ਬਾਲ ਕਹਾਣੀ  :  ਕਿਰਲੀ ਦਾ ਘਰ

0
564
lizard

Children’s story:  ਬਾਲ ਕਹਾਣੀ  :  ਕਿਰਲੀ ਦਾ ਘਰ

ਬਹੁਤ ਪੁਰਾਣੀ ਗੱਲ ਹੈ ਦੁਨੀਆਂ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਕਈ ਜੀਵ-ਜੰਤੂ ਆਪਣੇ-ਆਪਣੇ ਤਰੀਕਿਆਂ ਨਾਲ ਜ਼ਿੰਦਗੀ ਬਿਤਾਉਣ ਲਈ ਕੰਮਾਂ ‘ਚ ਲੱਗੇ ਸਨ ਆਦਮੀ ਬੁੱਧੀਮਾਨ ਸੀ, ਇਸ ਲਈ ਉਸਨੇ ਘਰ ਬਣਾ ਕੇ ਪਿੰਡ ਵਸਾ ਲਏ ਉਸ ਨੇ ਆਪਣੇ ਘਰ ਨੂੰ ਰੰਗ-ਰੋਗਨ ਕਰਕੇ ਸੁੰਦਰ ਬਣਾਉਣ ਦਾ ਤਰੀਕਾ ਵੀ ਸਿੱਖ ਲਿਆ ਸੀ ਪਰ ਵਿਚਾਰੀ ਕਿਰਲੀ ਦਾ ਕੋਈ ਘਰ ਨਹੀਂ ਬਣ ਸਕਿਆ ਸੀ ਇਸ ਦਾ ਕਾਰਨ ਇਹ ਸੀ ਕਿ ਉਸ ਦਾ ਪਤੀ ਬਹੁਤ ਆਲਸੀ ਤੇ ਨਿਕੰਮਾ ਸੀ  ਉਹ ਕੋਈ ਵੀ ਕੰਮ ਨਹੀਂ ਕਰਦਾ ਸੀ ਵਿਚਾਰੀ ਕਿਰਲੀ ਹੀ ਉਸ ਲਈ ਖਾਣੇ ਦਾ ਇੰਤਜ਼ਾਮ ਕਰਦੀ ਅਤੇ ਉਹ ਖਾਣਾ ਖਾ ਲੈਂਦਾ ਤੇ ਸੌਂ ਜਾਂਦਾ।

lizard

ਸਰਦੀਆਂ ‘ਚ ਉਹ ਇੱਕ ਚੱਟਾਨ ‘ਤੇ ਪਿਆ ਧੁੱਪ ਸੇਕਦਾ ਬਰਸਾਤ ‘ਚ ਚੱਟਾਨ ਦੇ ਹੇਠਾਂ ਕਿਸੇ ਦਰਾਰ ‘ਚ ਲੁਕ ਕੇ ਬੈਠ ਜਾਂਦਾ ਅਤੇ ਗਰਮੀਆਂ ‘ਚ ਚੱਟਾਨ ਕੋਲ ਛਾਂ ‘ਚ ਲੰਮਾ ਪੈ ਜਾਂਦਾ ਉਸ ਦਾ ਇਹੀ ਕੰਮ ਸੀ, ਖਾਓ, ਪੀਓ ਤੇ ਐਸ਼ ਕਰੋ।
ਕਿਰਲੀ ਆਪਣੇ ਪਤੀ ਦੇ ਆਲਸਪੁਣੇ ਤੋਂ ਬਹੁਤ ਦੁਖੀ ਹੁੰਦੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਤੇ ਆਪਣਾ ਘਰ ਬਣਾਉਣ ਲਈ ਕਹਿੰਦੀ ਪਤੀ ਉਸ ਨੂੰ ਵੱਡੇ-ਵੱਡੇ ਦਿਲਾਸੇ ਦਿੰਦਾ ਤੇ ਫਿਰ ਸੌਂ ਜਾਂਦਾ ਆਏ ਦਿਨ ਇਸੇ ਤਰ੍ਹਾਂ ਹੁੰਦਾ ਸੀ ਹੁਣ ਤਾਂ ਕਿਰਲੀ ਵੀ ਉਸ ਨੂੰ ਸਮਝਾਉਂਦੀ-ਸਮਝਾਉਂਦੀ ਥੱਕ ਚੁੱਕੀ ਸੀ

