ਹਨ ਅਜਿਹੇ ’ਚ ਅਮਰੀਕਾ ਦੀ ਸੁਵਿਧਾ ਸੰਪੰਨ ਜੀਵਨਸ਼ੈਲੀ ਅਤੇ ਪੁਰਸ਼ਾਂ ਦੇ ਸਹਿਯੋਗ ਵਾਲੇ ਮਾਹੌਲ ਦੀ ਇਨ੍ਹਾਂ ਹਾਲਾਤਾਂ ਨੂੰ ਜਾਣ ਕੇ ਸਾਡੇ ਪਰਿਵਾਰਕ ਢਾਂਚੇ ’ਚ ਮਾਵਾਂ ਦੇ ਰੁਝੇਵੇਂ ਅਤੇ ਭੱਜ-ਨੱਠ ਅਸਾਨੀ ਨਾਲ ਸਮਝੀ ਜਾ ਸਕਦੀ ਹੈ ਮਾਂ ਦੀਆਂ ਜਿੰਮੇਵਾਰੀਆਂ ਅਤੇ ਜੱਦੋ-ਜ਼ਹਿਦ ਦੇ ਮੋਰਚੇ ’ਤੇ ਭਾਰਤ ’ਚ ਔਰਤਾਂ ਦੇ ਹਿੱਸੇ ਆਉਣ ਵਾਲੇ ਕੰਮ ਅਤੇ ਪ੍ਰੇਸ਼ਾਨੀਆਂ ਪੱਛਮੀ ਦੇਸ਼ਾਂ ਤੋਂ ਕਿਤੇ ਜਿਆਦਾ ਹਨ ਜਦੋਂਕਿ ਸਮਝਣ ਦਾ ਭਾਵ ਬਿਲਕੁਲ ਵੀ ਨਹੀਂ ਤਾਂ ਹੀ ਤਾਂ ਇਸ ਆਪੋ-ਧਾਪੀ ਅਤੇ ਆਪਣਿਆਂ ਦੀ ਅਣਦੇਖੀ ਦੇ ਚੱਲਦਿਆਂ ਘਰੇਲੂ ਔਰਤਾਂ ਮਾਨਸਿਕ ਤਣਾਅ ਅਤੇ ਟੈਨਸ਼ਨ ਦਾ ਵੀ ਸ਼ਿਕਾਰ ਬਣ ਜਾਂਦੀਆਂ ਹਨ

ਏਨਾ ਹੀ ਨਹੀਂ ਪਰਿਵਾਰਕ ਵਿਵਾਦ ਅਤੇ ਵਿਆਹੁਤਾ ਜੀਵਨ ਦੀਆਂ ਉਲਝਣਾਂ ਵੀ ਘਰੇਲੂ ਔਰਤਾਂ ਲਈ ਘੱਟ ਤਕਲੀਫ਼ਦੇਹ ਨਹੀਂ ਹੁੰਦੀਆਂ ਆਪਸੀ ਕਲੇਸ਼ ਉਨ੍ਹਾਂ ਦੇ ਮਨ-ਜੀਵਨ ਨੂੰ ਜਿਆਦਾ ਪ੍ਰਭਾਵਿਤ ਕਰਦਾ ਹੈ ਕਿਉਂਕਿ ਉਨ੍ਹਾਂ ਦਾ ਦਾਇਰਾ ਤਾਂ ਪੂਰੀ ਤਰ੍ਹਾਂ ਘਰ-ਗ੍ਰਹਿਸਥੀ ਤੱਕ ਹੀ ਸਿਮਟਿਆ ਹੈ ਘਰੇਲੂ ਔਰਤਾਂ ਦੀ ਪੂਰੀ ਦਿਨਚਰਿਆ ਘਰ, ਮਮਤਾ ਅਤੇ ਰਿਸ਼ਤਿਆਂ ਨਾਲ ਜੁੜੇ ਫ਼ਰਜਾਂ ਦੇ ਪਾਲਣ ’ਚ ਹੀ ਬੀਤਦੀ ਹੈ ਸੁਰੱਖਿਆ, ਸਨਮਾਨ ਅਤੇ ਸਾਰਥਿਕ ਸੰਵਾਦ ਵਰਗੇ ਮਨੁੱਖੀ ਪਹਿਲੂਆਂ ’ਤੇ ਔਰਤਾਂ ਦਾ ਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਘਰੇਲੂ ਔਰਤਾਂ ਇਨ੍ਹਾਂ ਮੋਰਚਿਆਂ ’ਤੇ ਸਭ ਤੋਂ ਜਿਆਦਾ ਜੂਝਦੀਆਂ ਹਨ ਇਕੱਲਾਪਣ, ਟੈਨਸ਼ਨ, ਅਪਰਾਧ ਬੋਧ ਅਤੇ ਅਣਦੇਖੀ ਦਾ ਭਾਵ ਉਨ੍ਹਾਂ ਦੀ ਸਹਿਜ਼ ਜਿਹੀ ਦਿਸਦੀ ਜਿੰਦਗੀ ਨੂੰ ਅਸਹਿਜ਼ ਬਣਾ ਦਿੰਦਾ ਹੈ ਜ਼ਰੂਰੀ ਹੈ ਕਿ ਪਰਿਵਾਰ ਅਤੇ ਸਮਾਜਿਕ ਮਾਹੌਲ ਸਹਿਯੋਗੀ ਅਤੇ ਸੰਵੇਦਨਸ਼ੀਲ ਬਣੇ
ਡਾ. ਮੋਨਿਕਾ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.