ਕੋਲੰਬੀਆ ਦੀ ਉਪ ਰਾਸ਼ਟਰਪਤੀ ਰਮੀਰੇਜ ਨੂੰ ਹੋਇਆ ਕੋਰੋਨਾ

0
34

ਕੋਲੰਬੀਆ ‘ਚ ਕੋਰੋਨਾ ਦੇ 990270 ਮਾਮਲੇ ਸਾਹਮਣੇ ਆਏ

ਬੋਗੋਤਾ। ਕੋਲੰਬੀਆ ਦੀ ਉਪ ਰਾਸ਼ਟਰਪਤੀ ਮਾਰਟਾ ਲੁਸੀਆ ਰਮੀਰੇਜ ਕੋਰੋਨਾ ਵਾਇਰਸ ਤੋਂ ਪਾਜ਼ਿਟਿਵ ਪਾਈ ਗਈ ਹੈ ਤੇ ਉਹ ਅਗਲੇ 15 ਦਿਨਾਂ ਤੱਕ ਘਰ ‘ਚ ਇਕਾਂਤਵਾਸ ‘ਚ ਰਹੇਗੀ। ਉਪ ਰਾਸ਼ਟਰਪਤੀ ਨੇ ਟਵੀਟ ਕਰਕੇ ਕਿਹਾ, ‘ਮੈਨੂੰ ਮਨੀਜਾਲੇਸ ‘ਚ ਗਵਰਨਰ ਸਮਿਟ ‘ਚ ਭਾਗ ਲੈਣਾ ਸੀ ਇਸ ਲਈ ਸ਼ੁੱਕਰਵਾਰ ਨੂੰ ਮੈਂ ਕੋਰੋਨਾ ਟੈਸਟ ਕਰਵਾਇਆ।

Ramirez Corona

ਮੈਂ ਕੋਲੰਬੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਟੈਸਟ ਪਾਜ਼ਿਟਿਵ ਆਇਆ ਹੈ। ਮੇਰੀ ਸਿਹਤ ਚੰਗੀ ਹੈ ਤੇ ਮੈਂ ਇਕਾਂਤਵਾਸ ‘ਚ ਰਹੀ ਰਹੀ ਹਾਂ।’ ਉਪ ਰਾਸ਼ਟਰਪਤੀ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਸਿਹਤ ਮੰਤਰਾਲੇ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਲੋਕਾਂ ਸਬੰਧੀ ਪਤਾ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਸੰਪਰਕ ‘ਚ ਹਾਲ ਦੇ ਦਿਨਾਂ ‘ਚ ਉਪ ਰਾਸ਼ਟਰਪਤੀ ਆਏ ਸਨ। ਸਿਹਤ ਮੰਤਰਾਲੇ ਅਨੁਸਾਰ ਵੀਰਵਾਰ ਰਾਤ ਤੱਕ ਕੋਲੰਬੀਆ ‘ਚ ਕੋਰੋਨਾ ਦੇ 990270 ਮਾਮਲੇ ਸਾਹਮਣੇ ਆਏ ਹਨ ਤੇ 29639 ਵਿਅਕਤੀਆਂ ਦੀ ਮੌਤ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.