ਸੰਸਾਰਿਕ ਮੋਰਚੇ ’ਤੇ ਬਰਕਰਾਰ ਰਹਿਣਗੀਆਂ ਚੁਣੌਤੀਆਂ

0
17

ਸੰਸਾਰਿਕ ਮੋਰਚੇ ’ਤੇ ਬਰਕਰਾਰ ਰਹਿਣਗੀਆਂ ਚੁਣੌਤੀਆਂ

ਸਾਲ 2020 ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਰੂਪ ਨਾਲ ਉਥਲ-ਪੁਥਲ ਵਾਲਾ ਰਿਹਾ ਹੈ ਸਾਲ ਦੀ ਸ਼ੁਰੂਆਤ ’ਚ ਹੀ ਦੇਸ਼ ਅਤੇ ਦੁਨੀਆ ’ਚ ਕੋਰੋਨਾ ਵਾਇਰਸ ਦੀਆਂ ਜੋ ਡਰੌਣੀਆਂ ਖ਼ਬਰਾਂ ਆ ਰਹੀਆਂ ਸਨ ਉਸ ਦਾ ਅਸਲ ਰੂਪ ਭਾਰਤ ਨੇ ਵੀ ਦੇਖਿਆ ਕੋਵਿਡ-19 ਦੇ ਮਾੜੇ ਦੌਰ ’ਚ ਭਾਰਤ ਅੰਦਰੂਨੀ ਮਾਮਲਿਆਂ ਦੇ ਪ੍ਰਬੰਧ ’ਚ ਤਾਂ ਰੁੱਝਿਆ ਰਿਹਾ ਹੀ ਵਿਦੇਸ਼ ਮੋਰਚਿਆਂ ’ਤੇ ਵੀ ਉਸ ਦੀ ਸਰਗਰਮੀ ਲਗਾਤਾਰ ਬਣੀ ਰਹੀ ਹਾਲਾਂਕਿ, ਮਹਾਂਮਾਰੀ ਕਾਰਨ ਸੰਸਾਰਿਕ ਯਾਤਰਾਵਾਂ ’ਤੇ ਪਾਬੰਦੀ ਸੀ ਇਸ ਲਈ ਇਸ ਸਾਲ ਰਾਸ਼ਟਰ ਮੁਖੀਆਂ ਅਤੇ ਸ਼ਾਸਨ ਮੁਖੀਆਂ ਦੇ ਆਉਣ-ਜਾਣ ਦਾ ਸਿਲਸਿਲਾ ਨਾ ਦੇ ਬਰਾਬਰ ਰਿਹਾ ਕੋਰੋਨਾ ਦੇ ਪ੍ਰਭਾਵ ਤੋਂ ਪਹਿਲਾਂ ਜਨਵਰੀ ਮਹੀਨੇ ’ਚ ਬ੍ਰਾਜੀਲ ਦੇ ਰਾਸ਼ਟਰਪਤੀ ਜੇਅਰ ਮੇਸੀਅਸ ਬੋਲਸੋਨਾਰੋ ਚਾਰ ਦਿਨ ਦੀ ਭਾਰਤ ਯਾਤਰਾ ’ਤੇ ਨਵੀਂ ਦਿੱਲੀ ਆਏ ਸਨ

ਉਹ 71ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਸਨ ਬੋਲਸੋਨਾਰੋ ਦੀ ਇਸ ਯਾਤਰਾ ਦੌਰਾਨ ਭਾਰਤ ਅਤੇ ਬ੍ਰਾਜੀਲ ਵਿਚਕਾਰ ਸਮਾਜਿਕ ਸੁਰੱਖਿਆ ਸਮੇਤ ਵੱਖ-ਵੱਖ ਖੇਤਰਾਂ ’ਚ 15 ਸਮਝੌਤੇ ਹੋਏ ਫ਼ਰਵਰੀ 2020 ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਸਮੇਤ ਭਾਰਤ ਆਏ ਸਾਲ ਸਾਲ 2016 ’ਚ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਸੀ ਟਰੰਪ ਦੀ ਯਾਤਰਾ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਟਰੰਪ-ਮੋਦੀ ਦੀ ਦੋਸਤੀ ਨੇ ਦੇਸ਼ ਅਤੇ ਦੁਨੀਆ ’ਚ ਖੂਬ ਸੁਰਖੀਆਂ ਬਟੋਰੀਆਂ ਸਨ

