ਮਨੀਲਾ ਗਏ ਛੀਨੀਵਾਲ ਦੇ ਨੌਜਵਾਨ ਦੀ ਗੋਲੀਆਂ ਮਾਰਕੇ ਹੱਤਿਆ

0
550
Chinniwal, Youth, Shot, Dead, Manila

ਗਰੀਬੀ ਦੇ ਚੱਲਦਿਆਂ ਗਿਆ ਸੀ ਮਨਾਲੀ ਗੁਰਵਿੰਦਰ ਸਿੰਘ | Youth

ਬਰਨਾਲਾ, ਜੀਵਨ ਰਾਮਗੜ/ਸੱਚ ਕਹੂ ਨਿਊਜ਼

ਬਰਨਾਲਾ ਦੇ ਨੇੜਲੇ ਪਿੰਡ ਛੀਨੀਵਾਲ ਦੇ ਇੱਕ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਹਮਲਾਵਰਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ 7 ਸਾਲ ਪਹਿਲਾਂ ਬਰਨਾਲਾ ਦੇ ਪਿੰਡ ਛੀਨੀਵਾਲ ਦਾ ਜਸਵਿੰਦਰ ਸਿੰਘ ਜੱਸੀ ਧਾਲੀਵਾਲ ਘਰ ਦੀ ਗਰੀਬੀ ਦੇ ਚਲਦਿਆਂ ਰੋਜੀ ਰੋਟੀ ਲਈ ਮਨੀਲਾ ਗਿਆ ਸੀ, ਜਿਸ ‘ਤੇ ਬੀਤੇ ਕੱਲ੍ਹ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਜਸਵਿੰਦਰ ਸਿੰਘ ਦੀ ਮੌਤ ਹੋ ਗਈ।

ਜਸਵਿੰਦਰ ਸਿੰਘ ਜੋ ਕਿ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ, ਪਰੰਤੂ ਘਰ ਦੀ ਗਰੀਬੀ ਅਤੇ ਕਰਜ਼ ਦੇ ਚਲਦਿਆਂ ਉਹਨਾਂ ਦੀ ਸਾਰੀ ਜ਼ਮੀਨ ਵਿਕ ਚੁੱਕੀ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਵਾਹਿਗੁਰੂ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ। ਜਦੋਂ 28 ਸਾਲ ਦੇ ਜਸਵਿੰਦਰ ਸਿੰਘ ਦੀ ਮੌਤ ਦੀ ਖਬਰ ਉਹਨਾਂ ਦੇ ਪਿੰਡ ਪਹੁੰਚੀ ਤਾਂ ਹਰ ਪਾਸੇ ਸ਼ੋਕ ਦੀ ਲਹਿਰ ਫੈਲ ਗਈ ਅਤੇ ਲੋਕ ਉਹਨਾਂ ਦੇ ਘਰ ਹਮਦਰਦੀ ਲਈ ਪਹੁੰਚ ਗਏ ਹੁਣ ਜਸਵਿੰਦਰ ਸਿੰਘ ਦੀ ਲਾਸ਼ ਵਤਨ ਲਿਆਉਣ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।