ਆਖ਼ਰ ਥੱਕ-ਹਾਰ ਕੇ ਉਸ ਨੇ ਉਸ ਨੂੰ ਕੁਝ ਕਹਿਣਾ ਹੀ ਛੱਡ ਦਿੱਤਾ ਇੱਕ ਦਿਨ ਕਿਰਲੀ ਭੋਜਨ ਦੀ ਭਾਲ ‘ਚ ਘੁੰਮਦੀ-ਫਿਰਦੀ ਇੱਕ ਪਿੰਡ ਕੋਲ ਪਹੁੰਚੀ ਉੱਥੇ ਉਸ ਨੇ ਮਨੁੱਖਾਂ ਦੇ ਸੁੰਦਰ-ਸੁੰਦਰ ਘਰ ਦੇਖੇ ਉਨ੍ਹਾਂ ਸੁੰਦਰ ਘਰਾਂ ਨੂੰ ਦੇਖ ਕੇ ਉਸ ਦੀ ਵੀ ਇੱਛਾ ਹੋਈ ਕਿ ਉਸ ਦਾ ਵੀ ਆਪਣਾ ਇੱਕ ਘਰ ਹੋਣਾ ਚਾਹੀਦੈ ਪਰ ਘਰ ਹੋਵੇਗਾ ਕਿੱਥੇ? ਉਸ ਦਾ ਪਤੀ ਤਾਂ ਬਹੁਤ ਹੀ ਨਿਕੰਮਾ ਸੀ ਜਦੋਂ ਉਹ ਛੋਟੇ-ਮੋਟੇ ਕੰਮ ਹੀ ਨਹੀਂ ਕਰ ਸਕਦਾ ਤਾਂ ਭਲਾ ਘਰ ਕਿੱਥੋਂ ਬਣਾ ਸਕਦੈ?

The house of the lizard

ਉਸ ਦਿਨ ਉਹ ਬਹੁਤ ਹੀ ਦੁਖੀ ਮਨ ਨਾਲ ਆਪਣੇ ਪਤੀ ਕੋਲ ਆਈ ਪਤੀ ਨੇ ਉਸ ਤੋਂ ਭੋਜਨ ਮੰਗਿਆ ਤਾਂ ਉਹ ਰੋਣ ਲੱਗ ਪਈ ਉਸ ਨੇ ਪਤੀ ਨੂੰ ਬੁਰਾ-ਭਲਾ ਕਿਹਾ।
ਉਸਨੇ ਪਤੀ ਨੂੰ ਕੋਸਦੇ ਹੋਏ ਕਿਹਾ ਕਿ ਜਾ ਕੇ ਮਨੁੱਖਾਂ ਦੇ ਘਰ ਦੇਖ ਤੂੰ ਏਦਾਂ ਹੀ ਵਿਹਲਾ ਬੈਠ ਕੇ ਪੂਰੀ ਜਿੰਦਗੀ ਬਿਤਾ ਦੇਵੇਂਗਾ ਕੀ ਤੇਰੇ ਤੋਂ ਆਪਣਾ ਇੱਕ ਘਰ ਵੀ ਨਹੀਂ ਬਣਾਇਆ ਜਾਂਦਾ?
”ਚੰਗਾ, ਤੂੰ  ਚਿੰਤਾ ਨਾ ਕਰ ਬਰਸਾਤ ਤੋਂ ਬਾਅਦ ਹੀ ਮੈਂ ਘਰ ਬਣਾਉਣਾ ਸ਼ੁਰੂ ਕਰ ਦਿਆਂਗਾ” ਪਤੀ ਨੇ ਉਸ ਨੂੰ ਭਰੋਸਾ ਦਿੱਤਾ ਭੋਲ਼ੀ ਕਿਰਲੀ ਫਿਰ ਉਸ ਦੀਆਂ ਗੱਲਾਂ ‘ਚ ਆ ਗਈ ਤੇ ਆਪਣੇ ਘਰ ਦੇ ਸੁਪਨੇ ਦੇਖਣ ਲੱਗੀ ਬਰਸਾਤ ਰੁੱਤ ਬੀਤ ਗਈ ਤਾਂ ਕਿਰਲੀ ਨੇ ਪਤੀ ਨੂੰ ਘਰ ਬਣਾਉਣ ਦੀ ਯਾਦ ਦਿਵਾਈ।