ਦੱਖਣੀ ਏਸ਼ੀਆਈ ਦੇਸ਼ਾਂ ਨਾਲ ਰਿਸ਼ਤਿਆਂ ’ਚ ਕੋਈ ਖਾਸ ਪਰਿਵਰਤਨ ਜਾਂ ਬਹੁਤ ਵੱਡੀ ਪ੍ਰਾਪਤੀ ਇਸ ਸਾਲ ਭਾਰਤ ਲਈ ਨਹੀਂ ਰਹੀ ਨੇਪਾਲ ’ਚ ਸੱਤਾ ਪਰਿਵਰਤਨ ਅਤੇ ਕੇਪੀ ਸ਼ਰਮਾ ਓਲੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ-ਨੇਪਾਲ ਸਬੰਧਾਂ ’ਚ ਤਣਾਅ ਦੇ ਜੋ ਬਿੰਦੂ ਉੁਭਰ ਰਹੇ ਸਨ ਉਹ ਇਸ ਸਾਲ ਵੀ ਬਰਕਰਾਰ ਰਹੇ ਭਾਰਤ ਦੇ ਪਿਥੌਰਾਗੜ੍ਹ ਜਿਲ੍ਹੇ ਨਾਲ ਲੱਗੇ ਸਰਹੱਦੀ ਖੇਤਰ ਲਿਪੂਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ’ਤੇ ਨੇਪਾਲ ਸਰਕਾਰ ਨੇ ਆਪਣਾ ਦਾਅਵਾ ਕਰਕੇ ਸੀਮਾ ਵਿਵਾਦ ਨੂੰ ਹਵਾ ਦਿੱਤੀ

ਹੁਣੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਸੰਸਦ ਭੰਗ ਕਰਨ ਦੇ ਫੈਸਲੇ ਤੋਂ ਨੇਪਾਲ ’ਚ ਇੱਕ ਵਾਰ ਅਸਥਿਰਤਾ ਦਾ ਦੌਰ ਸ਼ੁਰੂ ਹੋ ਗਿਆ ਹੈ ਰਾਸ਼ਟਰਪਤੀ ਵਿੱਦਿਆਦੇਵੀ ਭੰਡਾਰੀ ਦੇ ਨਵੀਂਆਂ ਚੋਣਾਂ ਕਰਵਾਏ ਜਾਣ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਚੀਨ ਪੂਰੇ ਮਾਮਲੇ ’ਤੇ ਨਿਗ੍ਹਾ ਰੱਖ ਰਿਹਾ ਹੈ ਚੀਨੀ ਰਾਜਦੂਤ ਹਾਓ ਯਾਂਕੀ ਦੇ ਨੇਪਾਲੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਮਿਲਣ ਦੀਆਂ ਖਬਰਾਂ ਵੀ ਆ ਰਹੀਆਂ ਹਨ

