ਸਿਹਤ ਲਈ ਗੁਣਕਾਰੀ ਚਿਲਗੋਜ਼ਾ

0
2
Chilgoza

ਸਿਹਤ ਲਈ ਗੁਣਕਾਰੀ ਚਿਲਗੋਜ਼ਾ

ਚਿਲਗੋਜ਼ਾ ਤਾਕਤ ਦਾ ਕੁਦਰਤ ਵੱਲੋਂ ਦਿੱਤਾ ਅਨਮੋਲ ਖਜ਼ਾਨਾ ਹੈ। ਸਰਦੀਆਂ ਦੀ ਬਹੁਤ ਵਧੀਆ ਖੁਰਾਕ ਹੈ। ਜੇਕਰ ਤੁਸੀ ਕਮਜ਼ੋਰੀ ਤੋਂ ਦੂਰ ਰਹਿਣਾ ਹੈ ਤਾਂ ਹਰ ਸਾਲ਼ ਇੱਕ ਕਿੱਲੋ ਚਿਲਗੋਜ਼ਾ ਖਾਓ, ਜਿਸ ਨਾਲ 70 ਸਾਲ ਤੱਕ ਕਮਜ਼ੋਰੀ ਤੁਹਾਡੇ ਨੇੜੇ ਨਹੀਂ ਆਵੇਗੀ ਗਰਮੀਆਂ ’ਚ ਇਹ ਨਹੀਂ ਖਾਣਾ ਚਾਹੀਦਾ ਸਿਰਫ ਸਰਦੀਆਂ ਦੀ ਖੁਰਾਕ ਹੈ। ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਬਦਾਮ, ਅਖਰੋਟ, ਮੂੰਗਫਲੀ ਨਾਲੋਂ ਇਸ ’ਚ ਜਿਆਦਾ ਤਾਕਤ ਹੈ। ਇਸ ਦੀ ਕੀਮਤ ਤਾਂ ਜਿਆਦਾ ਹੈ ਪਰ ਸਰੀਰ ਦੀ ਤੰਦਰੁਸਤੀ ਮੂਹਰੇ ਕੁਝ ਨਹੀਂ । ਇਹ ਇੱਕ ਸੁਪਰ ਫੂਡ ਹੈ। ਇਸ ਨੂੰ ਚਿਲਗੋਜ਼ਾ, ਚਿਰੌਜ਼ੀ, ਨਿਊਜਾ, ਅੰਗਰੇਜ਼ੀ ’ਚ ਪਾਇਨ ਨੱਟ ਕਿਹਾ ਜਾਂਦਾ ਹੈ ਜਿਸ ਨੂੰ ਵੱਖ-ਵੱਖ ਪ੍ਰਦੇਸ਼ਾਂ ’ਚ ਅਲੱਗ-ਅਲੱਗ ਨਾਵਾਂ ਨਾਲ਼ ਜਾਣਿਆ ਜਾਂਦਾ ਹੈ। ਭਾਰਤ ’ਚ ਇਹ ਉੱਤਰ ਤੇ ਪੱਛਮ ’ਚ ਹੁੰਦਾ ਹੈ।

Chilgoza

ਹਿਮਾਲਿਆਂ ’ਚ 1800 ਤੋਂ 3000 ਮੀਟਰ ਦੀ ਉਚਾਈ ’ਤੇ ਪੈਦਾ ਹੁੰਦਾ ਹੈ। ਦੇਵਦਾਰ ਤੇ ਚੀੜ ਦੇ ਰੁੱਖ ਨਾਲ ਲੱਗਾ ਹੁੰਦਾ ਹੈ। ਅਫਗਾਨਿਸਤਾਨ, ਬੁਲੋਚਿਸਥਾਨ ਤੇ ਪਾਕਿਸਤਾਨ ’ਚ ਵੀ ਹੁੰਦਾ ਹੈ। ਇਸ ਦੇ ਬੀਜ਼ 2.5 ਸੈਂਟੀਮੀਟਰ ਲੰਮੇ, ਚਪਟੇ ਤੇ ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦੇ ਬੀਜ਼ਾਂ ਦੀ ਗਿਰੀ ਸਫੈਦ ਤੇ ਮਿੱਠੀ ਹੁੰਦੀ ਹੈ। ਚਿਲਗੋਜ਼ਾ ਦਾ ਛਿਲਕਾ ਪਹਿਲਾ ਨਾ ਉਤਾਰੋ ਜਦੋਂ ਲੋੜ ਹੋਵੇ ਉਦੋਂ ਹੀ ਉਤਾਰੋ। ਇਸ ਤਰ੍ਹਾਂ ਕਰਨ ਨਾਲ ਚਿਲਗੋਜ਼ੇ ਖਰਾਬ ਨਹੀਂ ਹੁੰਦੇ। ਇਸਦੇ ਰੁੱਖ ਨੂੰ ਫਰਵਰੀ ਤੇ ਦਸੰਬਰ ’ਚ ਫੁੱਲ ਤੇ ਫੇਰ ਫਲ ਲੱਗਦੇ ਹਨ। ਇਸ ਦੇ ਬੀਜ਼ਾਂ ਦਾ ਤੇਲ਼ ਦਵਾਈਆਂ ’ਚ ਪੈਂਦਾ ਹੈ। ਇਸਦਾ ਰੁੱਖ ਲਗਭਗ 25 ਮੀਟਰ ਉੱਚਾ ਹੈ।

