ਗੋਆ ‘ਚ ਮਨੋਹਰ ਪਾਰਿਕਰ ਹੀ ਰਹਿਣਗੇ ਮੁੱਖ ਮੰਤਰੀ

0
346
Chief Minister, Goa, Only Manohar, Practitioner

ਫੇਰ-ਬਦਲ ਦੀਆਂ ਕਿਆਸ ਅਰਾਈਆਂ ਨੂੰ ਗੋਆ ਭਾਜਪਾ ਪ੍ਰਧਾਨ ਨੇ ਲਾਈ ਰੋਕ

ਪਣਜੀ, ਏਜੰਸੀ

ਕੈਂਸਰ ਨਾਲ ਜੂਝ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ‘ਚ ਭਰਤੀ ਹੋਣ ਦਰਮਿਆਨ ਭਾਜਪਾ ਦੇ ਕੇਂਦਰੀ ਆਗੂਆਂ ਦੀ ਇੱਕ ਟੀਮ ਅੱਜ ਸੂਬੇ ਦੀ ਭਾਜਪਾ ਗਠਜੋੜ ਸਰਕਾਰ ਦਾ ਸਿਆਸਤ ਰੋਡਮੈਪ ਤਿਆਰ ਕਰਨ ਲਈ ਗੋਆ ਪਹੁੰਚ ਰਹੀ ਹੈ। ਭਾਜਪਾ ਦੀ ਗੋਆ ਇਕਾਈ ਦੇ ਮੁਖੀ ਵਿਜੈ ਤੇਂਦੁਲਕਰ ਨੇ ਕਿਹਾ ਕਿ ਪਾਰਟੀ ਪਾਰਿਕਰ ਦੇ ਬਦਲ ਸਬੰਧੀ ਨਹੀਂ ਸੋਚ ਰਹੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈ ਤੇਂਦੁਲਕਰ ਨੇ ਕਿਹਾ, ‘ਟੀਮ ਭਾਜਪਾ ਜਨਰਲ ਸਕੱਤਰ ਰਾਮ ਲਾਲ ਦੀ ਅਗਵਾਈ ‘ਚ ਆ ਰਹੀ ਹੈ ਸੂਬੇ ਨੂੰ ਲੈ ਕੇ ਭਵਿੱਖ ਦਾ ਰੋਡਮੈਪ ਤਿਆਰ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਤੇ ਗਠਜੋੜ ਸਹਿਯੋਗੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਗਵਾਈ ਬਦਲਾਅ ਨਹੀਂ ਹੋਵੇਗੀ, ਮਨੋਹਰ ਪਾਰਿਕਰ ਗੋਆ ਦੇ ਸੀਐੱਮ ਹਨ ਤੇ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।