ਭਾਰਤ ਨੂੰ ਵੀ ਨੇਪਾਲ ’ਚ ਆਪਣੇ ਹਿੱਤਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ ਨੇਪਾਲ, ਚੀਨ ਅਤੇ ਭਾਰਤ ਵਿਚਕਾਰ ਬਫ਼ਰ ਸਟੇਟ ਹੋਣ ਕਾਰਨ ਜੰਗੀ ਨਜ਼ਰੀਏ ਨਾਲ ਭਾਰਤ ਲਈ ਕਾਫ਼ੀ ਅਹਿਮ ਹੈ ਪਾਕਿਸਤਾਨ ਨਾਲ ਭਾਰਤ ਆਪਣੀ ਪਰੰਪਰਾਗਤ ਨੀਤੀ ’ਤੇ ਹੀ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ ਪਿਛਲੇ ਸਾਲ ਜੰਮੂ ਕਸ਼ਮੀਰ ’ਚ ਧਾਰਾ-370 ਹਟਾਉਣ ਅਤੇ ਪੀਓਕੇ ਨੂੰ ਭਾਰਤ ’ਚ ਸ਼ਾਮਲ ਕਰਨ ਦੇ ਸੱਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਬਿਆਨਬਾਜ਼ੀ ਦਾ ਜੋ ਹਮਲਾਵਰ ਦੌਰ ਸ਼ੁਰੂ ਹੋਇਆ ਸੀ, ਉਹ ਇਸ ਸਾਲ ਥੋੜ੍ਹਾ ਮੰਦਾ ਰਿਹਾ, ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਖਿਲਾਫ਼ ਜ਼ਹਿਰ ਉਗਲਣ ਦੀ ਉਸ ਦੀ ਨੀਤੀ ਜਾਰੀ ਰਹੀ ਬੰਗਲਾਦੇਸ਼ ’ਚ ਭਾਰਤ ਸਮੱਰਥਕ ਸ਼ੇਖ ਹਸੀਨਾ ਦੇ ਦੁਬਾਰਾ ਸੱਤਾ ’ਚ ਆਉਣ ਨਾਲ ਬੰਗਲਾਦੇਸ਼ ਨੂੰ ਲੈ ਕੇ ਭਾਰਤ ਦੀ ਚਿੰਤਾ ਕੁਝ ਘੱਟ ਹੋਈ ਹੈ

ਨਦੀ ਜਲ ਸਬੰਧੀ ਦੋਵਾਂ ਦੇਸ਼ਾਂ ਵਿਚਕਾਰ ਕਦੇ-ਕਦਾਈਂ ਵਿਵਾਦ ਉੱਠਦਾ ਰਹਿੰਦਾ ਹੈ ਸਾਲ ਦੇ ਆਖ਼ਰੀ ਮਹੀਨੇ ’ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਪੀਐਮ ਨਰਿੰਦਰ ਮੋਦੀ ਵੀ ਵਰਚੁਅਲ ਸਿਖ਼ਰ ਬੈਠਕ ਅਤੇ ਸੱਤ ਸਮਝੌਤਿਆਂ ’ਤੇੇ ਦਸਤਖਤਾਂ ਤੋਂ ਬਾਅਦ ਭਾਰਤ-ਬੰਗਲਾਦੇਸ਼ ਸਬੰਧ ਨਵੀਆਂ ਉੁਚਾਈਆਂ ਨੂੰ ਛੂੰਹਦੇ ਹੋਏ ਪ੍ਰਤੀਤ ਹੋ ਰਹੇ ਹਨ ਭਾਰਤ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਹ ਬੰਗਲਾਦੇਸ਼ ਨਾਲ ਘੱਟ ਮਿਆਦੀ ਲਾਭ ਲਈ ਆਪਣੇ ਦੀਰਘਕਾਲੀ ਹਿੱਤਾਂ ਨਾਲ ਸਮਝੌਤਾ ਨਾ ਕਰੇ ਦੋਵਾਂ ਦੇਸ਼ਾਂ ਵਿਚਕਾਰ ਨਦੀਆਂ ਦੇ ਜਲ ਪ੍ਰਬੰਧਾਂ ਦੇ ਕਾਰਜ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਉਮੀਦ ਹੈ ਸਾਲ 2021 ’ਚ ਦੋਵੇਂ ਦੇਸ਼ ਇਸ ਦਿਸ਼ਾ ’ਚ ਯਤਨ ਕਰਦੇ ਨਜ਼ਰ ਆਉਣਗੇ