Chilgoza

ਇਸਦੇ ਪੱਤੇ ਤਿੰਨ ਗੁੱਛਿਆਂ ਵਾਲੇ ਤੇ ਸਖਤ ਹੁੰਦੇ ਹਨ। ਇਹ ਇੱਕ ਪਹਾੜੀ ਇਲਾਕੇ ਦਾ ਫਲ਼ ਹੈ। ਇਸ ਵਿੱਚ ਖੁਰਾਕੀ ਤੱਤਾਂ ਦੀ ਭਰਮਾਰ ਹੈ। ਇੱਸ ਵਿੱਚ ਆਇਰਨ, ਵਿਟਾਮੀਨ ਬੀ, ਸੀ, ਈ, ਤੇ ਫੋਲਿਕ ਐਸੀਡ, ਪੋ੍ਰਟੀਨ ਮੈਗਨੀਸ਼ੀਅਮ, ਕਾਪਰ, ਜਿੰਕ, ਫਾਈਬਰ ਆਦਿ ਹੁੰਦਾ ਹੈ। ਚਿਲਗੋਜਾ ਪਹਾੜੀ ਬਦਾਮ ਕਹਾਉਂਦਾ ਹੈ। ਇਹ ਗੰਭੀਰ ਬਿਮਾਰੀਆਂ ਹੋਣ ਤੋਂ ਬਚਾਉਂਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਚਿਲਗੋਜ਼ਾ ਮੋਨੋਸੈਚਯਰੇਟਡ ਫੈਟ ਨਾਲ਼ ਭਰਿਆ ਹੈ। ਇਸ ਵਿੱਚ ਭਰਪੂਰ ਆਇਰਨ ਹੁੰਦਾ ਹੈ ਜੋ ਹਿਮੋਗਲੋਬੀਨ ਵਧਾਉਂਦਾ ਹੈ। ਇਮਊਨੀਟੀ : ਰੋਗਾਂ ਨਾਲ਼ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਸ ਵਿੱਚ ਐਂਟੀ ਬੈਕਟੀਰੀਅਲ ਤੇ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ ਜੋ ਕਿ ਸਰੀਰ ਦੇ ਹਾਨੀਕਾਰਕ ਕੈਮੀਕਲ਼ਾਂ ਤੋਂ ਰੱਖਿਆ ਕਰਦਾ ਹਨ। ਇਸਦੇ ਤੇਲ਼ ਦੀ ਵਰਤੋਂ ਕਈ ਐਂਟੀਫੰਗਲ ਖਾਜਨਾਸ਼ਕ ਟਿਉੂਬਾਂ ’ਚ ਵੀ ਕੀਤੀ ਜਾਂਦੀ ਹੈ।

Chilgoza | ਗਰਭ ਅਵਸਥਾ ’ਚ ਫਾਇਦੇਮੰਦ :

ਇਸ ਵਿੱਚ ਆਇਰਨ ਜ਼ਿਆਦਾ ਹੋਣ ਕਰਕੇ ਗਰਭ ਅਵਸਥਾ ’ਚ ਇਸਦਾ ਸੇਵਨ ਫਾਇਦੇਮੰਦ ਹੈ। ਗਰਭ ’ਚ ਪਲ਼ ਰਹੇ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ। ਲਾਇਸਨ ਇੱਕ ਜ਼ਰੂਰੀ ਅਮੀਨੋ ਐਸਿਡ ਹੈ ਜੋ ਚਿਲਗੋਜ਼ੇ ’ਚ ਹੁੰਦਾ ਹੈ, ਜਿਸ ਨਾਲ ਬੱਚਾ ਤੰਦਰੁਸਤ ਤੇ ਤਗੜਾ ਹੁੰਦਾ ਹੈ।

ਕੌਲੈਸਟਰੋਲ ਘਟਾਉਂਦਾ :

