ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ : ਗੋਇਲ

0
125

ਵੋਟਰਾ ਦਾ ਮਿਲ ਰਿਹਾ ਭਰਭੂਰ ਸਮਰਥਣ : ਲਕਸ਼ਮੀ ਦੇਵੀ

ਲਹਿਰਾਗਾਗਾ (ਰਾਜ ਸਿੰਗਲਾ) ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ 15 ਵਾਰਡਾਂ ਵਿੱਚੋਂ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਲਹਿਰਾਗਾਗਾ ਦੇ ਸਾਬਕਾ ਪ੍ਰਧਾਨ ਭੂਸ਼ਨ ਗੋਇਲ ਅਤੇ ਵਾਰਡ ਨੰਬਰ 5 ਦੇ ਉਮੀਦਵਾਰ ਸਾਬਕਾ ਕੌਂਸਲਰ ਲਕਸ਼ਮੀ ਦੇਵੀ ਗੋਇਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੋ ਕਾਂਗਰਸ ਪਾਰਟੀ ਵੱਲੋਂ ਸ਼ਹਿਰ ਵਾਸੀਆਂ ਨਾਲ ਵਾਅਦੇ ਕੀਤੇ ਹਨ

ਉਹ ਪਹਿਲਾਂ ਹੀ ਪੂਰੇ ਕੀਤੇ ਗਏ ਸਨ ਹੁਣ ਨਗਰ ਕੌਂਸਲ ਚੋਣਾਂ ਵਿਚ ਪ੍ਰਧਾਨਗੀ ਬਣਨ ਉਪਰੰਤ ਪਹਿਲ ਦੇ ਆਧਾਰ ਤੇ ਪੂਰੇ ਕਰਕੇ ਸ਼ਹਿਰ ਨੂੰ ਸੁੰਦਰ ਦਿੱਖ ਵਾਲਾ ਬਣਾਇਆ ਜਾਵੇਗਾ, ਨਾਲ ਹੀ ਸ਼ਹਿਰ ਵਾਸੀਆਂ ਦੀਆਂ ਮੁੱਢਲੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਚੋਣ ਨਿਸ਼ਾਨ ਹੱਥ ਪੰਜੇ ’ਤੇ ਲੜ ਰਹੀ ਹੈ।ਸਾਬਕਾ ਕੌਸਲਰ ਨੇ ਕਿਹਾ ਕਿ ਵਾਰਡ ਨੰਬਰ 5 ਵਿੱਚੋਂ ਵੋਟਰਾ ਦਾ ਭਰਭੂਰ ਸਮਰਥਣ ਮਿਲ ਰਿਹਾ ਹੈ।ਉਨਾਂ ਵਿਸ਼ਵਾਸ਼ ਦਿਵਾਇਆਂ ਕਿ ਕਾਂਗਰਸ ਨੂੰ ਵੋਟ ਦੇਕੇ ਤੁਹਾਨੂੰ ਪਛਤਾਉਣਾ ਨਹÄ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.