ਭਾਰਤ-ਸ੍ਰੀਲੰਕਾ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਪਰੰਪਰਾਗਤ ਸਬੰਧ ਰਹੇ ਹਨ ਗ੍ਰਹਿ ਯੁੱਧ ਦੇ ਸਮੇਂ ਦੇ ਮੱਤਭੇਦਾਂ ਨੂੰ ਛੱਡ ਦਿੱਤਾ ਜਾਵੇ ਤਾਂ ਲਗਭਗ ਸਬੰਧ ਸੁਹਿਰਦਤਾਪੂਰਨ ਹੀ ਹਨ ਨਵੇਂ ਬਣੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਚੀਨ ਵੱਲ ਖਿੱਚ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਆਪਣੇ ਚੋਣ ਪ੍ਰਚਾਰ ਦੌਰਾਨ ਵੀ ਗੋਟਬਾਇਆ ਨੇ ਇਹ ਗੱਲ ਖੁੱਲ੍ਹ ਕੇ ਕਹੀ ਸੀ ਕਿ ਜੇਕਰ ਉਹ ਸੱਤਾ ’ਚ ਆਉਂਦੇ ਹਨ, ਤਾਂ ਚੀਨ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਗੇ ਪਰ ਨਵੰਬਰ 2019 ’ਚ ਆਪਣੀ ਪਹਿਲੀ ਸਰਕਾਰੀ ਯਾਤਰਾ ’ਤੇ ਭਾਰਤ ਆ ਕੇ ਗੋਟਬਾਇਆ ਨੇ ਭਾਰਤ ਦੀ ਚਿੰਤਾ ਨੂੰ ਕੁਝ ਘੱਟ ਜ਼ਰੂਰ ਕੀਤਾ ਸੀ

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਸਾਲਾਂ ’ਚ ਭਾਰਤ ਸ੍ਰੀਲੰਕਾ ਨਾਲ ਰਿਸ਼ਤਿਆਂ ਨੂੰ ਬਿਤਹਰ ਕਰ ਸਕੇਗਾ ਭੂਟਾਨ ਵੀ ਭਾਰਤ ਦਾ ਪ੍ਰਮੁੱਖ ਗੁਆਂਢੀ ਦੇਸ਼ ਹੈ ਭੂਟਾਨ ਦਾ ਸਿਆਸੀ ਰੂਪ ’ਚ ਸਥਿਰ ਹੋਣਾ ਭਾਰਤ ਦੀ ਜੰਗੀ ਅਤੇ ਕੂਟਨੀਤਿਕ ਰਣਨੀਤੀ ਦੇ ਲਿਹਾਜ ਨਾਲ ਬੇਹੱਦ ਮਹੱਤਵਪੂਰਨ ਹੈ ਡੋਕਲਾਮ ਵਿਵਾਦ ਤੋਂ ਬਾਅਦ ਚੀਨ ਦੀ ਵਿਸਥਾਰਵਾਦੀ ਨੀਤੀ ਨੇ ਦੋਵਾਂ ਦੇਸ਼ਾਂ ਦੇ ਸਾਹਮਣੇ ਸੀਮਾ ਸੁਰੱਖਿਆ ਸਬੰਧੀ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ ਚੀਨ ਭੂਟਾਨ ਨਾਲ ਰਸਮੀ ਡਿਪਲੋਮੈਟਿਕ ਅਤੇ ਆਰਥਿਕ ਸਬੰਧ ਸਥਾਪਿਤ ਕਰਨ ਦਾ ਇੱਛੁਕ ਹੈ, ਪਰ ਅਜਿਹਾ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ’ਚ ਭੂਟਾਨ ’ਚ ਭਾਰਤ ਲਈ ਚਿੰਤਾ ਦੇ ਨਵੇਂ ਕਾਰਨ ਪੈਦਾ ਹੋ ਸਕਦੇ ਹਨ 20 ਜਨਵਰੀ ਨੂੰ ਜੋ ਬਾਇਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ’ਚ ਸਹੁੰ ਲੈਣਗੇ