ਇਸ ਵਿੱਚ ਅਨਸੈਚੂਰੇਟੇਡ ਫੈਟ ਹੁੰਦਾ ਹੈ। ਜੋ ਕਿ ਕੌਲੈਸਟੋਰਲ ਨੂੰ ਘਟਾਉਂਦਾ ਹੈ। ਇਸ ਵਿੱਚ ਮੌਜ਼ੂਦ ਟੋਕੋਫਰੋਲ ਹੁੰਦਾ ਹੈ ਜੋ ਇੱਕ ਜ਼ਬਰਦਸਤ ਐਂਟੀ ਆਕਸੀਡੈਂਟ ਹੈ ਜੋ ਸਰੀਰ ’ਚੋਂ ਮਾੜੇ ਕੌਲੈਸਟੋਰਲ ਨੂੰ ਘੱਟ ਕਰਦਾ ਹੈ। ਦਿਲ਼ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ । ਕੌਲੈਸਟੋਰਲ ਦਾ ਵਧਣਾ ਹਮੇਸ਼ਾ ਦਿਲ਼ ਦੇ ਰੋਗੀ ਲਈ ਖਤਰੇ ਦੀ ਘੰਟੀ ਹੈ।
ਭੁੱਖ ਵਧਦੀ ਹੈ : ਪਿਨੋਲੈਨੀਕ ਚਿਲਗੋਜ਼ੇ ’ਚ ਹੁੰਦਾ ਹੈ। 10 ਗ੍ਰਾਮ ਚਿਲਗੋਜ਼ੇ ’ਚ 0.6 ਮਿਲੀਗ੍ਰਾਮ ਆਇਰਨ ਹੁੰਦਾ ਹੈ। ਇਸ ਵਿੱਚ ਵਿਟਾਮਿਨ ਬੀ, ਸੀ, ਵੀ ਬਹੁਤ ਹੁੰਦਾ ਹੈ।

ਵਜਨ ਘਟਾਉਂਦਾ ਹੈ :

ਇਸ ਵਿੱਚ ਕਾਰਬੋਹਾਈਡੇ੍ਰਟ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਦੀ ਚਰਬੀ ਨਹੀਂ ਵਧਦੀ। ਚੰਗੇ ਕੌਲੈਸਟਰੋਲ ਨੂੰ ਵਧਾਕੇ, ਮਾੜੇ ਕੌਲੈਸਟਰੋਲ ਨੂੰ ਵਧਣ ਨਹੀਂ ਦਿੰਦਾ ਪੋ੍ਰਟੀਨ ਵੀ ਇਸ ’ਚ ਬਹੁਤ ਹੁੰਦਾ ਹੈ। ਪੋ੍ਰਟੀਨ ਦੀ ਪੂਰਤੀ ਕਾਰਨ ਬਿਨਾ ਵਜ੍ਹਾ ਲੱਗਣ ਵਾਲੀ ਭੁੱਖ ਸ਼ਾਂਤ ਹੁੰਦੀ ਹੈ। ਇਹ ਸਰੀਰ ਦੀ 30% ਭੁੱਖ ਮਾਰਦਾ ਹੈ। ਮੋਟਾਪਾ ਘਟਣ ’ਚ ਮਦਦ ਮਿਲਦੀ ਹੈ। ਕਿਉਂਕਿ ਮੋਟਾਪਾ ਹਮੇਸ਼ਾ ਜਿਆਦਾ ਖਾਣ ਪੀਣ ਨਾਲ ਵਧਦਾ ਹੈ।

Chilgoza

ਇਹ ਸਰਦੀਆਂ ਦੀ ਬਹੁਤ ਚੰਗੀ ਖੁਰਾਕ ਹੈ। ਮਹਿੰਗਾ ਹੋਣ ਕਰਕੇ ਛੱਡ ਨਾ ਦਿਓ। ਹਰ ਸਾਲ਼ ਸਰਦੀਆਂ ’ਚ ਸਿਰਫ 1 ਕਿੱਲੋ ਖਾਣਾ ਹੈ ਤੇ 70 ਸਾਲ ਤੱਕ ਕਮਜ਼ੋਰੀ ਤੁਹਾਡੇ ਨੇੜੇ ਨਹੀਂ ਆਵੇਗੀ। ਆਪਣੇ ਖਾਣ-ਪੀਣ ਦੇ ਫਾਲਤੂ ਸ਼ੌਂਕ ਬੰਦ ਕਰ ਦਿਓ। ਜਿਵੇਂ-ਸ਼ਰਾਬ, ਮੀਟ, ਅੰਡਾ, ਸਮੋਸੇ, ਬਰਗਰ, ਪੀਜ਼ੇ ’ਤੇ ਪੈਸੇ ਉਡਾਉਣ ਨਾਲ਼ੋਂ ਅਜਿਹੀਆਂ ਕੀਮਤੀ ਚੀਜ਼ਾਂ ’ਤੇ ਪੈਸਾ ਖਰਚ ਕਰੋ ਜੋ ਤਾਕਤਵਰ ਵੀ ਹਨ ਤੇ ਸਿਹਤਮੰਦ ਵੀ ਹਨ। ਚੰਗੀਆਂ ਚੀਜ਼ਾਂ ਲਈ ਪੈਸੇ ਜੋੜਕੇ ਰੱਖਿਆ ਕਰੋ।
ਵੈਦ ਬੀ. ਕੇ. ਸਿੰਘ, ਪਿੰਡ ਤੇ ਡਾਕ ਜੈ ਸਿੰਘ ਵਾਲਾ (ਮੋਗਾ) , ਮੋ: 98726-10005

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.