The house of the lizard

”ਬੱਸ ਕੰਮ ਸ਼ੁਰੂ ਕਰਦਾ ਹਾਂ” ਪਤੀ ਨੇ ਕਿਹਾ
ਇਸੇ ਤਰ੍ਹਾਂ ਕਈ ਦਿਨ ਹੋਰ ਬੀਤ ਗਏ ਕਿਰਲੀ ਨੇ ਫਿਰ ਪੁੱਛਿਆ, ”ਤੁਹਾਡਾ ਘਰ ਕਦੋਂ ਬਣ ਰਿਹਾ ਹੈ?”
”ਬੱਸ, ਬਹੁਤ ਜਲਦੀ” ਪਤੀ ਨੇ ਕਿਹਾ ਫਿਰ ਕੁਝ ਦਿਨ ਇਸੇ ਤਰ੍ਹਾਂ ਬੀਤ ਗਏ ਤਾਂ ਕਿਰਲੀ ਨੇ ਪੁੱਛਿਆ, ”ਘਰ ਬਣਾਉਣ ਦਾ ਕੰਮ ਕਿਵੇਂ ਚੱਲ ਰਿਹਾ ਹੈ?”

Children’s story: The house of the lizard

”ਜ਼ਮੀਨ ਤੈਅ ਕਰ ਲਈ ਹੈ ਕੱਲ੍ਹ ਤੋਂ ਚਿਣਾਈ ਦਾ ਕੰਮ ਸ਼ੁਰੂ ਕਰਾਂਗਾ” ਪਤੀ ਬੋਲਿਆ।
ਕਿਰਲੀ ਜਦੋਂ ਵੀ ਉਸ ਤੋਂ ਪੁੱਛਦੀ, ਉਹ ਉਸੇ ਤਰ੍ਹਾਂ ਦੀ ਪੁੱਠੀ-ਸਿੱਧੀ ਕਹਾਣੀ ਘੜ ਲੈਂਦਾ ਕਿਰਲੀ ਇੰਨੀ ਭੋਲ਼ੀ ਸੀ ਕਿ ਹਰ ਵਾਰ ਉਸ ਦੀਆਂ ਗੱਲਾਂ ‘ਚ ਆ ਜਾਂਦੀ। ਇਸੇ ਤਰ੍ਹਾਂ ਦਿਨ ਬੀਤਦੇ ਗਏ ਪਤੀ ਭਰੋਸਾ ਦਿੰਦਾ ਰਿਹਾ ਪਰ ਮਕਾਨ ਨਾ ਬਣਿਆ।
ਗਰਮੀਆਂ ਆਈਆਂ, ਭਿਆਨਕ ਗਰਮੀ ਪੈਣ ਲੱਗੀ ਗਰਮ ਲੋਅ ਚੱਲਣ ਲੱਗੀ ਚੱਟਾਨ ‘ਤੇ ਰਹਿਣਾ ਮੁਸ਼ਕਲ ਹੋ ਗਿਆ ਤਾਂ ਇੱਕ ਦਿਨ ਕਿਰਲੀ ਰੋਣ ਲੱਗੀ ਪਤੀ ਨੇ ਕਾਰਨ ਪੁੱਛਿਆ ਤਾਂ ਬੋਲੀ, ”ਤੂੰ ਤਾਂ ਚਿੰਤਾ ਕਰਦਾ ਨਹੀਂ ਹਰ ਵਾਰ ਮੈਨੂੰ ਝੂਠੀਆਂ ਗੱਲਾਂ ਕਰਕੇ ਭਰਮਾਉਂਦਾ ਰਹਿੰਦਾ ਹੈਂ ਰਹਿਣ ਦਾ ਕੋਈ ਟਿਕਾਣਾ ਨਹੀਂ ਹੈ ਹਨ੍ਹੇਰੀ ਆਈ ਤਾਂ ਇਹ ਚੱਟਾਨ ਵੀ ਖਿਸਕ ਜਾਵੇਗੀ। ਫਿਰ ਕਿੱਥੇ ਰਹਾਂਗੇ?”