ਟਰੰਪ ਅਤੇ ਮੋਦੀ ਦੇ ਦੋਸਤਾਨਾ ਸਬੰਧ (ਹਾਊਡੀ ਮੋਦੀ ਅਤੇ ਨਮਸਤੇ ਟਰੰਪ) ਵਿਚਕਾਰ ਸਵਾਲ ਇਹ ਉੱਠ ਰਿਹਾ ਹੈ ਕਿ ਬਾਇਡੇਨ ਭਾਰਤ ਨੂੰ ਕਿਸ ਨਿਗ੍ਹਾ ਨਾਲ ਦੇਖਣਗੇ ਹਾਲਾਂਕਿ ਬਾਇਡੇਨ ਨੇ ਭਾਰਤ ਨਾਲ ਬਿਹਤਰ ਸਬੰਧਾਂ ਦੇ ਸੰਕੇਤ ਦਿੱਤੇ ਹਨ ਉਹ ਬਰਾਕ ਓਬਾਮਾ ਨਾਲ ਬਤੌਰ ਉਪ ਰਾਸ਼ਟਰਪਤੀ ਭਾਰਤ ਆ ਚੁੱਕੇ ਹਨ ਸੀਨੇਟ ’ਚ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਰਹਿੰਦੇ ਹੋਏ ਉਨ੍ਹਾਂ ਨੇ ਭਾਰਤ ’ਤੇ ਲੱਗੀਆਂ ਪਰਮਾਣੂ ਪਾਬੰਦੀਆਂ ਨੂੰ ਵੀ ਹਟਾਉਣ ਦੀ ਗੱਲ ਕੀਤੀ ਸੀ ਸੰਭਾਵਨਾ ਇਸ ਗੱਲ ਦੀ ਹੈ ਕਿ ਬਾਇਡੇਨ ਅੱਗੇ ਵੀ ਭਾਰਤ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ’ਤੇ ਚੱਲਦੇ ਹੋਏ ਦਿਸਣਗੇ

ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਰਾਏ ਕੁਝ ਮਾਮਲਿਆਂ ਵਿਚ ਬਾਇਡੇਨ ਤੋਂ ਵੱਖ ਹੋ ਸਕਦੀ ਹੈ ਬਾਇਡੇਨ ਪ੍ਰਸ਼ਾਸਨ ਟਰੰਪ ਦੁਆਰਾ ਇਰਾਨ ’ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਵੀ ਹਟਾਉਣਾ ਚਾਹੇਗਾ ਭਾਰਤ ਇਰਾਨ ਤੋਂ ਤੇਲ ਦਾ ਆਯਾਤ ਵਧਾ ਸਕੇਗਾ ਦੱਖਣੀ ਏਸ਼ੀਆ ਤੋਂ ਬਾਹਰ ਪੱਛਮੀ ਏਸ਼ੀਆ, ਮੱਧ ਏਸ਼ੀਆ, ਅਫ਼ਰੀਕਾ ਅਤੇ ਮੁਸਲਿਮ ਦੇਸ਼ਾਂ ਅਤੇ ਯੂਰਪੀ ਦੇਸ਼ਾਂ ਨਾਲ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਅਸੀਂ ਉਸੇ ਪਰੰਪਰਾਗਤ ਰੂਪ ਨਾਲ ਅੱਗੇ ਵਧਦੇ ਰਹਾਂਗੇ, ਜਿਸ ਲਈ ਭਾਰਤ ਦੀ ਵਿਦੇਸ਼ ਨੀਤੀ ਜਾਣੀ ਜਾਂਦੀ ਹੈ ਫ਼ਿਲਹਾਲ ਜੋ ਸਥਿਤੀਆਂ ਬਣੀਆਂ ਹੋਈਆਂ ਹਨ ਉਨ੍ਹਾਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਅਗਲੇ ਸਾਲ ਵੀ ਭਾਰਤ ਵਿਦੇਸ਼ੀ ਮੋਰਚਿਆਂ ’ਤੇ ਦੋ ਦੋ ਹੱਥ ਕਰਦਾ ਦਿਸੇਗਾ
ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.