ਪੰਜਾਬ ਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ

0
38
Cold Wave Alert

ਜੈਸਲਮੇਰ ਦੇ ਚਾਂਦਨ ’ਚ ਤਾਪਮਾਨ ਮਾਈਨਸ 1.5 ਡਿਗਰੀ

ਨਵੀਂ ਦਿੱਲੀ। ਕੜਾਕੇ ਦੀ ਪੈ ਰਹੀ ਠੰਢ ਤੇ ਸ਼ੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਚਾੜ ਦਿੱਤਾ ਹੈ। ਲਗਾਤਾਰ ਠੰਢ ਵਧਦੀ ਜਾ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਹੈ।

Cold Wave Alert

ਤਾਪਮਾਨ ਆਮ ਨਾਲੋਂ 2-4 ਡਿਗਰੀ ਹੇਠਾਂ ਆਉਣ ’ਤੇ ਇਹ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ’ਚ ਜੈਸਲਮੇਰ ਦੇ ਚਾਂਦਨ ਇਲਾਕੇ ’ਚ ਬੀਤੀ ਰਾਤ ਤਾਪਮਾਨ ਮਾਇਨਸ 1.5. ਡਿਗਰੀ ਰਹਿ ਗਿਆ। ਜੰਮੂ ਕਸ਼ਮੀਰ ’ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਪੰਜਾਬ ’ਚ ਵੀ ਲਗਾਤਾਰ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਪਹਾੜਾਂ ’ਤੇ ਬਰਫ਼ ਪੈਣ ਨਾਲ ਠੰਢ ਹੋਰ ਵਧੇਗੀ। ਅੰਮ੍ਰਿਤਸਰ ’ਚ ਚੱਲਣ ਵਾਲੀਆਂ ’ਚ 10 ਰੇਲਾਂ ਕੋਹਰੇ ਤੇ ਧੁੰਦ ਦੀ ਵਜ੍ਹਾ ਨਾਲ ਫਰਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ। ਲੁਧਿਆਣਾ ’ਚ ਅਗਲੇ ਤੋ ਦਿਨ ਸੰਘਣੀ ਧੁੰਦ ਛਾਈ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.