ਕਵਿਤਾਵਾਂ : Complaints | ਫਰਿਆਦ

0
12
Complaints

ਕਵਿਤਾ : ਫਰਿਆਦ

ਘਰ-ਘਰ ਖੈਰਾਂ ਵਰਤਣ
ਦੂਰ ਰੱਖੀਂ ਮਾੜੇ ਵਕਤਾਂ ਨੂੰ
ਕੌੜਾ ਲੱਗੇ ਚਾਹੇ ਮਿੱਠਾ
ਫੁੱਲ ਫਲ ਸੱਭੇ ਦਰੱਖਤਾਂ ਨੂੰ
ਸਾਰੇ ਰਲ-ਮਿਲ ਬੈਠਣ
ਕੀ ਛੋਟਾ ਤੇ ਕੀ ਵੱਡੇ
ਹੱਥ ਜੋੜ ਫਰਿਆਦ ਕਰਾਂ
ਮਾਲਕਾ ਮੈਂ ਤੇਰੇ ਅੱਗੇ

Complaints

Complaints  | ਫਰਿਆਦ

ਭੁੰਜੇ ਸੁੱਤੇ ਬਦਨਸੀਬਾਂ ਨੂੰ
ਕਿਸਮਤ ਵਿੱਚ ਟੁਕੜਾ ਲਿਖਦੇ
ਤਨ ਢੱਕਣ ਲਈ ਗਰੀਬਾਂ ਨੂੰ
ਦੋ ਗਜ ਕੱਪੜਾ ਲਿਖਦੇ
ਮਰਨ ਨਾ ਧੀਆਂ ਜੰਮਣੋਂ ਪਹਿਲਾਂ
ਮੱਥੇ ਟਿਕਦੇ ਰਹਿਣ ਬਜ਼ੁਰਗਾਂ ਨੂੰ
ਨਰਕਾਂ ਦਾ ਨਾਂ ਨਹੀਂ ਰਹਿਣਾ
ਪਾ ਲਈਏ ਇੱਥੇ ਹੀ ਸੁਰਗਾਂ ਨੂੰ

 

ਨਾ ਕੋਈ ਧੁੱਪੇ ਸੜੇ ਪਿਆਸਾ
ਸਭ ਰਾਹੀਆਂ ਨੂੰ ਛਾਂ ਮਿਲ ਜੇ
ਨਾ ਯਤੀਮਖਾਨਿਆਂ ਦੀ ਲੋੜ
ਹਰ ਬੱਚੇ ਨੂੰ ਪਿਓ-ਮਾਂ ਮਿਲ ਜੇ
ਹੱਸਦੇ ਖੇਡਦੇ ਸਭ ਜਾਣ ਸਕੂਲੇ
ਭਾਂਡੇ ਨਾ ਕੋਈ ਜੂਠੇ ਮਾਂਜੇ
ਕਰੀ ਮੇਹਰ ਤੂੰ ਐਸੀ ਦਾਤਿਆ
ਸਭ ਵਿਹੜੇ ਹੋ ਜਾਣ ਸਾਂਝੇ
ਗੁਰਵਿੰਦਰ ਗੁਰੂ, ਕੈਂਪਰ, ਦਿੜਬਾ
ਮੋ. 98150-69800

ਕਵਿਤਾ : ਅਸੀਂ ਕੌਣ ਹਾਂ?

ਹੁਣ ਅਸੀਂ ਰਲ਼ ਕੇ
ਆਪਣੀ ਹੋਂਦ ਦੀ ਪਰਿਭਾਸ਼ਾ ਲਿਖ ਦਿੱਤੀ
ਹੁਣ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…..?

ਹੁਣ ਅਸੀਂ ਤੈਅ ਕਰ ਲਿਆ
ਗ਼ੁਰਬਤ ਤੋਂ ਗਿਆਨ ਤੱਕ ਦਾ ਸਫ਼ਰ
ਹੁਣ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…..?

ਹੁਣ ਅਸੀਂ ਇਕੱਠੇ ਹੋ ਕੇ
ਤੇਰੀ ਹਰ ਸਾਜ਼ਿਸ਼ ਖੁੰਢੀ ਕਰ ਦੇਣੀ
ਹੁਣ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…..?

ਹੁਣ ਅਸੀਂ ਪਰਿੰਦਿਆਂ ਸੰਗ ਭਰੀ
ਧਰਤੀ ਤੋਂ ਅੰਬਰ ਤੱਕ ਪਰਵਾਜ਼
ਹੁਣ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ……?

ਹੁਣ ਅਸੀਂ ਦਿੱਲੀ ਦੇ ਤਖ਼ਤ ਨੂੰ
ਹੇਠਾਂ ਤਖ਼ਤੇ ’ਤੇ ਲੈ ਆਉਣਾ
ਹੁਣ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ……?

ਹੁਣ ਅਸੀਂ ਕਾਫ਼ਲੇ ਬਣਾ ਕੇ
ਪੈਰਾਂ ਨੂੰ ਨਵੇਂ ਰਾਹੀਂ ਪਾਉਣਾ
ਹੁਣ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…..?
ਚਰਨਜੀਤ ਸਮਾਲਸਰ,
ਮੋ. 98144-00878

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.