The house of the lizard

ਪਤੀ ਨੇ ਉਸ ਨੂੰ ਭਰੋਸਾ ਦਿੱਤਾ ਪਰ ਕਿਰਲੀ ਰੋਂਦੀ ਰਹੀ ਪਤੀ ਦੇ ਬਹੁਤ ਸਮਝਾਉਣ ‘ਤੇ ਵੀ ਕਿਰਲੀ ਨੇ ਰੋਣਾ ਬੰਦ ਨਾ ਕੀਤਾ।
ਆਖ਼ਰ ਪਤੀ ਨੇ ਉਸ ਨੂੰ ਕਿਹਾ, ”ਚੰਗਾ ਅੱਜ ਤੂੰ ਆਰਾਮ ਕਰ ਮੈਂ ਭੋਜਨ ਲੈਣ ਜਾ ਰਿਹਾ ਹਾਂ ਮਨੁੱਖਾਂ ਦੇ ਮਕਾਨ ਵੀ ਦੇਖ ਆਵਾਂਗਾ ਫਿਰ ਆਪਣਾ ਮਕਾਨ ਜ਼ਰੂਰ ਬਣਾਵਾਂਗਾ” ਕਹਿ ਕੇ ਪਤੀ ਪਿੰਡ ਵੱਲ ਚਲਾ ਗਿਆ। ਉਹ ਪਿੰਡ ਕੋਲ ਪਹੁੰਚਿਆ ਤਾਂ ਉਸ ਨੇ ਮਨੁੱਖਾਂ ਦੇ ਸੁੰਦਰ–ਸੁੰਦਰ ਮਕਾਨ ਦੇਖੇ ਫਿਰ ਉਹ ਕਿਰਲੀ ਕੋਲ ਵਾਪਸ ਆ ਗਿਆ ਕਿਰਲੀ ਉਸ ਨੂੰ ਖਾਲੀ ਹੱਥ ਆਇਆ ਦੇਖ ਕੇ ਉਦਾਸ ਹੋ ਗਈ ਪਰ ਪਤੀ ਉਤਸ਼ਾਹ ਨਾਲ ਬੋਲਿਆ, ”ਪਾਗਲ, ਚਿੰਤਾ ਕਿਉਂ ਕਰਦੀ ਏਂ ਤੂੰ ਕੀ ਸਮਝ ਰਹੀ ਏਂ ਕਿ ਮੈਂ ਖਾਲੀ ਹੱਥ ਵਾਪਸ ਆਇਆ।

Children’s story: The house of the lizard

ਹਾਂ ਮੈਂ ਤਾਂ ਆਪਣਾ ਘਰ ਬਣਾ ਆਇਆ ਹਾਂ ਚੱਲ ਮੇਰੇ ਨਾਲ” ਕਿਰਲੀ ਖੁਸ਼ ਹੋ ਗਈ ਤੇ ਦੋਵੇਂ ਪਿੰਡ ਵੱਲ ਚੱਲ ਪਏ ਪਿੰਡ ਕੋਲ ਪਹੁੰਚ ਕੇ ਪਤੀ ਨੇ ਕਿਰਲੀ ਨੂੰ ਕਿਹਾ, ”ਦੇਖ, ਇਹ ਸਾਰੇ ਸਾਡੇ ਹੀ ਘਰ ਹਨ ਅਸੀਂ ਇੱਥੇ ਹੀ ਰਹਾਂਗੇ ਇਨ੍ਹਾਂ ਹੀ ਘਰਾਂ ‘ਚ ਸਾਡੇ ਬੱਚੇ ਪਲਣਗੇ।”
ਕਿਰਲੀ ਬੋਲੀ, ”ਇੱਥੇ ਤਾਂ ਮੈਂ ਰੋਜ਼ ਆਉਂਦੀ ਸੀ ਪਰ ਮੇਰੇ ਦਿਮਾਗ ‘ਚ ਤਾਂ ਇਹ ਗੱਲ ਆਈ ਨਹੀਂ।”
ਫਿਰ ਦੋਵੇਂ ਇੱਕ ਘਰ ‘ਚ ਦਾਖ਼ਲ ਹੋ ਗਏ ਪਤੀ ਮਕਾਨ ‘ਚ ਆਉਂਦਿਆਂ ਹੀ ਇੱਕ ਦੀਵਾਰ ‘ਤੇ ਚਿਪਕ ਕੇ ਆਰਾਮ ਨਾਲ ਸੌਂ ਗਿਆ
ਬੱਸ, ਉੁਦੋਂ ਤੋਂ ਕਿਰਲੀ ਪਰਿਵਾਰ ਸਮੇਤ ਮਨੁੱਖਾਂ ਦੇ ਘਰ ‘ਚ ਰਹਿੰਦੀ ਹੈ।
ਨਰਿੰਦਰ ਦੇਵਾਂਗਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.