Chocolate : ਕੋਕੋ ਤੋਂ ਬਣਦਾ ਹੈ ਚਾਕਲੇਟ

0
575

Chocolate : ਕੋਕੋ ਤੋਂ ਬਣਦਾ ਹੈ ਚਾਕਲੇਟ

ਪਿਆਰੇ ਦੋਸਤੋ! ਚਾਕਲੇਟ ਖਾਣਾ ਕਿਸ ਨੂੰ ਪਸੰਦ ਨਹੀਂ? ਚਾਕਲੇਟ ਦਾ ਜ਼ਿਕਰ ਹੋਵੇ ਤੇ ਮੂੰਹ ‘ਚ ਪਾਣੀ ਨਾ ਆਵੇ, ਅਜਿਹਾ ਨਹੀਂ ਹੋ ਸਕਦਾ ਕੀ ਤੁਸੀਂ ਜਾਣਦੇ ਹੋ ਕਿ ਚਾਕਲੇਟ ਬਣਦਾ ਕਿਸ ਤੋਂ ਹੈ? ਇਹ ਜਾਣਨ ਦੀ ਜਗਿਆਸਾ ਤਾਂ ਸਭ ਨੂੰ ਹੋਵੇਗੀ ਆਓ! ਅੱਜ ਅਸੀਂ ਜਾਣਦੇ ਹਾਂ ਕਿ ਚਾਕਲੇਟ ਬਣਦਾ ਕਿਵੇਂ ਹੈ?

Chocolate

ਬੱਚੇ, ਵੱਡੇ ਸਾਰੇ ਚਾਕਲੇਟ ਦੇ ਦੀਵਾਨੇ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੋਕੋ ਨੂੰ ਰਿਫਾਈਨ ਕਰਕੇ ਚਾਕਲੇਟ ਬਣਾਇਆ ਜਾਂਦਾ ਹੈ ਕੋਕੋ ਇੱਕ ਪੌਦਾ ਹੁੰਦਾ ਹੈ, ਜਿਸ ਤੋਂ ਕੌਫੀ ਤੇ ਚਾਕਲੇਟ ਤਿਆਰ ਹੁੰਦਾ ਹੈ। ਕੋਕੋ ਦਾ ਫਲ ਪਪੀਤੇ ਵਰਗਾ ਹੁੰਦਾ ਹੈ, ਜਿਸ ‘ਚ 30 ਤੋਂ 60 ਬੀਜ ਹੁੰਦੇ ਹਨ ਬੀਜਾਂ ਨੂੰ ਸੁਕਾ ਕੇ ਭੁੰਨ੍ਹਣ ‘ਤੇ ਕੋਕੋ ਪਾਊਡਰ ਬਣਦਾ ਹੈ, ਜੋ ਚਾਕਲੇਟ ‘ਚ ਵਰਤਿਆ ਜਾਂਦਾ ਹੈ ਇਸ ਦਾ ਪੌਦਾ 4 ਤੋਂ 7 ਮੀਟਰ ਤੱਕ ਉੱਚਾ ਹੁੰਦਾ ਹੈ ਤੇ ਇਸ ਦੇ ਫ਼ਲ ਤਣਿਆਂ ‘ਤੇ ਲੱਗਦੇ ਹਨ।

Chocolate : ਕੋਕੋ ਤੋਂ ਬਣਦਾ ਹੈ ਚਾਕਲੇਟ

ਇਹ ਪੌਦਾ ਟਰਾਪੀਕਲ ਏਰੀਏ ‘ਚ ਹੁੰਦਾ ਹੈ ਪਹਿਲਾਂ ਭਾਰਤ ‘ਚ ਕੋਕੋ ਦੀ ਪੈਦਾਵਾਰ ਨਹੀਂ ਹੁੰਦੀ ਸੀ ਪਰ ਹੁਣ ਦੱਖਣੀ ਭਾਰਤ ਦੇ ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ‘ਚ ਉਗਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ 1528 ‘ਚ ਸਪੇਨ ਨੇ ਜਦੋਂ ਮੈਕਸੀਕੋ ‘ਤੇ ਕਬਜ਼ਾ ਕੀਤਾ, ਤਾਂ ਸਪੇਨ ਦਾ ਰਾਜਾ ਭਾਰੀ ਮਾਤਰਾ ‘ਚ ਕੋਕੋ ਦੇ ਬੀਜ ਤੇ ਚਾਕਲੇਟ ਬਣਾਉਣ ਵਾਲੇ ਉਪਕਰਨ ਆਪਣੇ ਨਾਲ ਸਪੇਨ ਲੈ ਗਿਆ ਜਲਦ ਹੀ ਸਪੇਨ ‘ਚ ਚਾਕਲੇਟ ਰਈਸਾਂ ਦਾ ਫੈਸ਼ਨੇਬਲ ਡਰਿੰਕ ਬਣ ਗਿਆ।

Chocolate : ਕੋਕੋ ਤੋਂ ਬਣਦਾ ਹੈ ਚਾਕਲੇਟ

ਕੋਕੋ ਦੇ ਬੀਜਾਂ ਨੂੰ ਫਿਲਟਰ ਕਰਕੇ ਕੌਫੀ ਬਣਾਈ ਜਾਂਦੀ ਹੈ ਵਿਸ਼ਵ ‘ਚ ਇਹ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਤਰਲ ਪਦਾਰਥ ਹੈ ਕੋਕੇ ਦੇ ਬੀਜਾਂ ਤੋਂ ਨਾ ਸਿਰਫ ਕੋਕੋ ਤੇ ਚਾਕਲੇਟ ਪਾਊਡਰ ਪ੍ਰਾਪਤ ਹੁੰਦਾ ਹੈ, ਸਗੋਂ ਇਸ ਤੋਂ ਕੋਕੋ ਬਟਰ ਵੀ ਬਣਦਾ ਹੈ ਕੋਕੋ ਬਟਰ ਨੂੰ ਟਾਫ਼ੀਆਂ ਤੇ ਦਵਾਈਆਂ ‘ਚ ਵੀ ਵਰਤਿਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.